ਮ੍ਰਿਤਕ ਗਰੀਬ ਪਰਿਵਾਰ ਦਾ ਸੀ ਇਕਲੋਤਾ ਸਹਾਰਾ
ਕਾਦੀਆਂ, 9 ਅਕਤੂਬਰ (ਮੁਨੀਰਾ ਸਲਾਮ)- ਕਾਦੀਆਂ ਦੇ ਪਿੰਡ ਤਤਲਾ ਦੇ ਇਕ ਨੋਜਵਾਨ ਲਵਪ੍ਰੀਤ ਸਿੰਘ 22 ਸਾਲਾ ਜੋ ਕਿ ਆਪਣੇ ਤਾਏ ਵੀਰ ਸਿੰਘ ਨਾਲ ਮੋਟਰਸਾਈਕਲ ਤੇ ਪਿੰਡ ਤੋ ਕਾਦੀਆ ਜਾ ਰਹੇ ਸਨ ਅਗੇ ਜਾ ਰਾਹੀ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਤੇ ਉਸ ਨਾਲ ਟਕਟ ਹੋ ਗਈ ਜਿਸ ਨਾਲ ਦੋਨੇ ਗੰਬੀਰ ਜ਼ਖਮੀ ਹੋ ਗਏ ਲਵਪ੍ਰੀਤ ਸਿੰਘ ਨੂੰ ਕਾਦੀਆਂ ਦੇ ਹੀ ਪ੍ਰਈਵੰਟ ਹਸਪਤਲ ਲੈ ਕੇ ਗਏ ਪਰ ਉਥੇ ਉਸਦੀ ਮੋਤ ਹੋ ਗਈ ਜਦੋ ਕਿ ਸਦਾ ਤਾਏ ਨੂੰ ਬਟਾਲੇ ਰੈਫਰ ਕਰ ਦਿਤਾ ਗਿਆ।ਪੁਲਿਸ ਵਲੋ ਟਰੇਕਟਰ ਟਰਾਲੀ ਅਤੇ ਮੋਟਰਸਾਈਕਲ ਨੂੰ ਆਪਣੇ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਦੋਸੀ ਦੀ ਭਾਲ ਕੀਤੀ ਜਾ ਰਹੀ ਹੈ ਪਰਿਵਾਰ ਵਲੋ ਅਤੇ ਸਰਪੰਚ ਜਸਪਾਲ ਸਿੰਘ ਵਲੋ ਦੋਸੀ ਉਤੇ ਸਖਤ ਕਾਰਵਾਈ ਕਰਨ ਦੀ ਕੀਤੀ ਗਈ ਮੰਗ।