ਸ੍ਰੀ ਮਾਛੀਵਾੜਾ ਸਾਹਿਬ, 17 ਅਕਤੂਬਰ (ਜਗਰੂਪ ਸਿੰਘ ਮਾਨ)- ਸਥਾਨਕ ਅਨਾਜ ਮੰਡੀ ਵਿਚ ਗਿਲੇ ਝੋਨੇ ਦੀ ਆਮਦ ਨੇ ਆੜਤੀਆਂ ਦੇ ਨਕ ਵਿਚ ਦਮ ਕੀਤਾ ਹੋਇਆ ਹੈ, ਜਿਥੇ 17 ਪ੍ਰਤੀਸ਼ਤ ਨਮੀਂ ਵਾਲਾ ਝੋਨਾਂ ਖਰੀਦਣ ਦੀਆਂ ਹਦਾਇਤਾਂ ਹਨ ਉਥੇ 23/24 ਪ੍ਰਤੀਸ਼ਤ ਨਮੀ ਤੋਂ ਵੀ ਵਧ ਗਿਲਾ ਝੋਨਾ ਮੰਡੀ ਵਿਚ ਆ ਰਿਹਾ ਹੈ ਜਿਸ ਨਾਲ ਤਿੰਨ-ਤਿੰਨ ਚਾਰ-ਚਾਰ ਦਿਨ ਫੋਲ ਕੇ ਸੁਕਾਉਣਾ ਪੈਂਦਾ ਹੈ ਜਿਸ ਲਈ ਆੜਤੀਆਂ ਨੂੰ ਕਚੀਆਂ ਫੜਾਂ ਲਈ ਜਮੀਨ ਕਿਰਾਏ ਤੇ ਲੈਣੀ ਪੈਂਦੀ ਹੈ ਜਿਸ ਕਾਰਨ ਲੇਬਰ ਦਾ ਖਰਚਾ ਵੀ ਦੁਗਣਾ ਤਿਗਣਾਂ ਪੈਂਦਾ ਹੈ, ਇਹ ਕਹਿਣਾ ਅਨਾਜ ਮੰਡੀ ਸ੍ਰੀ ਮਾਛੀਵਾੜਾ ਸਾਹਿਬ ਦੇ ਆੜਤੀ ਤੇ ਯੂਥ ਕਾਂਗਰਸੀ ਆਗੂ ਵਾਈਨ ਕੌਨਟਰੈਕਟ ਸ੍ਰੀ ਮੋਹਿਤ ਕੁੰਦਰਾ ਦਾ।ਉਨ੍ਹਾਂ ਕਿਹਾ ਕਿ ਸ਼ੈਲਰਾਂ ਵਿਚ 17 ਪ੍ਰਤੀਸ਼ਤ ਤੋਂ ਵਧ ਨਮੀ ਵਾਲਾ ਝੋਨਾ ਮਿਲਾਂ ਚ ਲਾਉਣ ਤੇ ਸਖਤ ਪਾਬੰਦੀ ਹੈ । ਉਹਨਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਝੋਨਾਂ ਮੰਡੀ ਵਿਚ ਸੁਕਾ ਲਿਆਉ ਜਿਸ ਨਾਲ ਕਿਸਾਨ ਭਾਈਚਾਰੇ ਨੂੰ ਵੀ ਵਡਾ ਫਾਇਦਾ ਹੈ ।
ਕਿਸਾਨਾਂ ਦਾ ਕੀ ਕਹਿਣਾ- ਮੰਡੀ ਵਿਚ ਝੋਨਾਂ ਸੁਕਾ ਰਹੇ ਕਿਸਾਨਾਂ ਨੂੰ ਜਦੋਂ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੀ ਮਜਬੂਰ ਹਾਂ ,ਮੌਸਮ ਦਾ ਕੀ ਪਤਾ ਕਦ ਦਗਾ ਦੇ ਜਾਵੋ ਸੋ ਅਸੀਂ ਏਸ ਕਰਕੇ ਫਸਲ ਜਲਦੀ ਸਮੇਟਣ ਦੀ ਕੋਸ਼ਿਸ਼ ਕਰਦੇੰ ਹਾਂ ।ਪਰ ਸਾਨੂੰ ਕੀ ਪਤਾ ਕਿ ਮੰਡੀ ਚ ਵੀ ਤਿੰਨ ਤਿੰਨ ਚਾਰ ਚਾਰ ਦਿਨ ਬੈਠਣਾਂ ਪੈਣਾ।
ਮੰਡੀਆਂ ਵਿੱਚ ਗਿੱਲਾ ਝੋਨਾ ਆਉਣ ਨਾਲ ਭਾਰੀ ਮੁਸ਼ਕਿਲਾਂ : ਮੋਹਿਤ ਕੁੰਦਰਾ



