ਤਪਾ ਮੰਡੀ, 9 ਅਕਤੂਬਰ-(ਧਰਮਿੰਦਰ ਸਿੰਘ ਧਾਲੀਵਾਲ/ਰਕੇਸ ਗੋਈਲ)- ਸਥਾਨਕ ਸ਼ਹਿਰ ਦੀ ਆਨੰਦਪੁਰ ਬਸਤੀ ਵਿਚਲੇ ਇਕ ਆਰ.ਐਮ.ਪੀ ਡਾਕਟਰ ਦੇ ਅਚਾਨਕ ਹੀ ਚਲਦੇ ਮੋਟਰਸਾਇਕਲ ਨੂੰ ਅੱਗ ਲੱਗਣ ਕਾਰਨ ਮੋਟਰਸਾਇਕਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਗਿਆਨ ਚੰਦ ਉਰਫ ਤੋਤੀ ਡਾਕਟਰੀ ਕਿੱਤੇ ਵਜੋ ਪਿੰਡ ਢਿਲਵਾਂ ਵਿਖੇ ਕੰਮ ਕਰਦਾ ਹੈ। ਜਦ ਉਕਤ ਡਾਕਟਰ ਰਾਤ ਸਮੇਂ ਢਿਲਵਾਂ ਅਪਣੀ ਕਲੀਨਿਕ ਤੋ ਘਰ ਨੂੰ ਪਰਤ ਰਿਹਾ ਸੀ ,ਤਦ ਘਰ ਕੋਲ ਆਉਣ ਮੋਕੇ ਉਸ ਦੇ ਮੋਟਰਸਾਇਕਲ ਨੂੰ ਅਚਾਨਕ ਲੱਗੀ ਅੱਗ ਦਾ ਪਤਾ ਰਾਹਗੀਰਾਂ ਨੂੰ ਲੱਗਿਆ। ਜਿਨ੍ਹਾਂ ਰੋਲਾ ਪਾ ਕੇ ਡਾਕਟਰ ਨੂੰ ਲੱਗੀ ਅੱਗ ਬਾਰੇ ਜਾਣੂ ਕਰਵਾਇਆ। ਉਧਰ ਡਾਕਟਰ ਨੇ ਤੇਜੀ ਨਾਲ ਮੋਟਰਸਾਇਕਲ ਤੋਂ ਹੇਠਾਂ ਉਤਰ ਕੇ ਜਾਨ ਬਚਾਈ। ਜਦਕਿ ਮੋਟਰਸਾਇਕਲ ਕੁਝ ਹੀ ਸਮੇਂ ਵਿਚ ਅੱਗ ਦੀ ਲਪੇਟ ਵਿਚ ਆ ਗਿਆ। ਡਾ ਗਿਆਨ ਚੰਦ ਅਨੁਸਾਰ ਮੋਟਰਸਾਇਕਲ ਨੂੰ ਅੱਗ ਲਗਣ ਦੇ ਕਾਰਨ ਦਾ ਕੁਝ ਪਤਾ ਨਹੀ ਲੱਗ ਸਕਿਆ।