Skip to content
Independent perspectives. Global stories.
BREAKING

ਆਓ ਦੀਵਾਲੀ ’ਤੇ ਦੀਵੇ ਨਾਲ ਦੀਵਾ ਬਾਲ ਕੇ ਪੰਜਾਬ ਨੂੰ ਰੋਸ਼ਨ ਕਰੀਏ

Share this story

ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜ਼ੋ ਪੂਰੇ ਭਾਰਤ ’ਚ ਵੱਖ ਵੱਖ ਧਰਮ ਦੇ ਲੋਕ ਸ਼ਰਧਾ ਤੇ ਖੁਸੀ ਨਾਲ ਮਨਾਉਂਦੇ ਹਨ।ਸਾਰੇ ਹੀ ਤਿਉਹਾਰ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪੋ-ਆਪਣਾ ਯੋਗਦਾਨ ਪਾਉਂਦੇ ਹਨ।ਇਥੋ ਤੱਕ ਕਿ ਵੱਖ-ਵੱਖ ਧਰਮਾਂ,ਜਾਤਾਂ,ੁ ਬੋਲੀਆਂ, ਪਹਿਰਾਵਿਆਂ, ਆਸਥਾਵਾਂ ਤੇ ਵਖਰੇਵਿਆਂ ਦੇ ਬਾਵਜੂਦ ਲੋਕ ਏਕਤਾ ਤੇ ਭਾਈਚਾਰਕ ਸਾਂਝ ਵਿੱਚ ਬੱਝੇ ਹੋਏ ਹਨ।ਲੱਖਾਂ ਸਾਲ ਪਹਿਲਾਂ ਸੁਰੂ ਹੋਏ ਦੀਵਾਲੀ ਦੇ ਤਿਉਹਾਰ ਦੀ ਚਮਕ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।ਇਸ ਤਿਉਹਾਰ ਨਾਲ ਸਾਡੀ ਰਾਸ਼ਟਰੀ ਅਤੇ ਸੱਭਿਆਚਾਰਕ ਵਿਰਾਸਤ ਕਾਇਮ ਹੈ।ਸਮਾਜ ਦਾ ਹਰ ਵਰਗ ਆਪਣੀ ਸਮਰੱਥਾ ਅਨੁਸਾਰ ਇਸ ਤਿਉਹਾਰ ਨੂੰ ਮਨਾ ਕੇ ਖੁਸ਼ ਹੁੰਦਾ ਹੈ।ਮੁਗਲ ਸਮਰਾਜ ਵਿੱਚ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਈ ਬਹਾਨੇ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ।ਇਸ ਕਿਲ੍ਹੇ ਵਿੱਚ ਹਕੂਮਤ ਵਲੋਂ ਇਸ ਮੁਲਕ ਦੇ ਬਹੁਤ ਸਾਰੇ ਬਾਗੀ ਰਾਜਪੂਤ ਰਾਜੇ ਅਤੇ ਕਈ ਹੋਰ ਪ੍ਰਭਾਵਸ਼ਾਲੀ ਆਦਮੀ ਵੀ ਕੈਦ ਵਿੱਚ ਰੱਖੇ ਹੋਏ ਸਨ।ਦੀਵਾਲੀ ਦੇ ਇਸ ਸ਼ੁਭ ਦਿਨ ਮੌਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਲੜ ਫੜ੍ਹ ਕੇ 52 ਨਜਰਬੰਦ ਕੈਦੀਆਂ ਨੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਲ ਕੀਤਾ ਸੀ।ਇਸ ਦਿਨ ਨੂੰ ਬੰਦੀਛੋੜ ਦਿਵਸ ਵਜੋ ਵੀ ਮਨਾਇਆ ਜਾਂਦਾ ਹੈ।ਹਿੰਦੂ ਧਰਮ ਵਿੱਚ ਦੀਵਾਲੀ ਨੂੰ ਬੁਰਾਈ ਤੇ ਚੰਗਿਆਈ ਦੀ ਜਿੱਤ ਦੀ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਇਸ ਦਿਨ ਭਗਵਾਨ ਰਾਮ ਜੀ,ਰਾਵਣ ਨੂੰ ਹਰਾ ਕੇ ਲੰਕਾ ਤੋਂ ਅਯੁੱਧਿਆ ਵਾਪਸ ਆਏ ਸਨ।ਇਸ ਖੁਸ਼ੀ ’ਚ ਅਯੁੱਧਿਆ ਵਾਸੀਆਂ ਨੇ ਪੂਰੇ ਰਾਜ ਨੂੰ ਦੀਵਿਆਂ ਨਾਲ ਸਜਾਇਆ ਅਤੇ ਖੁਸ਼ੀ ਮਨਾ ਕੇ ਸਵਾਗਤ ਕੀਤਾ।ਉਸ ਦਿਨ ਤੋਂ ਹਰ ਸਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਣ ਲੱਗਾ।ਇਸ ਦਿਨ ਮਾਂ ਲੱਛਮੀ ਸਮੁੰਦਰ ਮੰਥਨ ਦੌਰਾਨ ਪ੍ਰਗਟ ਹੋਈ ਸੀ।ਇਸ ਲਈ ਅਸੀਂ ਸਾਰੇ ਇਸ ਦਿਨ ਲੱਛਮੀ ਮਾਤਾ ਦੀ ਪੂਜਾ ਕਰਦੇ ਹਾਂ ਅਤੇ ਆਪਣੇ ਘਰਾਂ ਵਿੱਚ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕਰਦੇ ਹਾਂ।ਇਸ ਦਿਨ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਨੇ ਮੋਕਸ਼ ਦੀ ਪ੍ਰਾਪਤੀ ਕੀਤੀ ਸੀ।ਆਰੀਆ ਸਮਾਜ ਭਾਈਚਾਰਾ ਇਸ ਦਿਨ ਨੂੰ ਮਹਾਰਿਸ਼ੀ ਦਯਾਨੰਦ ਦੇ ਸਮਾਜ ਲਈ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਕੇ ਮਨਾਉਂਦੇ ਹਨ।ਇਸ ਦਿਨ ਮਾਡਰਨ ਜੈਨ ਧਰਮ ਦੇ ਮਹਾਵੀਰ ਤੀਰਥਾਂਕਰ ਨੂੰ ਮੋਕਸ਼ ਦੀ ਪ੍ਰਾਪਤੀ ਹੋਈ ਸੀ।ਇਸ ਲਈ ਇਹ ਦਿਨ ਜੈਨ ਧਰਮ ਦੇ ਲੋਕਾਂ ਲਈ ਬਹੁਤ ਖਾਸ ਹੁੰਦਾ ਹੈ।ਦੀਵਾਲੀ ਵਾਲੇ ਦਿਨ 1999 ਵਿੱਚ ਪੋਪ ਜਾਨ ਪਾਲ ਦੂਜੇ ਨੇ ਭਾਰਤੀ ਚਰਚ ਵਿੱਚ ਸਪੈਸ਼ਲ ਯੂਕਸਰਿਟ ਦਾ ਆਯੋਜਨ ਕੀਤਾ, ਈਸਾਈ ਭਾਈਚਾਰੇ ਨੇ ਪ੍ਰਭੂ ਦੇ ਅਸਥਾਨ ਨੂੰ ਦੀਵਾਲੀ ਲੈਂਪਸ ਨਾਲ ਸਜਾਇਆ ਗਿਆ। ਪੋਪ ਨੇ ਆਪਣੇ ਮੱਥੇ ਤੇ ਤਿਲਕ ਲਗਾਇਆ ਅਤੇ ਆਪਣੇ ਭਾਸ਼ਣ ਵਿੱਚ ਦੀਵਾਲੀ ਦਾ ਉਲੇਖ ਕੀਤਾ।ਕੌਰਵਾਂ ਕੋਲੋਂ ਜੂਐ ਵਿੱਚ ਹਾਰ ਜਾਣ ਕਾਰਨ ਪਾਂਡਵ 12 ਸਾਲ ਦਾ ਬਨਵਾਸ ਕੱਟ ਕੇ ਹਸਤੀਨਾਪੁਰ ਆਏ ਸਨ।ਉਹ ਕੱਤਕ ਦੀ ਮੱਸਿਆ ਦਾ ਦਿਨ ਸੀ।ਉਸ ਦਿਨ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਦੀਵੇ ਬਾਲ ਕੇ ਖੁਸ਼ੀ ਨਾਲ ਕੀਤਾ।ਦੀਵਾਲੀ ਖੁਸ਼ੀਆ ਖੇੜਿਆਂ ਦਾ ਤਿਉਹਾਰ ਹੈ।ਇਸ ਮਹਾਂਤਿਉਹਾਰ ਨਾਲ ਹੋਰ ਵੀ ਕਈ ਤਿਉਹਾਰ ਜੁੜੇ ਹੋਏ ਹਨ,ਜਿਵੇਂ ਧਨਤੇਰਸ ਤਿਰੋਦਸ਼ੀ,ਛੋਟੀ ਦੀਵਾਲੀ, ਭਾਈਆ ਦੂਜ਼ ਅਦਿ।ਇਸ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਹਿੰਦੇ ਹਨ ਕਿਉਕਿ ਘਰਾਂ ਨੂੰ ਦੀਵਿਆਂ ਮੋਮਬੱਤੀਆਂ ਤੇ ਸਜਾਵਟੀ ਲਾਈਟਾਂ ਨਾਲ ਸਜਾਇਆ ਜਾਂਦਾ ਹੈ।ਇਸ ਪਵਿੱਤਰ ਤਿਉਹਾਰ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਵੀ ਆ ਜੁੜੀਆਂ ਹਨ,ਜ਼ੋ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ।ਇਸ ਦਿਨ ਲੋਕ ਮਹਿੰਗੇ ਮੁੱਲ ਦੇ ਪਟਾਕੇ ਜਲਾ ਕੇ ਪੈਸੇ ਦੀ ਬਰਬਾਦੀ ਕਰਦੇ ਹਨ ਅਤੇ ਪਟਾਕਿਆਂ ਨਾਲ ਫੈਲੇ ਪ੍ਰਦੂਸ਼ਨ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ।ਕਈ ਥਾਂਈ ਬੱਚੇ ਪਟਾਕੇ ਚਲਾਉਂਦੇ ਸਮੇਂ ਅੱਗ ਦੇ ਛਰਲਿਆਂ ਦਾ ਸਿਕਾਰ ਹੋ ਜਾਂਦੇ ਹਨ।ਇੰਨ੍ਹਾਂ ਗੱਲਾ ਦਾ ਧਿਆਨ ਰੱਖਦੇ ਹੋਏ ਹਰ ਸਾਲ ਦੀ ਦੀਵਾਲੀ ਦੀਆਂ ਖੁਸ਼ੀਆਂ ’ਚ ਸਾਮਿਲ ਹੋਈਏ।ਪੰਜਾਬ ’ਚ ਕਈ ਘਰਾਂ ਦੇ ਨੌਜਵਾਨ ੂਚੀਟੇੂ ਨਸ਼ੇ ਦੀ ਲਪੇਟ ’ਚ ਆਉਣ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਰੋਸ਼ਨੀਆਂ ਦਿਨ ਬਾ ਦਿਨ ਗਾਇਬ ਹੋ ਰਹੀਆਂ ਹਨ। ਸਮਾਜ ’ਚ ਨੌਜਵਾਨ ਪੀੜ੍ਹੀ ਦੇ ਨਸ਼ੇ ਨਾਲ ਧੂਆਂ ਹੋ ਰਹੇ ਅੰਦਰਲੇ ਚਿਰਾਗਾਂ ਨੂੰ ਦੁਬਾਰਾ ਜਗਾਉਂਣ ਦਾ ਪ੍ਰਣ ਕਰੀਏ।ਆਉ ਅਸੀ ਇਸ ਰੋਸ਼ਨੀਆਂ ਦੇ ਤਿਉਹਾਰ ਤੇ ਆਪਣੇ ਅੰਦਰ ਗਿਆਨ ਦਾ ਦੀਵਾ ਬਾਲ ਕੇ ਫੈਲ ਰਹੇ ਨਸ਼ੇ ਦੇ ਹਨੇਰੇ ਨੂੰ ਦੂਰ ਭਜਾਈਏ ਤਾਂ ਜ਼ੋ ਹਰ ਸਾਲ ਹਰੇਕ ਦੇ ਘਰ ਦੀਵਾਲੀ ਖੁਸ਼ੀਆਂ ਨਾਲ ਮਨਾਈ ਜਾਵੇ।ਜਿਵੇਂ ਸਾਡੇ ਗੁਰੂ ਹਰਿਗੋਬਿੰਦ ਸਾਹਿਬ ਜੀ,ਰਾਮ ਚੰਦਰ ਜੀ,ਮਾਤਾ ਲੱਛਮੀ,ਮਹਾਂਰਿਸੀ ਦਯਾਨੰਦ, ਮਹਾਂਵੀਰ ਤੀਰਥਾਂਕਰ, ਪੋਪ ਜਾਨ ਅਤੇ ਪਾਂਡਵਾਂ ਲਈ ਇਹ ਦੀਵਾਲੀ ਦਾ ਦਿਨ ਖਾਸ ਰਿਹਾ ਹੈ,ਆਉ ਅਸੀ ਵੀ ਪੰਜਾਬ ਵਿੱਚ ਨਸ਼ੇ ਦਾ ਤਿਆਗ ਕਰਕੇ ਦੀਵਾਲੀ ਦੀਆਂ ਖੁਸ਼ੀਆ ’ਚ ਇੱਕ ਖੁਸ਼ੀ ਹੋਰ ਜ਼ੋੜੀਏ।ਦੀਵਾਲੀ ਦੇ ਇਸ ਮੌਕੇ ਤੇ ਮਾੜੀ ਅਲਾਮਤਾਂ ਨੂੰ ਛੱਡ ਕੇ ਆਪਣੇ ਮਨਾਂ ਅੰਦਰ ਗਿਆਨ ਰੂਪੀ ਦੀਪ ਜਗਾਉਂਦੇ ਹੋਏ ਬਿਹਤਰ ਸਮਾਜ ਦੀ ਸਿਰਜਣਾ ਕਰੀਏ।
– ਅਲੀ ਘਨੌਰ
ਘਨੌਰ (ਪਟਿਆਲਾ)
ਸੰਪਰਕ : 98557-14181

WRITTEN BY