ਪਰਾਲੀ ਦੇ ਪ੍ਰਬੰਧਨ ਦਾ ਮਾਮਲਾ
ਆਉਂਦੇ ਦਿਨਾਂ ‘ਚ ਝੋਨੇ ਦੀ ਪਰਾਲੀ ਨੂੰ ਅਗ ਲਗਾਉਣ ਨੂੰ ਰੋਕਣ ਲਈ ਪੰਜਾਬ ਸਰਕਾਰ ਕਾਫੀ ਗੰਭੀਰ ਹੁੰਦੀ ਜਾਪ ਰਹੀ ਹੈ। ਪਰ ਜਿਹੜੇ ਪ੍ਰਬੰਧਨ ਉਹ ਕਰ ਰਹੀ ਹੈ, ਉਹ ਬਹੁਤੇ ਸਾਰਥਕ ਨਹੀਂ ਆਖੇ ਜਾ ਸਕਦੇ, ਕਿਉਂਕਿ ਪਰਾਲੀ ਨੂੰ ਸੰਭਾਲਣ ਲਈ ਮਹਿੰਗੀ ਮਸ਼ੀਨਰੀ, ਵਧ ਰਹੀਆਂ ਤੇਲ ਦੀਆਂ ਕੀਮਤਾਂ ਆਦਿ ਦਾ ਬੋਝ ਕਰਜ਼ੇ ਹੇਠ ਦਬੀ ਕਿਸਾਨੀ ਉਠਾਉਣ ਲਈ ਤਿਆਰ ਨਹੀਂ ਹੈ।ਬਿਨਾਂ ਸ਼ਕ ਪਰਾਲੀ ਨੂੰ ਅਗ ਲਗਾਉਣ ਨਾਲ ਵਾਤਾਵਰਣ ਦਾ ਵਡੀ ਪਧਰ ‘ਤੇ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਮਨੁਖ ਨੂੰ ਸਿਹਤ ਨਾਲ ਜੁੜੀਆਂ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੁੰਦੀ ਹੈ। ਪਰਾਲੀ ਨੂੰ ਖਤਮ ਲਈ ਕਿਸਾਨਾਂ ਕੋਲ ਇਸ ਨੂੰ ਸਾੜਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਇਸ ਸਮਸਿਆ ਨੂੰ ਨਜਿਠਣ ਲਈ ਰਾਜ ਸਰਕਾਰ ਨੂੰ ਹੀ ਅਗੇ ਆਉਣਾ ਪਵੇਗਾ ।
– ਸੁਖਮੰਦਰ ਸਿੰਘ ਤੂਰ,
ਖੋਸਾ ਪਾਂਡੋ (ਮੋਗਾ)