ਹਰ ਰੋਜ਼ ਰੈਲੀਆਂ ਧਰਨੇ ਹੁੰਦੇ ਵਿਖਾਈ ਦਿੰਦੇ ਹਨ।ਸਰਕਾਰਾਂ ਦੇ ਵਿਰੋਧ ਚ ਨਾਅਰੇਬਾਜੀ ਕੀਤੀ ਜਾਂਦੀ ਹੈ।ਵਖ ਵਖ ਜਥੇਬੰਦੀਆਂ ਆਪਣੇ ਹਕਾਂ ਲਈ ਰੋਸ ਮੁਜਾਹਰੇ ਕਰਦੀਆਂ ਹਨ।ਮੰਤਰੀਆਂ ਦਾ ਹਾਏ ਹਾਏ,ਮੁਰਦਾਬਾਦ ਦੇ ਨਾਅਰੇ ਲਗਾ ਕੇ ਰਜਕੇ ਵਿਰੋਧ ਕੀਤਾ ਜਾਂਦਾ ਹੈ।ਪਰ ਇਹਨਾਂ ਦੇ ਕੰਨ ਤੇ ਨਾ ਜੂੰ ਨਾ ਢੇਰਾ ਕੁਝ ਵੀ ਨਹੀਂ ਸਰਕਦਾ।ਇਹਨਾਂ ਲੀਡਰਾਂ ਤੋਂ ਵਧ ਪੜ੍ਹੇ ਲਿਖੇ ਰੁਲਦੇ ਫਿਰਦੇ ਹਨ।ਇਹਨਾਂ ਦੀ ਉਮਰ ਤਾਂ ਮੰਜੇ ਤੇ ਬੈਠਣ ਵਾਲੀ ਹੋਈ ਪਈ ਹੈ।ਸੋਚ ਵੀ ਬੁਢੀ ਆ।ਨਾ ਬੇਰੁਜਗਾਰੀ ਦਾ ਹਲ ਨਾ ਮਹਿੰਗਾਈ ਦਾ ਕੋਈ ਹਲ ਹੋ ਰਿਹਾ।ਮੁਲਕ ਮੇਰੇ ਨੂੰ ਅਨਪੜ ਤੇ ਘਟੀਆ ਸੋਚ ਦੇ ਲੀਡਰਾਂ ਨੇ ਕੰਗਾਲ ਕਰਕੇ ਰਖ ਦਿਤਾ ਹੈ।ਸਿਖਿਆ ਦੇਣ ਵਾਲੇ ਅਧਿਆਪਕਾਂ ਨਾਲ ਸਰੇਆਮ ਧਕਾ ਓਹਨਾਂ ਨੂੰ ਸੜਕਾਂ ਤੇ ਰੋਲ ਕੇ ਰਖ ਦਿਤਾ ਗਿਆ ਹੈ।ਖਜਾਨੇ ਨੂੰ ਖਾਲੀ ਵੇਖਦਿਆਂ ਅਧਿਆਪਕਾਂ ਦੀ ਤਨਖਾਹ ਦਿਸ ਗਈ।ਪਰ ਮੰਤਰੀਆਂ ਦੇ ਭਤੇ ਪੈਨਸਨਾਂ ਨੂੰ ਕਿਓ ਅਖੋਂ ਓਹਲੇ ਕੀਤਾ ਜਾਂਦਾ ਹੈ।ਕਿਸਾਨਾਂ ਦੇ ਦਿਨੋਂ ਦਿਨ ਰੋਸ ਮੁਜਾਹਰੇ ਹੋ ਰਹੇ ਹਨ।ਕਿਓਂ ਨਹੀਂ ਠਲ ਪਾਈ ਜਾ ਰਹੀ।ਬੇਰੁਜਗਾਰੀ ਵੀ ਰਿਸ਼ਵਤਖੋਰੀ ਤੇ ਠਗੀਠੋਰੀ ਵਾਂਗ ਹੀ ਵਧਦੀ ਜਾ ਰਹੀ ਹੈ।ਵਾਅਦੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਝੂਠੇ ਹੀ ਨਿਕਲੇ।ਘਰ ਘਰ ਦੇ ਵਿਚ ਨੌਕਰੀ ਦੇਣ ਦੇ ਵਾਅਦੇ ਕੀਤੇ ਸੀ।ਕਿ ਘਰ ਘਰ ਰੁਜਗਾਰ ਦੇਵਾਂਗੇ ਪਰ ਕਹਿਣ ਸੁਣਨ ਤੇ ਅਖਬਾਰਾਂ ਵਿਚ ਹੀ ਮਿਲਿਆ ਹੈ।ਮੰਤਰੀ ਕਿਓਂ ਨਹੀਂ ਯੋਗਤਾਂ ਦੇ ਮੁਤਾਬਕ ਚੁਣੇ ਜਾਂਦੇ।ਪਰ ਮੰਤਰੀਆਂ ਤੋਂ ਵਧ ਪੜ੍ਹੇ ਲਿਖੇ ਧਕੇ ਖਾਂਦੇ ਫਿਰਦੇ ਹਨ।ਕੋਈ ਵਿਕਾਸ ਦੇ ਨਾਮ ਦੀ ਚੀਜ ਹੁੰਦੀ ਸੀ।ਪਰ ਉਹ ਤਾਂ ਹੁਣ ਅਲੋਪ ਹੋ ਗਈ ਹੈ।ਹੁਣ ਆਪਸੀ ਤਾਹਨੇ ਮੇਹਣੇ ਹੀ ਮਾਰਦੇ ਰਹਿੰਦੇ ਹਨ ।ਇਕ ਦੂਜੇ ਦੇ ਇਲਾਕੇ ਵਿਚ ਜਾ ਕੇ ਰੈਲੀਆਂ ਕਰਦੇ ਰਹਿੰਦੇ ਹਨ।ਪਰ ਮੁਲਕ ਦੀ ਜਵਾਨੀ ਬਾਰੇ ਕੁਝ ਵੀ ਨਹੀਂ ਸੋਚਿਆ ਜਾ ਰਿਹਾ।ਹਰ ਘਰ ਦੇ ਵਿਚ ਮੰਤਰੀਆਂ ਤੋਂ ਵਧ ਪੜ੍ਹੇ ਲਿਖੇ ਦਿਹਾੜੀਆਂ ਕਰ ਰਹੇ ਹਨ।ਰੈਲੀਆਂ ਧਰਨੇ ਰੋਸ ਮੁਜਾਹਰੇ ਕਰ ਰਹੇ ਹਨ।ਜੋ ਐਨਾ ਖਰਚਾ ਕਰਕੇ ਘਰਦੇ ਹਲਾਤਾਂ ਨਾਲ ਲੜਕੇ ਪੜਾਈਆਂ ਕਰਦੇ ਹਨ।ਓਹਨਾਂ ਨੇ ਇਹ ਪੜਾਈਆਂ ,ਡਿਗਰੀਆ ਸਿਰਫ ਸੜਕਾਂ ਤੇ ਰੁਲਣ ਲਈ ਹੀ ਕੀਤੀਆਂ ਸੀ।ਪਰ ਇਹਨਾਂ ਦਾ ਖਿਆਲ ਮੌਕੇ ਦੀਆਂ ਸਰਕਾਰਾਂ ਨੂੰ ਨਹੀਂ।ਜੇ ਇਹੋ ਹਾਲ ਰਹੇ ਤਾਂ ਓਹ ਦਿਨ ਦੂਰ ਨਹੀਂ।ਜਦੋਂ ਕਰਜ਼ਈ ਕਿਸਾਨਾਂ ਵਾਂਗ ਬੇਰੁਜਗਾਰ ਵੀ ਖੁਦਕੁਸ਼ੀਆਂ ਕਰਨਗੇ।ਪਰ ਇਹ ਸਭ ਦੀ ਜ਼ਿੰਮੇਵਾਰ ਸਾਡੀ ਮੌਕੇ ਦੀਆਂ ਸਰਕਾਰਾਂ ਦੀ ਅਣਗਹਿਲੀ ਹੈ।ਜਿੰਨ੍ਹਾਂ ਵਕਤ ਸਾਡੀਆਂ ਸਰਕਾਰਾਂ ਸਹੀ ਤਰੀਕੇ ਨਾਲ ਕੰਮ ਨਹੀੰ ਕਰਦੀਆਂ।ਸਾਡਾ ਮੁਲਕ ਤਰਕੀ ਦੀ ਰਾਹ ਤੇ ਨਹੀਂ ਚਲ ਸਕਦਾ।
ਪੰਜਾਬ ਦੀ ਤਰੱਕੀ ਲਈ ਪੜ੍ਹੇ ਲਿਖੇ ਤੇ ਸਮਝਦਾਰ ਮੰਤਰੀਆਂ ਦੀ ਹੈ ਜ਼ਰੂਰਤ



