ਲੁਧਿਆਣਾ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਪੁਲਿਸ ਕਮਿਸ਼ਨਰ ਡਾ. ਸੁਖਚੈਨ ਗਿਲ ਵਲੋਂ ਆਉਣ ਵਾਲੇ ਤਿਉਹਾਰਾਂ ਨੂੰ ਮਦੇਨਜ਼ਰ ਰਖਦੇ ਹੋਏ ਸਪੈਸ਼ਲ ਨਾਕੇਬੰਦੀ ਕਰਨ ਦੀ ਹੁਕਮ ਦੀ ਪਾਲਣਾ ਕਰਦੇ ਹੋਏ ਥਾਣਾ ਡਵੀਜ਼ਨ 2 ਦੀ ਪੁਲਿਸ ਨੇ ਵਖ-ਵਖ ਥਾਵਾਂ ਤੋਂ ਨਾਕੇਬੰਦੀ ਦੌਰਾਨ ਲੁਟਾ-ਖੋਹਾਂ ਦੀਆ ਅਣਗਿਣਤ ਵਾਰਦਾਤਾਂ ਕਰਨ ਵਾਲੇ ਵਖ-ਵਖ ਗੈਂਗਾਂ ਦੇ 8 ਮੈਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋ 23 ਮੋਬਾਇਲ ਫ਼ੋਨ ਅਤੇ ਇਕ ਅਰਟੀਗਾ ਕਾਰ ਬਰਾਮਦ ਕੀਤੀ ਹੈ। ਕੇਸ ਬਾਰੇ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ-1 ਗੁਰਪ੍ਰੀਤ ਸਿਕੰਦ, ਏ.ਸੀ.ਪੀ ਸੈਂਟਰਲ ਵਰਿਆਮ ਸਿੰਘ ਅਤੇ ਥਾਣਾ ਮੁਖੀ ਸਤਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਵਲੋਂ ਦਿੱਤੇ ਹੁਕਮ ਦੀ ਪਾਲਣਾ ਕਰਦੇ ਹੋਏ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਿਵਲ ਹਸਪਤਾਲ ਦੀ ਬੈਕਸਾਈਡ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤੇ ਚੈਕਿੰਗ ਲਈ ਉਹਨਾਂ ਨੇ ਇਕ ਅਰਟੀਗਾ ਕਾਰ ਨੂੰ ਰੋਕਿਆ ਜਿਸ ਵਿਚ 3 ਵਿਅਕਤੀ ਸਵਾਰ ਸਨ। ਜਿਨ੍ਹਾਂ ਨੇ ਆਪਣੀ ਪਛਾਣ ਅਨਿਲ ਕੁਮਾਰ ਵਾਸੀ ਕਾਕੋਵਲ, ਰਾਜ ਪ੍ਰਸ਼ਾਦ ਵਾਸੀ ਸਮਰਾਲਾ ਚੌਂਕ ਅਤੇ ਰਾਧੇ ਮਾਹਤੋਂ ਵਾਸੀ ਇਸਲਾਮ ਗੰਜ ਵਜੋਂ ਦਸਿਆ।ਤਲਾਸ਼ੀ ਲੈਣ ਉਪਰੰਤ ਉਨਾਂ ਕੋਲੋ 8 ਮੋਬਾਇਲ ਫ਼ੋਨ ਬਰਾਮਦ ਹੋਏ ਜਿਨ੍ਹਾਂ ਕੋਲ ਫੋਨਾਂ ਦੇ ਕੋਈ ਡਾਕੂਮੈਂਟ ਨਹੀਂ ਸੀ ਜਦੋਂ ਸਖ਼ਤੀ ਨਾਲ ਪੁਛਿਆ ਗਿਆ ਤਾਂ ਉਨਾਂ ਦਸਿਆ ਕਿ ਇਹ ਸਾਰੇ ਫ਼ੋਨ ਖੋਹ ਕੀਤੇ ਹੋਏ ਹਨ ਤੇ ਇਹ ਸਾਰੇ ਮੁਲਜ਼ਮ ਮੁਕਦਮਾ ਨੰਬਰ 170/18 ਵਿਚ ਲੋੜੀਂਦੇ ਹਨ। ਠੀਕ ਇਸੇ ਤਰਾਂ ਹੀ ਚੌਂਕੀ ਸਿਵਲ ਹਸਪਤਾਲ ਦੇ ਧਰਮਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਟੀ-ਪੁਆਇੰਟ ਸਿਵਲ ਹਸਪਤਾਲ ਵਿਖੇ ਨਾਕੇਬੰਦੀ ਦੇ ਸਬੰਧ ਵਿਚ ਮੌਜੂਦ ਸਨ ਉਸ ਦੌਰਾਨ ਉਨ੍ਹਾਂ ਨੇ ਇਕ ਆਟੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਆਟੋ ਚਾਲਕ ਪਿਛੇ ਮੁੜਨ ਲਗਾ ਪਰ ਉਹਨਾਂ ਨੇ ਫੁਰਤੀ ਨਾਲ ਆਟੋ ਨੂੰ ਕਾਬੂ ਕਰ ਲਿਆ ਜਿਸ ਵਿਚ 2 ਨੌਜਵਾਨ ਸਨ। ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਨਾਂ ਕੋਲੋ 8 ਮੋਬਾਇਲ ਫ਼ੋਨ ਵਖ-ਵਖ ਕੰਪਨੀਆਂ ਦੇ ਬਰਾਮਦ ਹੋਏ। ਜਿਨ੍ਹਾਂ ਦੀ ਪਛਾਣ ਗਿਆਨ ਚੰਦ ਵਾਸੀ ਸਤਿਗੁਰੂ ਨਗਰ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਡਾਬਾ ਦੇ ਰੂਪ ਵਿਚ ਹੋਈ ਹੈ। ਦੂਸਰੇ ਪਾਸੇ ਹੌਲਦਾਰ ਭੁਪਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਸੂਫ਼ੀਆਂ ਕਟ ਤੇ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਚੈਕਿੰਗ ਲਈ ਉਹਨਾਂ ਨੇ ਇਕ ਸ਼ਕੀ ਆਟੋ ਨੂੰ ਰੋਕਿਆ ਜਿਸ ਵਿਚ 3 ਵਿਅਕਤੀ ਸਵਾਰ ਸਨ।ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋ 7 ਮੋਬਾਈਲ ਫ਼ੋਨ ਬਰਾਮਦ ਹੋਏ। ਮੁਲਜਮਾਂ ਦੀ ਪਹਿਚਾਣ ਬਬੂ ਸਿੰਘ ਵਾਸੀ ਮੁਹਲਾ ਦੀਪ ਨਗਰ, ਸੰਦੀਪ ਕੁਮਾਰ ਵਾਸੀ ਇਸਲਾਮ ਗੰਜ ਅਤੇ ਸਨੀ ਕੁਮਾਰ ਵਾਸੀ ਧੂਰੀ ਲਾਈਨ ਦੇ ਰੂਪ ਵਿਚ ਹੋਈ ਹੈ।ਪੁਛਗਿਛ ਵਿਚ ਮੁਲਜ਼ਮ ਅਨਿਲ ਕੁਮਾਰ ਨੇ ਦਸਿਆ ਕਿ ?ੁਹ ਆਪਣੇ ਸਾਥੀਆਂ ਨਾਲ ਵਾਰਦਾਤ ਕਰਨ ਤੋਂ ਬਾਅਦ ਮੌਕੇ ਤੋਂ ਅਰਟੀਗਾ ਗਡੀ ਵਿਚ ਬੈਠ ਕੇ ਭਜ ਜਾਂਦੇ ਸਨ ਜ਼ਿਆਦਾਤਰ ?ਹ ਆਪਣੀ ਗਡੀ ਨੂੰ ਰੇਲਵੇ ਸਟੇਸ਼ਨ ਦੇ ਅੰਦਰ ਪਾਰਕ ਕਰਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਨਾਲ ਹੀ ਉਸ ਨੇ ਦਸਿਆ ਕਿ ਕਰੀਬ ਚਾਰ ਸਾਲ ਚਾਰ ਪੰਜ ਸਾਲ ਪਹਿਲਾਂ ਉਸਦੇ ਖਿਲਾਫ ਥਾਣਾ ਸਲੇਮ ਟਾਬਰੀ ਵਿਖੇ ਮੋਟਰਸਾਈਕਲ ਚੋਰੀ ਕਰਨ ਅਤੇ ਢੰਡਾਰੀ ਰੇਲਵੇ ਸਟੇਸ਼ਨ ਤੇ ਲੋਹਾ ਚੋਰੀ ਕਰਨ ਦੇ ਦੋਸ਼ ਵਿਚ ਮੁਕਦਮੇ ਦਰਜ ਹਨ ਤੇ ਉਸਨੇ ਜੇਬ ਤਰਾਸ਼ੀ ਅਤੇ ਖੋਹਾਂ ਦੀਆਂ ਵਾਰਦਾਤਾਂ ਕਰਕੇ ਇਹ ਅਰਟੀਗਾ ਗਡੀ ਖਰੀਦੀ ਸੀ ਮੁਲਜ਼ਮ ਸੰਨੀ ਕੁਮਾਰ ਨੇ ਦਸਿਆ ਕਿ ਉਸਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 4 ਵਿਚ ਦੋ ਮੁਕਦਮੇ ਮੋਬਾਈਲ ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿਚ ਦਰਜ਼ ਹਨ ਮੁਲਜ਼ਮ ਰਾਜੂ ਪ੍ਰਸਾਦ ਨੇ ਦਸਿਆ ਕਿ ਦੋ ਸਾਲ ਪਹਿਲਾਂ ਰੇਲਵੇ ਸਟੇਸ਼ਨ ਤੇ ਚੈਕਿੰਗ ਦੌਰਾਨ ਉਸ ਕੋਲੋਂ ਚਾਕੂ ਬਰਾਮਦ ਹੋਣ ਤੇ ਜੀਆਰਪੀ ਥਾਣੇ ਵਲੋਂ ਉਸ ਖ਼ਿਲਾਫ਼ ਮੁਕਦਮਾ ਦਰਜ਼ ਹੈ ਸਾਰੇ ਮੁਲਜ਼ਮਾਂ ਦਾ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਮੁਢਲੀ ਪੁਛਗਿਛ ਕੀਤੀ ਜਾਵੇਗੀ ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਲੁੱਟਾਂ-ਖੋਹਾਂ ਦੇ ਕਈ ਮਾਮਲਿਆਂ ਨੂੰ ਸੁਲਝਾਉਂਦਿਆਂ ਲੁਧਿਆਣਾ ਪੁਲਿਸ ਨੇ 8 ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਕੀਤਾ ਕਾਬੂ



