June 4, 2026 1:49 am

ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਵਾਲੇ ਦੋ ਦੋਸ਼ੀ 220 ਪੇਟੀਆਂ ਸ਼ਰਾਬ ਸਮੇਤ ਕਾਬੂ

ਖੰਨਾ, 9 ਅਕਤੂਬਰ, (ਪਨਾਗ, ਖੋਖਰ)- ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਹਰਸਿਮਰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਅਵਤਾਰ ਅਲੀ ਸਮੇਤ ਪੁਲਿਸ ਪਾਰਟੀ ਵਲੋ ਸੂਆ ਪੁਲੀ ਬੋਂਦਲੀ ਸਮਰਾਲਾ ਪਾਸ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੰਡੀਗੜ ਸਾਈਡ ਤੋਂ ਇਕ ਬਲੈਰੋ ਜੀਪ ਨੰਬਰ  ਆਰ.ਜੇ-32-ਜੀ.ਸੀ-0165 ਆਈ, ਜਿਸਨੂੰ ਸ਼ਕ ਦੇ ਅਧਾਰ ‘ਤੇ ਰੋਕ ਕੇ ਚੈਕ ਕੀਤਾ।ਉਕਤ ਜੀਪ ਨੂੰ ਅਮਿਤ ਕੁਮਾਰ ਪੁਤਰ ਦੁਖੀ ਵਾਸੀ ਘਮੰਡਪੁਰਾ ਥਾਣਾ ਤਰਫਗੰਜ਼ (ਯੂ.ਪੀ) ਹਾਲ ਵਾਸੀ ਗਲੀ ਨੰਬਰ 2, ਨੇੜੇ ਪ੍ਰਤਾਪ ਚੌਂਕ, ਬੈਕਸਾਈਡ ਸੰਗੀਤ ਸਿਨੇਮਾ ਲੁਧਿਆਣਾ ਚਲਾ ਰਿਹਾ ਸੀ ਅਤੇ ਉਸਦੀ ਨਾਲ ਵਾਲੀ ਸੀਟ ਉਤੇ ਸੰਤੋਸ਼ ਕੁਮਾਰ ਪੁਤਰ ਮਾਤਾ ਪ੍ਰਸ਼ਾਦ ਵਾਸੀ ਬੇਗਮਪੁਰਾ ਬਜਾਰ ਜ਼ਿਲ੍ਹਾ ਗੌਂਡਾ (ਯੂ.ਪੀ) ਹਾਲ ਵਾਸੀ ਗਲੀ ਨੰਬਰ 2, ਨੇੜੇ ਪ੍ਰਤਾਪ ਚੌਂਕ, ਬੈਕਸਾਈਡ ਸੰਗੀਤ ਸਿਨੇਮਾ ਲੁਧਿਆਣਾ ਬੈਠਾ ਸੀ। ਉਕਤ ਜੀਪ ਦੀ ਤਲਾਸ਼ੀ ਲੈਣ ਪਰ ਜੀਪ ਵਿਚੋਂ 220 ਪੇਟੀਆ ਨਜਾਇਜ ਸ਼ਰਾਬ (ਫਾਰ ਸੇਲ ਇਨ ਚੰਡੀਗੜ) ਬ੍ਰਾਮਦ ਹੋਈਆ।ਉਕਤ ਵਿਅਕਤੀ ਇਹ ਸ਼ਰਾਬ ਚੰਡੀਗੜ ਤੋਂ ਸਸਤੇ ਭਾਅ ‘ਤੇ ਖਰੀਦ ਕੇ ਲੁਧਿਆਣਾ ਵਿਖੇ ਮਹਿੰਗੇ ਭਾਅ ‘ਤੇ ਵੇਚਦੇ ਸਨ। ਦੋਸ਼ੀਆ ਦੇ ਖਿਲਾਫ ਆਬਕਾਰੀ ਐਕਟ ਅਧੀਨ ਮੁਕਦਮਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ।

Send this to a friend