Skip to content
Independent perspectives. Global stories.
BREAKING

ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਹਰਦੀਪ ਸਿੰਘ ਸੋਨੀ ਬਲਾਕ ਪ੍ਰਧਾਨ ਸਰਪੰਚ ਯੂਨੀਅਨ ਵੱਲੋਂ ਕੀਤਾ ਗਿਆ

Share this story

ਸ੍ਰੀ ਚਮਕੌਰ ਸਾਹਿਬ, 17 ਅਕਤੂਬਰ (ਅਮਰਜੀਤ ਸਿੰਘ ਕਲਸੀ)- ਰਾਮਾ ਡਰਾਮਾ ਟਿੱਕ ਕਲੱਬ ਸ੍ਰੀ ਚਮਕੌਰ ਸਾਹਿਬ ਵੱਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਦਾ ਉਦਘਾਟਨ ਸ.ਹਰਦੀਪ ਸਿੰਘ ਸੋਨੀ ਬਲਾਕ ਪ੍ਰਧਾਨ ਸਰਪੰਚ ਯੂਨੀਅਨ ਸ੍ਰੀ ਚਮਕੌਰ ਸਾਹਿਬ ਵੱਲੋ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਕਲੱਬ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ। ਉਨ੍ਹਾਂ ਨਾਲ ਪਹੁੰਚੇ ਉਘੇ ਸਮਾਜ ਸੇਵੀ ਸ. ਬਲਵਿੰਦਰ ਸਿੰਘ ਬਿੰਦਾ ਪਿੰਡ ਕਤਲੌਰ, ਕੁਲਦੀਪ ਸਿੰਘ ¦ਬੜਦਾਰ, ਧਰਮ ਸਿੰਘ ¦ਬੜਦਾਰ, ਹਰਜਿੰਦਰ ਸਿੰਘ ਸੱਲੋਮਾਜਰਾ ਅਤੇ ਸੋਹਣ ਸਿੰਘ ਸੰਧੂਆਂ ਸਾਬਕਾ ਚੇਅਰਮੈਨ ਨੂੰ ਕੌਸਲਰ ਸ. ਜਸਵੰਤ ਸਿੰਘ ਵੱਲੋਂ ‘ਜੀ ਆਇਆਂ ’ ਆਖਦਿਆ ਕਿਹਾ ਕਿ ਸ. ਹਰਦੀਪ ਸਿੰਘ ਸੋਨੀ ਅਜਿਹਾ ਸਰਪੰਚ ਹੈ ਜੋ ਕਿ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਭ ਤੋ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ ਜੋ ਕਿ ਸੈਂਕੜੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾ ਚੁੱਕੇ ਹਨ। ਸਰਪ੍ਰਸਤ ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਨਵਦੀਪਕ ਕੁਮਾਰ ਲਵਲੀ, ਅਤੇ ਕੌਸ਼ਲਰ ਮਨਿੱਤ ਕੁਮਾਰ ਮਾਂਟੂ ਆਦਿ ਦੀ ਸਰਪ੍ਰਸਤੀ ਵਿੱਚ ਰਾਮ ਲੀਲ੍ਹਾ ਦੇ ਛੇ ਦਿਨ ਬੜੇ ਹੀ ਹਰਸ਼ ਅਤੇ ਉਲਾਸ ਨਾਲ ਸੰਪੂਰਨ ਹੋਏ। ਇਸ ਦੇ ਪਹਿਲੇ ਦਿਨ ਸਰਵਣ ਕੁਮਾਰ ਦੇ ਰੋਲ ਨੇ ਸਮਾਜ ਨੂੰ ਮਾਤਾ-ਪਿਤਾ ਦਾ ਆਗਿਆਕਾਰੀ ਪੁੱਤਰ ਬਣਦਾ ਸੁਨੇਹਾ ਦਿੱਤਾ। ਦੂਜੇ ਦਿਨ ਤਾਰਕਾ ਅਤੇ ਤੀਜੇ ਦਿਨ ਸ਼੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਦੇ ਵਿਆਹ ਦੇ ਦ੍ਰਿਸ਼ਾ , ਚੌਥੇ ਦਿਨ ਬਣਵਾਸ ,ਪੰਜਵੇ ਦਿਨ ਕੇਵਟ ਨੇ ਸ੍ਰੀ ਰਾਮ ਜੀ ਨੂੰ ਨਦੀ ਪਾਰ ਕਰਵਾਉਣ ਅਤੇ ਛੇਵੇਂ ਦਿਨ ਰਾਵਣ ਵੱਲੋਂ ਸੀਤਾ ਮਾਤਾ ਦਾ ਅਪਹਰਣ ਆਦਿ ਦੇ ਦ੍ਰਿਸ਼ਾਂ ਨੂੰ ਸੰਗਤਾਂ ਨੇ ਬਹੁਤ ਹੀ ਸ਼ਰਧਾਂ ਅਤੇ ਸਤਿਕਾਰ ਨਾਲ ਵੇਖਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਬ੍ਰਿਜ ਮੋਹਣ ਬਾਸ਼ਾ, ਚੇਅਰਮੈਨ ਦਰਸ਼ਨ ਕੁਮਾਰ ਵਰਮਾ, ਵਾਈਸ ਪ੍ਰਧਾਨ ਰਾਕੇਸ਼ ਵਰਮਾ ਅਤੇ ਕ੍ਰਿਸ਼ਨ ਸਿੰਘ ਬਾਂਸਲ, ਕੈਸ਼ੀਅਰ ਜਿੰਮੀ ਗਰਗ, ਜਰਨਲ ਸੈਕਟਰੀ ਜੁਗਲ ਕਿਸ਼ੋਰ ਸ਼ਰਮਾ, ਪ੍ਰੈੱਸ ਸਕੱਤਰ ਅਮਰਜੀਤ ਸਿੰਘ ਕਲਸੀ, ਸਟੇਜ ਸੈਕਟਰੀ ਰਮੇਸ਼ ਕੁਮਾਰ, ਰਾਮ ਲੀਲ੍ਹਾ ਦੇ ਡਾਇਰੈਕਟਰ ਰਾਕੇਸ਼ ਕੁਮਾਰ ਸਹਿਦੇਵ, ਸਹਿ ਕੈਸ਼ੀਅਰ ਰੀਸ਼ੂ ਗਰਗ, ਮਿਊਜਿਕ ਪ੍ਰਬੰਧਕ ਜਤਿੰਦਰ ਸ਼ਾਹੀ,ਸਿੰਗਰ ਅਵਤਾਰ ਆਰੀਆ, ਜੈ ਪਾਲ ਸ਼ਰਮਾ, ਚੰਦਰ ਸ਼ੇਖ਼ਰ, ਮੋਨੂੰ,ਸ਼ਸੀ ਸ਼ਰਮਾ,ਮੇਕਅੱਪ ਮਨਿਤ ਕੁਮਾਰ ਡਾਇਰੈਕਟਰ ਕੁਲਦੀਪ ਚੰਦ ਕਾਲਾ,ਪ੍ਰਬੰਧਕ ਸੁਖਵੀਰ ਆਦਿ ਹਾਜ਼ਰ ਸਨ।

WRITTEN BY