Skip to content
Independent perspectives. Global stories.
BREAKING

ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿੱਰੁਧ ਮੋਰਿੰਡਾ ਪੁਲਿਸ ਪ੍ਰਸ਼ਾਸਨ ਨੇ ਅਪਣਾਇਆ ਸਖ਼ਤ ਰੁਖ਼

Share this story

ਮੋਰਿੰਡਾ, 16 ਅਕਤੂਬਰ (ਹਰਜਿੰਦਰ ਸਿੰਘ ਛਿੱਬਰ)- ਸ਼ਹਿਰ ’ਚ ਸਕੂਲ ਅਤੇ ਕਾਲਜਾਂ ਦੇ ਲੱਗਣ ਅਤੇ ਛੁੱਟੀ ਸਮੇਂ ਮੋਟਰਸਾਈਕਲਾਂ ’ਤੇ ਗੇੜ੍ਹੀਆਂ ਲਗਾਉਣ ਵਾਲਿਆਂ ਅਤੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿੱਰੁਧ ਮੋਰਿੰਡਾ ਪੁਲਿਸ ਪ੍ਰਸ਼ਾਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਬ-ਇੰਸਪੈਕਟਰ ਜਸਪਾਲ ਸਿੰਘ ਟ੍ਰੈਫ਼ਿਕ ਇੰਚਾਰਜ ਮੋਰਿੰਡਾ ਅਤੇ ਸਬ-ਇੰਸਪੈਕਟਰ ਪੁਨੀਤ ਕੌਰ ਥਾਣਾ ਸਿਟੀ ਪੁਲਿਸ ਮੋਰਿੰਡਾ ਦੀ ਅਗਵਾਈ ’ਚ ਸ਼ਹਿਰ ਦੇ ਵੱਖ ਵੱਖ ਸਥਾਨਾਂ ’ਤੇ ਨਾਕੇਬੰਦੀ ਕਰਕੇ ਟ੍ਰੈਫ਼ਿਕ ਨਿਯਮਾਂ ਦੀ ਉ¦ਘਣਾ ਕਰਨ ਅਤੇ ਮੋਟਰਸਾਈਕਲਾਂ ’ਤੇ ਤਿੰਨ ਤਿੰਨ ਸਵਾਰ ਹੋ ਕੇ ਅਵਾਰਾ ਗਰਦੀ ਕਰਨ ਵਾਲਿਆਂ ਦੇ ਚਲਾਨ ਕੱਟੇ। ਸਥਾਨਕ ਖੂਹ ਵਾਲਾ ਚੋਂਕ, ਖਾਲਸਾ ਗਰਲਜ਼ ਕਾਲਜ ਅਤੇ ਬੱਸ ਸਟੈਂਡ ਨਜ਼ਦੀਕੀ ਨਾਕਾ ਲਗਾ ਕੇ ਪੁਲਿਸ ਪ੍ਰਸ਼ਾਸ਼ਨ ਮੋਰਿੰਡਾ ਵੱਲੋਂ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ੍ਹ ਚਾਲਕਾਂ ਦੇ ਕਾਗਜਾਤਾਂ ਦੀ ਚੈਕਿੰਗ ਕੀਤੀ ਅਤੇ ਬਿਨ੍ਹਾਂ ਦਸਤਾਵੇਜ਼ ਵਹੀਕਲ੍ਹਾਂ ਨੂੰ 207 ਅਧੀਨ ਥਾਣੇ ਬੰਦ ਕੀਤਾ। ਖਾਲਸਾ ਗਰਲਜ਼ ਕਾਲਜ ਨਜ਼ਦੀਕ ਲਗਾਏ ਨਾਕੇ ਦੌਰਾਨ ਸਬ ਇੰਸਪੈਕਟਰ ਪੁਨੀਤ ਕੌਰ ਵੱਲੋਂ ਲੜਕੀਆਂ ਦੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਦਸਤਾਵੇਜ਼ ਕੀਤੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਕੀਤੀ। ਇਸ ਮੋਕੇ ਏ.ਐਸ.ਆਈ ਦਲਬਾਰਾ ਸਿੰਘ, ਹੋਲਦਾਰ ਭਾਗ ਸਿੰਘ, ਹੋਲਦਾਰ ਜਗਰਾਜ ਸਿੰਘ, ਹੋਲਦਾਰ ਹਰਜੀਤ ਸਿੰਘ, ਹੋਲਦਾਰ ਅਰਵਿੰਦਰ ਸਿੰਘ ਸੈਣੀ ਅਤੇ ਹੋਲਦਾਰ ਧੰਨਾ ਸਿੰਘ ਟ੍ਰੈਫ਼ਿਕ ਪੁਲਿਸ ਕਰਮਚਾਰੀ ਹਾਜ਼ਰ ਸਨ।

WRITTEN BY