June 4, 2026 4:26 am

ਐਕਸਾਈਜ ਸਟਾਫ ਸੀ.ਆਈ.ਏ ਬਟਾਲਾ ਵੱਲੋਂ ਛਾਪੇਮਾਰੀ-ਭਾਰੀ ਮਾਤਰਾ ’ਚ ਲਾਹਣ ਬਰਾਮਦ

ਬਟਾਲਾ, 9 ਅਕਤੂਬਰ (ਕਾਜਲ ਅਗਰਵਾਲ)- ਆਬਕਾਰੀ ਵਿਭਾਗ ਦੇ ਇੰ: ਰਮਨ ਸ਼ਰਮਾ ਦੀ ਅਗਵਾਈ ‘ਚ ਐਕਸਾਈਜ ਸਟਾਫ ਸੀ.ਆਈ ਏ ਦੀ ਫੋਰਸਅਤੇ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉਪਲ ਨਾਲ ਪਿੰਡ ਸਨੁੱਈਆ ਅਤੇ ਤਲਵੰਡੀ ਪਿੰਡ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪਿੰਡ ਸਨੁਈਆ ਦੇ ਛੱਪੜ ਅਤੇ ਪਿੰਡ ਤਲਵੰਡੀ ਦੇ ਸਰਕਾਰੀ ਸਕੂਲ ਪਾਸੋ ਲਵਾਰਿਸ ਹਾਲਤ ਵਿੱਚ ਇਕ ਡਰੰਮ 200 ਲੀਟਰ ਅਤੇ 8 ਪਲਾਸਟਿਕ ਦੇ ਡੱਬੇ ਕਰੀਬ 350 ਲੀਟਰ ਲਾਹਣ ਲਵਾਰਿਸ ਹਾਲਤ ਵਿੱਚ ਬਰਾਮਦ ਹੋਈ, ਜਿਸ ਨੂੰ ਇੰਸ: ਰਮਨ ਸ਼ਰਮਾ ਦੀ ਅਗਵਾਈ ‘ਚ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਏ.ਐਸ.ਆਈ ਹੇਮ ਸਿੰਘ, ਐਚ.ਸੀ ਸੰਤੋਖ ਸਿੰਘ, ਐਚ.ਸੀ ਜਗਤਾਰ ਸਿੰਘ, ਐਚ.ਸੀ ਰਣਜੋਧ ਸਿੰਘ,ਐਚ.ਸੀ ਕਸ਼ਮੀਰ ਕੌਰ ਅਤੇ ਬਲਜਿੰਦਰ ਕੌਰ ਹਾਜ਼ਰ ਸਨ।

Send this to a friend