ਇਹ ਕਿੰਨਾ ਵਡਾ ਦੁਖਾਂਤ ਹੈ ਕਿ ਅਜ ਦੀ ਮਨੁਖ ਜਾਤੀ ਜੀਵਨ ਵਰਧਕ ਸੋਮੋ ਜੰਗਲਾਂ ਨੂੰ ਬੁਰੀ ਤਰ੍ਹਾਂ ਨਸ਼ਟ ਕਰਨ ਵਿਚ ਲਗੀ ਹੋਈ ਹੈ । ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਦੇ ਤਪਤ-ਖੰਡੀ ਖੇਤਰਾਂ ਵਿਚ ਪ?ਤੀ ਮਿੰਟ 60 ਤੋਂ 65 ਏਕੜ ਭੂਮੀ ਜੰਗਲਾਂ ਕੋਲੋਂ ਖੋਹੀ ਜਾ ਰਹੀ ਹੈ। ਜਦੋਂ ਇਸ ਭਿਆਨਕ ਗਤੀ ਨਾਲ ਜੰਗਲ ਕਟੇ ਜਾ ਰਹੇ ਹੋਣ ਤਾਂ ਅਨੁਮਾਨ ਲਗਾਓ ਕਿ ਇਸ ਸ਼ਰਨਗਾਹ ਵਿਚ ਵਸਦੇ ਹਜ਼ਾਰਾਂ ਜੀਵਾਂ ਦਾ ਕੀ ਬਣੇਗਾ? ਸਚ ਪੁਛੋ ਇਹ ਸਾਰੇ ਵਾਤਾਵਰਣੀ – ਪਨਾਹਗੀਰ ਬਣਦੇ ਜਾ ਰਹੇ ਹਨ ਅਤੇ ਜਿਹੜੇ ਜੀਵ ਨਵੀਆਂ ਸ਼ਰਨਗਾਹਾਂ ਨਹੀਂ ਲਭ ਸਕਦੇ ਜਾਂ ਨਵੇਂ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਨਹੀਂ ਢਾਲ ਸਕਦੇ ਉਨ੍ਹਾਂ ਦੀ ਨਸਲਕੁਸ਼ੀ ਹੋਣੀ ਲਾਜ਼ਮੀ ਹੈ। ਜੰਗਲ ਅਤੇ ਜੰਗਲੀ ਜੀਵਾਂ ਤੋਂ ਵਿਹੂਣੀ ਧਰਤੀ ਨੂੰ ਭੂ-ਵਿਗਿਆਨੀ ਮਾਰੂਥਲ ਦਾ ਨਾਂ ਦਿੰਦੇ ਹਨ। ਇਕਲੋਜਿਸਟ ਇਸੇ ਨੂੰ ਹੀ ਜੀਵੀ – ਭਿੰਨਤਾ ਦਾ ਵਿਨਾਸ਼ ਕਹਿੰਦੇ ਹਨ।। ਇਸ ਨਾਲ ਕੁਦਰਤ ਦਾ ਸਮੁਚਾ ਸਮਤੋਲ ਵਿਗੜ ਜਾਂਦਾ ਹੈ, ਜਿਸ ਦੇ ਸਿਟੇ ਬਹੁਤ ਭਿਆਨਕ ਨਿਕਲਦੇ ਹਨ। ਇਸ ਗਲ ਦਾ ਤਾਂ ਸਾਨੂੰ ਸਭ ਨੂੰ ਗਿਆਨ ਹੈ ਕਿ ਰੁਖਾਂ ਦੀ ਵਿਡੇਰੀ ਗਿਣਤੀ ਨਾਲ ਅਥਾਹ ਮਾਤਰਾ ਵਿਚ ਕਾਰਬਨ ਡਾਈਅਕਸਾਈਡ ਦਾ ਵਿਨਾਸ਼ ਹੁੰਦਾ ਹੈ, ਪਰ ਇਸ ਗਲ ਦਾ ਸ਼ਾਇਦ ਸਾਨੂੰ ਸਭ ਨੂੰ ਪਤਾ ਨਾ ਹੋਵੇ ਕਿ ਇਹੋ ਗੈਸ ਸਾਡੇ ਵਾਯੂ ਮੰਡਲ ਨੂੰ ਪਲੀਤ ਕਰਕੇ ਵਿਸ਼ਵ ਨਿਘ ਦੀ ਦਰ ਨੂੰ ਤੇਜ਼ ਕਰ ਰਹੀ ਹੈ। ਇਸ ਨਿਘ ਨੇ ਧਰੁਵੀ ਬਰਫਾਂ ਨੂੰ ਉਕਾ ਹੀ ਪਿਘਲਾਅ ਦੇਣਾ ਹੈ, ਜਿਸ ਦੀ ਸ਼ੁਰੂਆਤ ਹੋ ਚੁਕੀ ਹੈ । ਜਿਸ ਨਾਲ ਸਮੁਚੀ ਪ੍ਰਿਥਵੀ ਦਾ ਜਲਵਾਯੂ ਬਦਲ ਜਾਵੇਗਾ। ਜੰਗਲ ਨਸ਼ਟ ਹੋਣ ਨਾਲ ਕੇਵਲ ਈਕੋ ਪ੍ਰਣਾਲੀ ਹੀ ਨਹੀਂ ਬਦਲੇਗੀ, ਸਗੋਂ ਉਸ ਖੇਤਰ ਵਿਚ ਰਹਿੰਦੀ ਮਨੁਖ ਜਾਤੀ ਦੇ ਸਭਿਆਚਾਰਕ ਵਿਰਸੇ ਤੇ ਰਵਾਇਤੀ ਬਨਸਪਤੀ ਦੀ ਵੀ ਨਸਲਕੁਸ਼ੀ ਹੋ ਜਾਣੀ ਹੈ।
– ਸੁਖਮੰਦਰ ਸਿੰਘ ਤੂਰ,
ਖੋਸਾ ਪਾਂਡੋ (ਮੋਗਾ)