ਫਿਲੌਰ, 9 ਅਕਤੂਬਰ (ਪੀ.ਟੀ.)- ਪ੍ਰੀਵੈਨਸ਼ਨ ਆਫ ਮਨੀ ਲਾਂਡ੍ਰਿੰਗ ਐਕਟ (ਪੀ. ਐਮ. ਐਲ. ਏ) ਦੇ ਤਹਿਤ ਭੋਲਾ ਡਰਗ ਰੈਕੇਟ ਕੇਸ ‘ਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਸਿੰਘ, ਸੀ. ਪੀ. ਐਸ. ਅਵਿਨਾਸ਼ ਚੰਦਰ ਸਮੇਤ 11 ਦੋਸ਼ੀਆਂ ’ਤੇ ਅਜ ਮੋਹਾਲੀ ਦੀ ਵਿਸ਼ੇਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਅਦਾਲਤ ਨੇ ਦੋਸ਼ ਆਇਦ ਕਰ ਦਿਤੇ ਹਨ। ਹੁਣ ਟ੍ਰਾਇਲਸ ਦਾ ਦੌਰ ਸ਼ੁਰੂ ਹੋਵੇਗਾ।ਇਹ ਜਾਣਕਾਰੀ ਈ. ਡੀ. ਦੇ ਵਕੀਲ ਜਗਜੀਤ ਸਿੰਘ ਸਰਾਓਂ ਨੇ ਦਿਤੀ।