June 4, 2026 12:35 am

ਸਮਕਾਲੀ ਹਾਕਮ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਐਮਨਾਬਾਦ ਤੇ ਹਮਲੇ ਵਾਰੇ ਉਸ ਰਂਬ ਨਾਲ ਵੀ ਗਿਲਾ ਕੀਤਾ, ਏਤਮਾਰ ਪਈ ਕੁਰਲਾਣੀ ਤੈ ਕੀ ਦਰਦ ਨਾ ਆਇਆ, ਸਮਕਾਲੀ ਧਾਰਮਿਕ ਸਮਾਜਿਕ ਆਰਥਿਕ ਅਤੇ ਰਾਜਨੀਤਕ ਬੇਇਨਸਾਫ਼ੀ ਤੇ ਜਬਰ ਵਿਰੁਧ ਆਵਾਜ਼ ਵਿਚੋਂ ਹੀ ਸਿਖ ਧਰਮ ਪੈਦਾ ਹੋਇਆ।ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ ਚ ਅਤੇ ਬਾਅਦ ਚ ਵੀ ਜਿਥੇ ਗਏ ਹਾਲਾਤ ਅਨੁਸਾਰ ਬਾਣੀ ਦੀ ਰਚਨਾ ਕਰਦੇ ਰਹੇ ਇਸ ਬਾਣੀ ਨੂੰ ਮੂਲ ਅਤੇ ਸ਼ੁਧ ਰੂਪ ਵਿਚ ਸੰਭਾਲਣ ਦੀ ਲੜੀ ਦੇ ਸਿਲਸਿਲੇ ਵਜੋਂ ਜਦੋ ਜਹਾਂਗੀਰ ਦੇ ਰਾਜ ਵੇਲੇ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਵਲੋਂ ਆਪਣੇ ਤੋ ਪਹਿਲਾ ਹੋ ਚੁਕੇ ਗੁਰੂਆਂ, ਫਕੀਰਾਂ, ਸੰਤ ,ਭਗਤਾਂ ਤੇ ਗੁਰੂ ਘਰ ਦੇ ਨਿਕਟਵਰਤੀਆਂ ਦੀ ਬਾਣੀ ਜੋ ਏਕਾਇਸ਼ਵਰ ਦੇ ਸਿਧਾਂਤ ਨਾਲ ਮੇਲ ਖਾਂਦੀ ਸੀ ਨੂੰ ਸੰਕਲਿਤ ਕਰਕੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸ਼ੁਰੂ ਕੀਤੀ ਤੇ ਜਹਾਂਗੀਰ ਦੀ ਤੁਜ ਕੇ ਜਹਾਂਗੀਰੀਂ ਵਿਚੋਂ ਕੁਝ ਆਇਤਾਂ ਇਸ ਕਰਕੇ ਸ਼ਾਮਲ ਕਰਨ ਤੋਂ ਨਾਂਹ ਕਰਤੀ ਕਿ ਉਹ ਗੁਰੂ ਘਰ ਦੇ ਆਂਸ਼ੇ ਨਾਲ ਮੇਲ ਨਹੀਂ ਖਾਂਦੀਆਂ ਸਨ, ਉਸ ਤੋਂ ਨਰਾਜ ਹੋ ਕੇ ਸਿਖ ਗੁਰੂਆਂ ਤੇ ਮੁਗਲਾਂ ਦਾ ਦਮਨ ਚਕਰ ਸ਼ੁਰੂ ਹੋਇਆ, ਸਿਖ ਲਹਿਰ ਸ਼ਾਂਤਮਈ ਮੋੜ ਤੋਂ ਮਾਰਸ਼ਲ ਰਸਤੇ ਚਲ ਪਈ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਭਾਵ ਇਕ ਰਬੀ ਦਰਗਾਹੀ ਤੇ ਦੂਜੀ ਦੁਨਿਆਵੀ ਪਹਿਨਕੇ ਕੇ ਸਿਖ ਮਤ ਵਿਚ ਨਵਾਂ ਮੋੜ ਦਿਤਾ।
ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ 22 ਮੰਜੀਆਂ ਮੁਗਲ ਦਰਬਾਰ ਦੇ22 ਸੂਬਿਆਂ ਦੇ ਬਰਾਬਰ ਸਥਾਪਤ ਕੀਤੀਆਂ।
ਹਿੰਦੂ ਧਰਮ ਦੀ ਰਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਦਿਲੀ ਵਿਚ ਗੁਰ ਤੇਗ ਬਹਾਦੁਰ ਹਿੰਦ ਕੀ ਚਾਦਰ ਬਣ ਕੇ ਸੀਸ ਬਲੀਦਾਨ ਦਿਤਾ।ਛੋਟੀ ਉਮਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਦਾ ਸੰਕਲਪ ਦੇ ਕੇ ਖੰਡੇ ਬਾਟੇ ਦੀ ਪਾਹੁਲ ਚੋ ਖਾਲਸਾ ਸਾਜਿਆ ਗਿਆ ,ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਖਵਾਇਆ। ਆਪ ਸਰਵੰਸ ਦਾਨੀ ਹੋ ਕੇ ਦੁਨੀਆ ਦੇ ਇਤਿਹਾਸ ਵਿਚ, ਠ ਸਵਾ ਲਾਖ ਸ਼ੇ ਏਕ ਲੜਾਉ ਤਵੈ ਗੋਬਿੰਦ ਸਿੰਘ ਨਾਮ ਕਹਾਊ ਦਾ ਨਾਅਰਾ ਮਾਰਿਆ, ਬੰਦਾ ਬੈਰਾਗੀ ਨੂੰ ਬੰਦਾ ਸਿੰਘ ਬਹਾਦੁਰ ਦਾ ਖਿਤਾਬ ਦੇ ਕੇ ਪੰਜਾਬ ਵਲ ਮਿਸ਼ਨ ਪੂਰਤੀ ਲਈ ਭੇਜਿਆ ਜਿਸ ਨੇ ਸਰਹਿੰਦ ਦੀ ਇਟ ਨਾਲ ਇਟ ਖੜਕਾਈ ਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੁਸਟ ਨੂੰ ਸੋਧਿਆ।
ਪਹਿਲਾ ਖਾਲਸਾ ਰਾਜ ਸਥਾਪਤ ਕਰਕੇ ਕਿਸਾਨਾਂ ਨੂੰ ਮਾਲਕੀ ਦੇ ਹਕ ਦਿਤੇ।
ਸਿਖਾਂ ਤੇ ਮੁਗਲਾਂ ਤੇ ਗੋਰਿਆਂ ਨੇ ਜ਼ੁਲਮ ਕੀਤੇ, ਉਹ ਸਹਿਕੇ ਬਦਲੇ ਲਏ ਤੇ ਅਜਾਦੀ ਹਾਸਲ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ ਸਰਕਾਰ ਏ ਖਾਲਸਾ ਸਥਾਪਤ ਕੀਤਾ ।ਅੰਗਰੇਜ ਭਜਾਏ।
ਫੇਰ1947 ਚ ਲਾਰੇ ਦਾ ਸ਼ਿਕਾਰ ਹੋਏ ਸਿਖ ਕਤਲੇਆਮ ਦਾ ਵੀ ਸ਼ਿਕਾਰ ਹੋਏ ।1984 ਚ ਦਿਲੀ ਵਿਚ ਤੇ ਹਰਿਮੰਦਰ ਸਾਹਿਬ ਵਿਖੇ ਕਾਂਗਰਸ ਸਰਕਾਰ ਦੇ ਜਬਰ ਜ਼ੁਲਮ ਦਾ ਸ਼ਿਕਾਰ ਹੋਏ।ਉਹ ਸਾਰੇ ਦੁਖ ਜ਼ੁਲਮ ਬੇਗਾਨਿਆਂ ਵਲੋ ਹੋਣ ਕਰਕੇ ਦੁਖ ਨਹੀਂ ਲਗਿਆ ਬੇਗਾਨੇ ਰਾਜ ਪਿਛੇ ਜ਼ੁਲਮ ਕਰਦੇ ਆਏ।। ਧਾਰਮਿਕ ਜਬਰ ਵੀ ਉਨ੍ਹਾਂ ਵਲੋਂ ਸੁਭਾਵਿਕ ਸੀ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਦੇ ਖਿਲ਼ਾਫ, ਸ਼ਾਂਤਮਈ ਰੋਸ ਕਰਦੇ ਸਿੰਘਾਂ ਤੇ ਗੋਲੀਆਂ ਤੇ ਅਥਰੂ ਗੈਸ ਸਾਡੇ ਆਪਣੇ ਹੀ ਸਿਖੀ ਭੇਖ ਚ ਰਾਜ ਕਰ ਰਹੇ ਨਾਦਰ ਦੀਆਂ ਰੂਹਾਂ ਨੇ ਕੋਟ ਕਪੂਰੇ ਤੇ ਬਰਗਾੜੀ ਚ ਸ਼ਹੀਦ ਕਰ ਦਿਤੇ।ਜਿਵੇਂ ਕਿਹਾ ਜਾਂਦਾ ਐ :
ਠਗੈਰਾਂ ਦਿਆਂ ਪਥਰਾਂ ਦਾ ਸਾਨੂੰ ਰਤਾ ਦਰਦ ਨਾ ਕੋਈ,
ਸਜਣਾ ਨੇ ਫੁਲ ਮਾਰਿਆ ਸਾਡੀ ਰੂਹ ਅੰਬਰਾਂ ਤਕ ਰੋਈ।
ਗੁਰਬਾਣੀ ਦਾ ਵੀ ਇਹੋ ਫੁਰਮਾਣ ਐ,
ਜੇ ਸਕਤਾ ਸਕਤੇ ਕੋ ਮਾਰੇ ਤਾ ਮਨ ਰੋਸ ਨਾ ਹੋਈ,
ਜੇ ਸੀਂਹ ਮਾਰੇ ਪੈ ਵਗੈ ਤਾਂ ਖਸਮੈ ਸਾ ਪਰਸੋਈ।।
ਜਦੋ ਸਾਡੇ ਆਪਣੇ ਕਹਿਲਾਉਣ ਵਾਲੇ ਅਧੀ ਰਾਤ ਨੂੰ ਗਊਆਂ ਵਰਗੇ ਸ਼ਾਂਤਮਈ ਪਾਠ ਕਰ ਰਹੇ ਲੋਕਾਂ ਤੇ ਗੋਲੀ ਚਲਾਵੇ ਉਸ ਨੂੰ ਕੀ ਆਖੀਐ।
ਮੁੜ ਕੇ ਮੁਕਰ ਜਾਣਾ ਦੋਸ਼ੀਆਂ ਨੂੰ ਪੁਸ਼ਤ ਪਨਾਹ ਦੇਣੀ ਰਾਜਨੀਤੀ ਕਰਨੀ ਧਰਮ ਦੇ ਦੋਖੀਆਂ ਨੂੰ ਹਿਕ ਨਾਲ ਲਾਉਣਾ, ਇਹ ਖਾਲਸਾ ਜੀ ਕਦੇ ਵੀ ਨਾ ਮਾਫ ਕਰਨ ਵਾਲਾ ਕਾਰਾ ਐ।
ਬਰਗਾੜੀ ਦੇ7 ਅਕਤੂਬਰ ਦੇਰੋਸ ਮਾਰਚ ਤੇ ਇਕਠ ਨੇ ਸ਼ਹੀਦਾਂ ਲਈ ਹਾਅ ਦਾ ਨਾਅਰਾ ਮਾਰਿਆ ਤੇ ਦੋਸ਼ੀਆਂ ਨੂੰ ਸਜਾ ਲਈ ਰੋਸ ਜਾਰੀ ਰਖਣ ਦਾ ਸੰਕਲਪ ਲਿਆ।
ਉਧਰ ਚੋਰ ਨਾਲੇ ਚਤੁਰਾਈ ਕਰਕੇ ਦੋਵਾਂ ਦੋਸ਼ੀ ਅਤੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੇ ਪਟਿਆਲੇ ਤੇ ਲੰਬੀ ਰੈਲੀਆਂ ਕਰਕੇ ਜਖਮਾਂ ਤੇ ਮਲਮ ਲਾਉਣ ਦੀ ਬਜਾਇ ਨਮਕ ਛਿੜਕਿਆ।
ਜੇ ਸਿਖਾਂਦੇ ਭੇਸ ਚ ਹਾਕਮਾਂ ਨੂੰ ਸਿਖਾਂ ਦਾ ਇਤਿਹਾਸ ਯਾਦ ਨਹੀਂ ਰਿਹਾ ਤਾਂ ਮੁਗਲਾਂ ਅਤੇ ਗੋਰਿਆਂ ਤੇ ਇੰਦਰਾ ਦੇ ਪਰਵਾਰ ਤੋਂ ਪੁਛ ਲੈਣ।
ਸਿਖ ਬੜੇ ਨਰਮ ਦਿਲ, ਮਾਫ ਕਰਨ ਵਾਲੇ ਤੇ ਸ਼ਰਨ ਪੜ੍ਹੇ ਨੂੰ ਬਖਸ਼ਣ ਵਾਲੇ ਨੇ, ਮੈਂ ਇਹ ਕਹਾਂਗਾ ਕਿ ਇਸ ਕਾਂਢ ਵਿਚ ਦੋਸ਼ੀ ਸਾਜਸੀ ਤੇ ਲਾਹਾ ਲੈਣ ਵਾਲੇ, ਚੰਗਾ ਹੋਵੇਗਾ ਜੇ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਆਪਣੇ ਕੁਕਰਮਾਂ ਦੀ ਭੁਲ ਬਖਸ਼ਾ ਲੈਣ।
ਗੁਰੂ ਪੰਥ ਦਾ ਦਾਸ

Send this to a friend