ਸੁਨਾਮ/ਛਾਜਲੀ, 5 ਅਕਤੂਬਰ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ, ਕੁਲਜੀਤ ਕੌਰ)- ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕਾਈ ਛਾਜਲੀ ਵੱਲੋਂ ਰਾਜਸਥਾਨ ਵਿੱਚ ਹੋਏ ਅੰਡਰ-23 ਨੈਸ਼ਨਲ ਗੇਮਾਂ ਵਿਚੋਂ ਸਿਲਵਰ ਮੈਡਲ ਜਿੱਤਣ ਵਾਲੀ ਪਿੰਡ ਛਾਜਲੀ ਦੀ ਉਘੀ ਕੁਸ਼ਤੀ ਖਿਡਾਰਣ ਕੁਲਵਿੰਦਰ ਕੌਰ ਨੂੰ ਇਸ ਵੱਡੀ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕਾਈ ਪ੍ਰਧਾਨ ਨੇਕ ਸਿੰਘ ਚੱਠਾ ਨੇ ਕਿਹਾ ਕਿ ਪਿੰਡ ਦਾ ਨਾਂ ਰੋਸ਼ਨ ਕਰਨ ਵਾਲੀ ਇਸ ਬੱਚੀ ’ਤੇ ਸਾਨੂੰ ਮਾਣ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੰਦਰ ਪਾਲ ਸਿੰਘ ਜੰਟਾ, ਪ੍ਰਗਟ ਸਿੰਘ, ਜੈਲਾ ਸਿੰਘ, ਗੋਕਲ ਰਾਮ, ਬਾਵਾ ਸਿੰਘ ਆਦਿ ਹਾਜ਼ਰ ਸਨ।