Skip to content
Independent perspectives. Global stories.
BREAKING

ਛੇਹਰਟਾ ਚੌਂਕ ’ਚੋਂ ਅਣਪਛਾਤੀ ਲਾਸ਼ ਬਰਾਮਦ

Share this story

ਅੰਮ੍ਰਿਤਸਰ/ਛੇਹਰਟਾ, 17 ਅਕਤੂਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਛੇਹਰਟਾ ਚੌਂਕ ‘ਚ ਸਥਿਤ ਪੀਰਾਂ ਵਾਲੀ ਜਗ੍ਹਾਂ ਨੇੜੇ ਤੇ ਇਕ ਅਣਪਛਾਤੀ ਲਾਸ਼ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਅਣਪਛਾਤਾ ਵਿਅਕਤੀ ਉਮਰ ਕਰੀਬ 37 ਸਾਲ ਬੀਤੇ ਇਕ ਦਿਨ ਤੋ ਹੀ ਪੀਰਾਂ ਵਾਲੀ ਜਗ੍ਹਾਂ ਨੇੜੇ ਆਇਆ ਸੀ, ਜਦ ਉਹ ਸਵੇਰ ਤੋ ਕਾਫੀ ਸਮਾਂ ਸੁਤਾ ਪਿਆ ਸੀ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਠਿਆਂ ਨਹੀ। ਜਿਸ ਦੀ ਇਤਲਾਹ ਇਲਾਕਾ ਨਿਵਾਸੀਆਂ ਨੇ ਛੇਹਰਟਾ ਪੁਲਸ ਨੂੰ ਦਿੱਤੀ। ਮੋਕੇ ਤੇ ਪਹੁੰਚੇ ਐਸ.ਆਈ ਸਵਰਨ ਸਿੰਘ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਝੋਲੇ ਦੀ ਤਲਾਸ਼ੀ ਲੈਣ ਤੇ ਉਸ ਵਿੱਚੋ ਇਕ ਗਲਾਸ ਤੇ ਕੁਝ ਦਵਾਈ ਮਿਲੀਆਂ ਸਨ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸ.ਆਈ ਸਵਰਨ ਸਿੰਘ ਨੇ ਦੱਸਿਆਂ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

WRITTEN BY