Skip to content
Independent perspectives. Global stories.
BREAKING

ਪੰਜਾਬੀਆਂ ਦੇ ਨਾਮ ਦਿਵਾਲੀ ’ਤੇ ਇੱਕ ਸੁਨੇਹਾ

Share this story

ਪਟਾਕਿਆਂ ਅਤੇ ਬਾਰੂਦ ਦੀ ਖੋਜ ਯੂਰਪ ਵਿਚ ਹੋਈ ਅਤੇ ਇਨ੍ਹਾਂ ਦੀ ਵਰਤੋਂ ਜੰਗਲੀ ਪੰਛੀਆਂ/ ਜਾਨਵਰਾਂ ਤੋਂ ਫ਼ਸਲਾਂ ਨੂੰ ਬਚਾਉਣ ਅਤੇ ਦੂਰ ਭਜਾਉਣ ਲਈ ਕੀਤੀ ਜਾਂਦੀ ਸੀ। ਅਤਿਸ਼ਬਾਜ਼ੀ ਦਾ ਸਬੰਧ ਸਾਡੇ ਕਿਸੇ ਵੀ ਤਿਉਹਾਰ ਨਾਲ ਨਹੀਂ ਜੁੜਦਾ। ਪਰ ਅਸੀਂ ਦੇਖਦੇ ਹਾਂ ਕਿ ਇਸ ਦਿਨ ਪੂਰੇ ਦੇਸ਼ ਵਿਚ ਲਖਾਂ ਨਹੀਂ ਕਰੋੜਾਂ ਰੁਪਏ ਦੇ ਪਟਾਕੇ ਫੂਕ ਕੇ ਹਵਾ ਪਾਣੀ ਅਤੇ ਆਵਾਜ਼ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਹੁਣ ਜਦੋਂ ਹਰ ਸਾਲ ਪ੍ਰਦੂਸ਼ਣ ਦਾ ਪ੍ਰਕੋਪ ਵਧ ਰਿਹਾ ਹੈ ਫੈਕਟਰੀਆਂ, ਕਾਰਖਾਨਿਆਂ, ਭਠਿਆਂ, ਬਸਾਂ ਮੋਟਰਾਂ, ਖੇਤਾਂ ਦੀ ਰਹਿੰਦ-ਖੂੰਹਦ ਨਾਲ ਹੋਏ ਪ੍ਰਦੂਸ਼ਣ ਅਕਤੂਬਰ ਨਵੰਬਰ ਦੇ ਦਿਨਾਂ ‘ਚ ਹਵਾ ਦਾ ਪ੍ਰਦੂਸ਼ਣ ਬਹੁਤ ਵਧ ਜਾਂਦਾ ਹੈ। ਦਮਾ ਸਾਹ ਅਤੇ ਦਿਲ ਦੇ ਮਰੀਜ਼ਾਂ ਦੀਆਂ ਮੌਤਾਂ ਇਨ੍ਹਾਂ ਦਿਨਾਂ ਦੌਰਾਨ ਵਧ ਜਾਂਦੀਆਂ ਹਨ। ਬਚਿਆਂ ਨੂੰ ਗਰਮੀਆਂ ਦੀਆਂ ਛੁਟੀਆਂ ਤਾਂ ਹੁੰਦੀਆਂ ਸਨ ਪਰ ਵਿਕਾਸ ਦੇ ਇਸ ਮੰਜ਼ਰ ਵਿਚ ਹੁਣ ਸਕੂਲਾਂ ਵਿਚ ‘ਪ੍ਰਦੂਸ਼ਿਤ ਹਵਾ ਦੀਆਂ ਛੁਟੀਆਂ’ ਕਰਨ ਦੀ ਨੌਬਤ ਵੀ ਆਉਣ ਲਗ ਪਈ ਹੈ। ਇਸ ਸਭ ਕੁਝ ਲਈ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ। ਧਾਰਮਿਕ ਸੰਸਥਾਵਾਂ ਤੋਂ ਤਾਂ ਇਹ ਪੈਗਾਮ ਦਿਤਾ ਜਾਣਾ ਚਾਹੀਦਾ ਹੈ ਕਿ ਅਸੀਂ ਇਸ ਕੁਦਰਤੀ ਵਾਤਾਵਰਣ ਨੂੰ ਗੰਧਲਾ ਨਾ ਕਰੀਏ। ਇਹ ਪੈਗਾਮ ਹਰ ਪਿੰਡ ਸ਼ਹਿਰ ਦੇ ਮੁਹਲੇ ਦੇ ਗੁਰਦਵਾਰੇ, ਮੰਦਰ, ਮਸਜਿਦ ਤੋਂ ਦਿਤੇ ਜਾਣ ਦੀ ਲੋੜ ਹੈ।ਆਓ ਹਨੇਰਿਆਂ ਖਿਲਾਫ਼ ਮਨਾਂ ਅੰਦਰ ਗਿਆਨ ਵਿਗਿਆਨ ਦੇ ਦੀਪ ਜਗਾਈਏ।
ਡਾ. ਸੁਖਚੈਨ ਸਿੰਘ ਬਰਾੜ ਡਾਇਰੈਕਟਰ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ (ਫਰੀਦਕੋਟ)

WRITTEN BY