ਰਾਜਪੁਰਾ, 9 ਅਕਤੂਬਰ (ਦਇਆ ਸਿੰਘ)- ਅੱਜ ਇਥੋ ਦੇ ਮਿੰਨੀ ਸਕੱਤਰੇਤ ਵਿਖੇ ਥਰਮਲ ਪਲਾਂਟ ਦੇ ਉਡਦੇ ਗੰਦੇ ਧੂੰਏ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਵਾਸੀ ਸਰਪੰਚ ਅਮਰਜੀਤ ਸਿੰਘ ਲੇਹਲਾਂ ਅਤੇ ਗੁਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਇਕ ਵਫਦ ਮਾਣਯੋਗ ਐਸ ਡੀ ਐਮ ਰਾਜਪੁਰਾ ਨੂੰ ਮਿਲ ਕੇ ਕਾਰਵਾਈ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਅਮਰਜੀਤ ਸਿੰਘ ਅਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ ਸਮੇਂ ਤੋਂ ਰਾਜਪੁਰਾ ਖੇਤਰ ਵਿਚ ਲੱਗੇ ਧਰਮਲ ਪਲਾਂਟ ਲੱਗਿਆ ਹੋਇਆ ਹੈ। ਜਿਸ ਕਾਰਨ ਪਲਾਂਟ ਵਿਚੋਂ ਨਿਲਕਦੇ ਗੰਦੇ ਧੁੰਏ ਕਾਰਨ ਨੇੜਲੇ ਪਿੰਡ ਵਾਸੀਆਂ ਬਹੁਤ ਹੀ ਪ੍ਰੇਸ਼ਾਨ ਹਨ।ਉਨ੍ਹਾਂ ਕਿਹਾ ਕਿ ਸਾਡੇ ਘਰ ਦੀਆਂ ਛੱਤਾਂ ਕਾਲੀਆਂ ਹੋਈਆਂ ਪਈਆਂ ਹਨ ਅਤੇ ਘਰ ਦੇ ਕਪੜੇ ਸੁਕਣੇ ਪਾਉਣੇ ਵੀ ਬਹੁਤ ਔਖੇ ਹਨ।ਉਨ੍ਹਾਂ ਕਿਹਾ ਕਿ ਉਦਡੇ ਪ੍ਰਦੂਸ਼ਨ ਨੇੜਲੇ ਪਿੰਡ ਵਾਸੀਆਂ ਨੂੰ ਸਾਹ ਲੈਣਾਂ ਵੀ ਬਹੁਤ ਔਖਾ ਹੈ ਜਿਸ ਨਾਲ ਕਈ ਪਰਿਵਾਰਾਂ ਦੇ ਮੈਂਬਰ ਸਾਹ ਦੀ ਭਿਆਨਕ ਬਿਮਾਈ ਤੋਂ ਪੀੜ੍ਹਤ ਵੀ ਹਨ। ਉਨ੍ਹਾਂ ਪ੍ਰਸ਼ਸ਼ਾਨ ਤੋਂ ਮੰਗ ਕੀਤੀ ਕਿ ਉਹ ਖੁੱਦ ਆਕੇ ਮੋਕਾ ਦੇਖਣ ਤੇ ਧਰਮਲ ਪਲਾਂਟ ਦੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ।ਇਸ ਸਬੰਧੀ ਐਸ ਡੀ ਐਮ ਸ਼ਿਵ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਤਹਿਸੀਲਦਾਰ ਜੀ ਨੂੰ ਮੋਕਾ ਦੇਖਣ ਲਈ ਭੇਜਿਆ ਜਾਵੇਗਾ ਤੇ ਪਿੰਡ ਵਾਸੀਆਂ ਦੀ ਪ੍ਰੇਸ਼ਾਨ ਦਾ ਹੱਲ ਜਲਦ ਤੋਂ ਜਲਦ ਕੱਡਿਆ ਜਾਵੇਗਾ।