June 4, 2026 3:36 am

ਡਾ. ਸਰੋਆ ਹੁਣ ਧਰਮ ਪ੍ਰਚਾਰ ਦਾ ਕੰਮਕਾਜ ਦੇਖਣਗੇ

ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੀ ਗਈ ਸ਼ਾਨਦਾਰ ਵਿਦਾਇਗੀ

ਸ੍ਰੀ ਅਨੰਦਪੁਰ ਸਾਹਿਬ 9 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਆਬਾ ਜੋਨ ਸਬ-ਆਫਿਸ ਸ੍ਰੀ ਅਨੰਦਪੁਰ ਸਾਹਿਬ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਦਫਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੰਮ ਦੇਖਣਗੇ। ਅੱਜ ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਈ ਵਿਦਾਇਗੀ ਦਿੱਤੀ ਗਈ। ਉਹ ਧਰਮ ਪ੍ਰਚਾਰ ਦਫਤਰ ਵਿਖੇ ਪੰਜਾਬ ਪ੍ਰਚਾਰ ਜਿਸ ਵਿੱਚ ਮਾਝਾ, ਮਾਲਵਾ,ਦੋਆਬਾ ਜੋਨ ਆਉਂਦੇ ਹਨ।ਸ਼ਤਾਬਦੀਆਂ,ਗੁਰਮਤਿ ਵਿਦਿਆਲੇ,ਪੁਸਤਕ ਘੋਖ ਕਮੇਟੀ ਅਤੇ ਸਿੱਖ ਮਿਸ਼ਨਾਂ ਦਾ ਕੰਮ ਕਾਜ ਦੇਖਣਗੇ।ਇਸ ਤੋਂ ਇਲਾਵਾ ਹਰ ਬੁੱਧਵਾਰ ਸਬ-ਆਫਿਸ ਅਨੰਦਪੁਰ ਸਾਹਿਬ ਬੈਠ ਕੇ ਦੋਆਬਾ ਜੋਨ ਦਾ ਕੰਮ ਕਾਜ ਪਹਿਲਾਂ ਦੀ ਤਰ੍ਹਾਂ ਦੇਖਣਗੇ। ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਨੇਂ ਕਿਹਾ ਕਿ ਉਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧੰਨਵਾਦ ਕਰਦੇ ਹੋਏ ਉਨਾਂ ਵੱਲੋਂ ਸੌਂਪੀ ਜਿੰਮੇਵਾਰੀ ਗੁਰੂ ਦੀ ਭੈਅ-ਭਾਵਨੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੁੰ ਵਿਦਾਇਗੀ ਮੌਕੇ ਜਸਬੀਰ ਸਿੰਘ ਮੈਨੇਜਰ, ਨਰਿੰਦਰ ਸਿੰਘ ਮਥਰੇਵਾਲ ਇੰਚਾਰਜ, ਹਰਦੇਵ ਸਿੰਘ ਸੂਚਨਾਂ ਅਫਸਰ, ਰਣਬੀਰ ਸਿੰਘ ਕਲੌਤਾ, ਪਲਵਿੰਦਰ ਸਿੰਘ ਸੁਪਰਵਾਈਜਰ, ਲਖਵਿੰਦਰ ਸਿੰਘ ਮੀਤ ਮੈਨੇਜਰ, ਸੁਖਵਿੰਦਰ ਸਿੰਘ ਕੁਰੂਕਸ਼ੇਤਰ, ਦਲਜੀਤ ਸਿੰਘ ਕੀਰਤਪੁਰ ਅਤੇ ਰਵਿੰਦਰ ਸਿੰਘ ਹਾਜ਼ਰ ਸਨ।

Send this to a friend