June 4, 2026 1:49 am

ਬਾਲਿਆਂਵਾਲੀ ਵਾਸੀਆਂ ਵੱਲੋਂ ਧਰਨਾ ਲਾ ਕੇ ਨਾਅਰੇਬਾਜ਼ੀ

ਮਾਮਲਾ ਧਰਮਸ਼ਾਲਾ ਦੀ ਆੜ ’ਚ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦਾ

ਰਾਮਪੁਰਾ ਫੂਲ, 9 ਅਕਤੂਬਰ (ਮਨਪ੍ਰੀਤ ਸਿੰਘ ਗਿੱਲ਼)- ਅੱਜ ਸਥਾਨਕ ਨਗਰ ਦੇ ਪੰਚਾਇਤ ਦਫਤਰ ਅੱਗੇ ਲੋਕਾਂ ਵਲੋਂ ਸਰਕਾਰੀ ਜਮੀਨ ਤੋਂ ਕਬਜਾ ਛੁੜਵਾਉਣ ਲਈ ਧਰਨਾ ਲਾ ਕੇ ਨਾਅਰੇਬਾਜੀ ਕੀਤੀ ਗਈ। ਨੰਬਰਦਾਰ ਦਰਸ਼ਨ ਸਿੰਘ ਫੌਜੀ ਨੇ ਦੱਸਿਆ ਕਿ 12-13 ਸਾਲ ਪਹਿਲਾਂ ਗ੍ਰਾਮ ਪੰਚਾਇਤ ਵਲੋਂ ਮਿਸਤਰੀ ਭਾਈਚਾਰੇ ਨੂੰ ਭਗਵਾਨ ਵਿਸ਼ਵਕਰਮਾ ਦੇ ਨਾਮ ?ਤੇ ਧਰਮਸ਼ਾਲਾ ਬਣਾਉਣ ਲਈ ਗਊਵੰਸ਼ ਵਾਲੀ ਪੰਚਾਇਤੀ ਜਮੀਨ ਵਿਚੋਂ 5 ਵਿਸਵੇ ਜਗ੍ਹਾ ਦਿੱਤੀ ਗਈ ਸੀ। ਉਪਰੰਤ ਉਥੇ ਧਰਮਸ਼ਾਲਾ ਬਣਾ ਕੇ ਚਾਰਦਿਵਾਰੀ ਵੀ ਕਰ ਦਿੱਤੀ ਗਈ ਸੀ। ਪਰ ਸਮਾਂ ਬੀਤਣ ਨਾਲ ਕੁਝ ਲੋਕਾਂ ਵਲੋਂ ਪੰਚਾਇਤ ਦੇ ਅੱਖਾਂ ?ਚ ਘੱਟਾ ਪਾਉਂਦਿਆਂ ਨਾਲ ਪਈ ਖਾਲੀ ਜਮੀਨ ?ਤੇ ਹੌਲੀ ਹੌਲੀ ਕਬਜਾ ਕੀਤਾ ਜਾਂਦਾ ਰਿਹਾ ਜੋ ਕਿ ਹੁਣ ਵਧ ਕੇ ਲਗਭਗ ਡੇਢ ਏਕੜ ਜਮੀਨ ?ਤੇ ਕਬਜਾ ਹੋ ਚੁੱਕਾ ਹੈ। ਇਸ ਦੌਰਾਨ ਕੁਝ ਲੋਕਾਂ ਵਲੋਂ ਇਸ ਧਰਮਸ਼ਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਇਸ ਜਗ੍ਹਾ ਨੂੰ ਰਾਮਗੜ੍ਹੀਆ ਗੁਰੂਦਵਾਰਾ ਦਾ ਨਾਮ ਦੇ ਦਿੱਤਾ ਗਿਆ ਅਤੇ ਧਰਮ ਦੇ ਨਾਂ ?ਤੇ ਜਮੀਨ ਨੱਪਣ ਦੀ ਸਾਜਿਸ਼ ਘੜੀ ਗਈ ਜਿਸ ਵਿਚ ਨਗਰ ਦੇ ਕੁਝ ਮੋਹਤਬਰ ਲੋਕ ਸ਼ਾਮਿਲ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ 3 ਦਿਨਾਂ ?ਚ ਧਰਮਸ਼ਾਲਾ ਨਾਲ ਲੱਗਦੀ ਬਾਕੀ ਜਮੀਨ ਤੋਂ ਕਬਜਾ ਨਾ ਹਟਾਇਆ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਪੁਰਾਣੇ ਸਰਪੰਚ- ਇਸ ਬਾਰੇ 12-13 ਸਾਲ ਪਹਿਲਾਂ ਦੇ ਸਰਪੰਚ ਧਰਮਪਾਲ ਧਰਮੀ ਨੇ ਕਿਹਾ ਕਿ ਮਿਸਤਰੀ ਭਾਈਚਾਰੇ ਨੂੰ ਸਿਰਫ 5 ਵਿਸਵੇ ਜਗ੍ਹਾ ਧਰਮਸ਼ਾਲਾ ਲਈ ਦਿੱਤੀ ਗਈ ਸੀ ਜੇਕਰ ਜਿਆਦਾ ਜਮੀਨ ?ਤੇ ਕਬਜਾ ਕੀਤਾ ਜਾ ਰਿਹਾ ਹੈ ਤਾਂ ਬਹੁਤ ਮਾੜੀ ਗੱਲ ਹੈ।
ਕੀ ਕਹਿੰਦੇ ਨੇ ਮੌਜੂਦਾ ਨਗਰ ਪ੍ਰਧਾਨ- ਇਸ ਬਾਰੇ ਨਗਰ ਪੰਚਾਇਤ ਦੇ ਪ੍ਰਧਾਨ ਸੁਖਪਾਲ ਸਿੰਘ ਹੈਪੀ ਨੇ ਕਿਹਾ ਕਿ ਰਿਕਾਰਡ ਮੁਤਾਬਿਕ ਉਹ ਜਗ੍ਹਾ ਪੰਚਾਇਤ ਦੀ ਹੈ। 2 ਦਿਨ ਪਹਿਲਾਂ ਨਜਾਇਜ ਕਬਜੇ ਬਾਰੇ ਉਨ੍ਹਾਂ ਨੂੰ ਨਗਰ ਵਾਸੀਆਂ ਵਲੋਂ ਲਿਖਤੀ ਸ਼ਿਕਾਇਤ ਮਿਲੀ ਹੈ ਜਿਸ ?ਤੇ ਕਾਰਵਾਈ ਕਰਦਿਆਂ ਸਬੰਧਤ ਪੱਖ ਨੂੰ ਪੰਚਾਇਤ ਵਲੋਂ ਨੋਟਿਸ ਕੱਢਿਆ ਗਿਆ ਹੈ ਅਤੇ ਕੁਝ ਦਿਨਾਂ ?ਚ ਮਸਲਾ ਸੁਲਝਾ ਲਿਆ ਜਾਵੇਗਾ।

Send this to a friend