Skip to content
Independent perspectives. Global stories.
BREAKING

ਤੇਲ ਮਹਿੰਗਾ ਕਿਉੁਂ

Share this story

ਭਾਰਤ ਸਰਕਾਰ ਨੇ ਤੇਲ ਕੰਪਨੀਆਂ ਨੂੰ ਤੇਲ ਮਹਿੰਗਾ ਕਰਨ ਦੀ ਆਗਿਆ ਦੇ ਕੇ ਜਿਥੇ ਬੜੀ ਵਡੀ ਗ਼ਲਤੀ ਕੀਤੀ ਹੈ ਤੇ ਸ਼ਹਿਰੀ ਮਿਡਲ ਕਲਾਸ ਨੂੰ ਸੜਕਾਂ ਤੇ ਨਿਕਲਣ ਲਈ ਮਜਬੂਰ ਕੀਤਾ ਹੈ, ਪਟਰੌਲ, ਭਾਰਤ ਵਲੋਂ ਬਾਹਰੋਂ ਮੰਗਵਾਏ ਤੇਲ ਦਾ ਕੇਵਲ ਅਠਵਾਂ ਹਿਸਾ ਹੀ ਬਣਦਾ ਹੈ ਲਗਭਗ ਤਿੰਨ ਚੌਥਾਈ (70-75 ਫ਼ੀ ਸਦੀ) ਰਕਮ ਡੀਜ਼ਲ, ਮਿਟੀ ਦੇ ਤੇਲ ਅਤੇ ਗੈਸ ਉਤੇ ਖ਼ਰਚਣੀ ਪੈਂਦੀ ਹੈ ਤੇ ਇਹ ਤਿੰਨ ਚੀਜ਼ਾਂ ਹੀ ਤੇਲ ਕੰਪਨੀਆਂ ਨੂੰ ਪੈਂਦੇ ਘਾਟੇ ਦਾ ਅਸਲ ਕਾਰਨ ਹਨ ਪਟਰੌਲ ਨਹੀਂ। ਡੀਜ਼ਲ, ਗੈਸ ਅਤੇ ਮਿਟੀ ਦੇ ਤੇਲ ਦੀਆਂ ਕੀਮਤਾਂ ਵਧ ਜਾਣ ਤਾਂ ਦੇਸ਼ ਦਾ ਗ਼ਰੀਬ ਆਦਮੀ, ਸਰਕਾਰ ਵਿਰੁਧ ਉਠ ਖੜਾ ਹ। ਸਰਕਾਰ ਨੂੰ ਉਹ ਪ੍ਰਬੰਧ ਵੀ ਪਕਾ ਕਰਨਾ ਪਵੇਗਾ ਜਿਸ ਅਧੀਨ ਮਿਟੀ ਦਾ ਤੇਲ, ਗੈਸ ਤੇ ਡੀਜ਼ਲ, ਅਮੀਰ ਲੋਕਾਂ ਨੂੰ ਸਸਤੇ ਨਾ ਮਿਲਣ ਸਗੋਂ ਅਤਿ ਦੇ ਗ਼ਰੀਬਾਂ ਤਕ ਹੀ ਸਸਤੇ ਭਾਅ ਉਤੇ ਇਹ ਚੀਜ਼ਾਂ ਪੁਜਣ।2011-12 ਵਿਚ ਭਾਰਤ ਨੇ ਵਿਦੇਸ਼ਾਂ ਤੋਂ 155 ਬਿਲੀਅਨ ਡਾਲਰਾਂ ਦਾ ਕਚਾ ਤੇਲ ਤੇ ਤੇਲ ਵਸਤਾਂ (ਡੀਜ਼ਲ, ਮਿਟੀ ਦਾ ਤੇਲ ਤੇ ਗੈਸ) ਖ਼ਰੀਦੀਆਂ ਜੋ ਭਾਰਤ ਵਲੋਂ ਵਿਦੇਸ਼ਾਂ ਤੋਂ ਮੰਗਵਾਈਆਂ ਕੁਲ ਵਸਤਾਂ ਦਾ ਤੀਜਾ ਹਿਸਾ ਰਕਮ ਬਣਦੀ ਹੈ ਤੇ ਜੇ ਤੇਲ ਉਤੇ ਏਨਾ ਪੈਸਾ ਨਾ ਖ਼ਰਚਣਾ ਪਵੇ ਤਾਂ ਇਕ ਸਾਲ ਵਿਚ, ਹਿੰਦੁਸਤਾਨ ਦਾ ਲਗਭਗ ਸਾਰਾ ਘਾਟਾ (185 ਬਿਲੀਅਨ ਡਾਲਰ) ਖ਼ਤਮ ਹੋ ਜਾਂਦਾ ਹੈ। ਦੂਜਾ ਤਰੀਕਾ ਇਹੀ ਹੈ ਕਿ ਮਿਡਲ ਕਲਾਸ ਤੇ ਅਮੀਰ ਭਾਰਤੀਆਂ ਨੂੰ ਤੇਲ ਵਸਤਾਂ ਉਸੇ ਕੀਮਤ ਤੇ ਖ਼ਰੀਦਣ ਦੀ ਆਦਤ ਪਾ ਦਿਤੀ ਜਾਵੇ ਜਿਸ ਉਤੇ ਇਹ ਵਿਦੇਸ਼ਾਂ ਵਿਚੋਂ ਆਉਂਦੀਆਂ ਹਨ ਪਰ ਇਹ ਕੰਮ ਅਧ ਪਚਧੇ ਰੂਪ ਵਿਚ ਨਹੀਂ ਕੀਤਾ ਜਾ ਸਕਦਾ ਸਗੋਂ ਇਕੋ ਹਲੇ ਵਿਚ ਕਰਿਆਂ ਹੀ ਫ਼ਾਇਦਾ ਹੋ ਸਕਦਾ ਹੈ। ਬਦਲੇ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹੀ ਬਾਹਰੋਂ ਮੰਗਵਾਈਆਂ ਤੇਲ ਵਸਤਾਂ ਨੂੰ ਟੈਕਸ-ਮੁਕਤ ਕਰਨਾ ਪਵੇਗਾ। ਇਸ ਵੇਲੇ ਤੇਲ ਵਸਤਾਂ ਦੀਆਂ ਕੀਮਤਾਂ ਭਾਰਤ ਵਿਚ ਇਸ ਲਈ ਵੀ ਜ਼ਿਆਦਾ ਹਨ ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ 40% ਟੈਕਸ, ਇਨ੍ਹਾਂ ਕੀਮਤਾਂ ਵਿਚ ਸ਼ਾਮਲ ਹੋ ਜਾਂਦੇ ਹਨ। ਕੇਂਦਰ ਨੇ 2011-12 ਵਿਚ ਤੇਲ ਕੰਪਨੀਆਂ ਨੂੰ 68,481 ਕਰੋੜ ਡਾਲਰ ਅਦਾ ਕੀਤੇ ਤਾਕਿ ਉਹ ਡੀਜ਼ਲ, ਮਿਟੀ ਦਾ ਤੇਲ ਅਤੇ ਖਾਣਾ ਪਕਾਉਣ ਦੀ ਗੈਸ, ਸਸਤੇ ਭਾਅ ਤੇ ਲੋਕਾਂ ਨੂੰ ਦੇ ਸਕਣ। ਜਦੋਂ ਖਪਤਕਾਰ ਅੰਤਰ-ਰਾਸ਼ਟਰੀ ਕੀਮਤਾਂ ਤੇ ਇਹ ਚੀਜ਼ਾਂ ਖ਼ਰੀਦੇਗਾ ਤਾਂ ਸਰਕਾਰ ਨੂੰ ਵੀ ਕੰਪਨੀਆਂ ਦੀ ਜੇਬ ਵਿਚ ਕੁਝ ਨਹੀਂ ਪਾਉਣਾ ਪਵੇਗਾ ਤੇ ਉਸ ਹਾਲਤ ਵਿਚ ਇਨ੍ਹਾਂ ਵਸਤਾਂ ਉਤੇ ਟੈਕਸ ਲਾਉਣ ਦੀ ਲੋੜ ਵੀ ਨਹੀਂ ਰਹੇਗੀ। ਸਬਸਿਡੀ ਦੀ ਰਕਮ ਕੰਪਨੀਆਂ ਨੂੰ ਦੇਣ ਕਰ ਕੇ, ਭਾਰਤ ਸਰਕਾਰ ਦੀ ਜਾਨ ਵੀ ਹਰ ਸਮੇਂ ਕੁੜਿਕੀ ਵਿਚ ਫਸੀ ਰਹਿੰਦੀ ਹੈ /ਇਸ ਦੇ ਨਾਲ ਹੀ, ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅੰਤਰ-ਰਾਸਟਰੀ ਕੀਮਤਾਂ ਉਤੇ ਤੇਲ-ਵਸਤਾਂ ਖ਼ਰੀਦਣ ਲਈ ਆਮ ਸ਼ਹਿਰੀ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਕੰਮ ਹੁਣ ਬਹੁਤੀ ਦੇਰ ਅਗੇ ਨਹੀਂ ਪਾਇਆ ਜਾ ਸਕੇਗਾ। ਸਰਕਾਰ ਹੁਣ ਅਪਣੇ ਕੋਲੋਂ ‘ਸਬਸਿਡੀ’ ਨਹੀਂ ਦੇਣਾ ਚਾਹੁੰਦੀ।ਮਤਲਬ ਇਹ ਕਿ ਇਹ ਚੀਜ਼ਾਂ ਸਰਫ਼ੇ ਨਾਲ ਅਤੇ ਜੇਬ ਵਲ ਵੇਖ ਕੇ ਵਰਤਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕਾਂ ਦੀ ਵੋਟ-ਸ਼ਕਤੀ ਤੋਂ ਡਰ ਕੇ ਸਰਕਾਰ ਸਬਸਿਡੀ ਦੇਣ ਲਈ ਮਜ਼ਬੂਰ ਹੋ ਹੀ ਜਾਵੇਗੀ।

WRITTEN BY