Skip to content
Independent perspectives. Global stories.
BREAKING

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਔਰਤਾਂ ਨੂੰ ਮਿਠਾਈਆਂ ਤੇ ਸਨੈਕਸ ਬਣਾਉਣ ਦੀ ਸਿਖਲਾਈ ਦਿੱਤੀ

Share this story

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਅਮਿਤ ਕੁਮਾਰ)- ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਔਰਤਾਂ ਨੂੰ ਘਰੇਲੂ ਪਧਰ ‘ਤੇ ਮਿਠਾਈਆਂ ਅਤੇ ਸਨੈਕਸ ਬਣਾਉਣ ਦੀ ਸਿਖਲਾਈ ਦੇਣ ਵਾਸਤੇ ਕੋਰਸ ਕਰਵਾਇਆ ਗਿਆ। ਜਿਸ ਵਿਚ ਔਰਤਾਂ ਨੂੰ ਘਰ ਵਿਚ ਚਾਕਲੇਟ, ਗੁਲਾਬ ਜਾਮੁਨ, ਨਮਕੀਨ ਭੂਜੀਆ, ਖੋਆ, ਬਰਫੀ ਤੇ ਪੇੜੇ ਬਣਾਉਣ ਦੇ ਤਰੀਕੇ ਦਸੇ ਗਏ।ਇਹ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਵਿਪਨ ਕੁਮਾਰ ਰਾਮਪਾਲ ਨੇ ਦਸਿਆ ਕਿ ਔਰਤਾਂ ਆਪਣੇ ਘਰਾਂ ਵਿਚ ਹੀ ਬਣਾਉਣ ਤਾਂ ਨਾ ਕੇਵਲ ਮਿਠਾਈ ਦੀ ਗੁਣਵਤਾ ਮਿਆਰੀ ਹੋਵੇਗੀ ਸਗੋਂ ਮਿਲਾਵਟੀ ਮਿਠਾਈਆਂ ਤੋਂ ਵੀ ਬਚਿਆ ਜਾ ਸਕਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਮਨੀਸ਼ਾ ਭਾਟੀਆ ਨੇ ਇਸ ਟਰੇਨਿੰਗ ਕੋਰਸ ਵਿਚ ਮਿਠਾਈਆਂ ਅਤੇ ਸਨੈਕਸ ਘਰਾਂ ਵਿਚ ਬਣਾਉਣ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ।ਇਸ ਮੌਕੇ ਡੀ.ਡੀ.ਐਮ. ਨਬਾਰਡ ਸ਼੍ਰੀ ਸੰਜੀਵ ਸ਼ਰਮਾ ਨੇ ਸਿਖਿਆਰਥਣਾਂ ਨੂੰ ਸੈਲਫ ਹੈਲਪ ਗਰੁਪ ਬਣਾਉਣ ਲਈ ਪ੍ਰੇਰਤ ਕੀਤਾ ਅਤੇ ਗਰੁਪ ਬਣਾਉਣ ਬਾਰੇ ਵੀ ਜਾਣਕਾਰੀ ਦਿਤੀ। ਜ਼ਿਲ੍ਹਾ ਲੀਡ ਮੈਨੇਜਰ ਸ਼੍ਰੀ ਸੁਰਿੰਦਰ ਬਾਂਸਲ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਬੈਂਕਾਂ ਦੀਆਂ ਵਖ-ਵਖ ਸਕੀਮਾਂ ਬਾਰੇ ਦਸਿਆ।

WRITTEN BY