ਲਹਿਰਾਗਾਗਾ, 4 ਅਕਤੂਬਰ (ਰਣਜੀਤ ਵਾਲੀਆਂ)- ਲਾਗਲੇ ਪਿੰਡ ਲਹਿਲ ਕਲਾਂ ਵਿਖੇ ਸਰਕਾਰ ਵਲੋਂ ਬਣਾਏ ਗਏ ਸਰਕਾਰੀ ਸੀਨੀਅਰ ਸੈਕੰਡਰੀ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਪਿੰਡ ਨਿਵਾਸੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵਿਦਿਆਰਥੀਆਂ ,ਅਤੇ ਉਨ੍ਹਾਂ ਦੇ ਮਾਪਿਆਂ ਨੇ ਦੁਖੀ ਹੋ ਕੇ ਜਿਥੇ ਮੂਨਕ ਰੋਡ ਤੇ ਧਰਨਾ ਦੇ ਕੇ ਆਵਾਜਾਈ ਠਪ ਕੀਤੀ ਉਥੇ ਹੀ ਸਕੂਲ ਦੇ ਮੁਖ ਗੇਟ ਨੂੰ ਤਾਲਾ ਲਗਾ ਕੇ ਧਰਨਾ ਦਿਤਾ ,ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਜਗਦੀਸ਼ ਚੰਦ ਮੇਜਰ ਸਿੰਘ ਨੇ ਕਿਹਾ ਕਿ ਬਚਿਆਂ ਦੇ ਧਰਨੇ ਦੇ ਬਾਵਜੂਦ ਵਿਭਾਗ ਜਾਂ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀ ਸਰਕੀ ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁਝ ਕੇ ਬਚਿਆਂ ਦੇ ਭਵਿਖ ਨਾਲ ਖਿਲਵਾੜ ਕਰ ਰਹੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਜੇਕਰ ਸਰਕਾਰ ਤੇ ਵਿਭਾਗ ਨੇ ਸਕੂਲ ਨੂੰ ਫੰਡਜ ਤੇ ਸਟਾਫ਼ ਦੇਣਾ ਹੀ ਨਹੀਂ ਸੀ ਤਾਂ ਸਕੂਲ ਖੁਲ੍ਹਣ ਦਾ ਕੀ ਕੀ ਫਾਇਦਾ, ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਸਕੂਲ ਨਾਲ ਸਬੰਧਿਤ ਮੰਗ ਨੂੰ ਨਹੀਂ ਮੰਨਿਆ ਜਾਂਦਾ ਉਦੋਂ ਤਕ ਸੰਘਰਸ਼ ਜਾਰੀ ਰਖਿਆ ਜਾਵੇਗਾ। ਉਕਤ ਧਰਨੇ ਦਾ ਪਤਾ ਚਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਡਾ ਜਗਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਸਕੂਲ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਮੰਗ ਪਤਰ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉਹ ਸਬੰਧਿਤ ਵਿਭਾਗ ਤਕ ਪਹੁੰਚਾਉਣਗੇ ,ਜਿਸ ਉਪਰੰਤ ਥਾਣਾ ਇੰਚਾਰਜ ਵਲੋਂ ਵਿਸ਼ਵਾਸ ਉਪਰੰਤ ਪਿੰਡ ਵਾਲਿਆਂ ਵਲੋਂ ਸਕੂਲ ਨੂੰ ਲਗਾਇਆ ਤਾਲਾ ਖੋਲ੍ਹ ਦਿਤਾ ਗਿਆ ,ਪਰ ਇਸ ਮੌਕੇ ਬਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕੁਝ ਦਿਨਾਂ ਵਿਚ ਸਕੂਲ ਵਿਚ ਸਟਾਫ ਭੇਜ ਕੇ ਫੰਡ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੀ ਹੋਵੇਗੀ ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਜਾਂ ਸਬੰਧਿਤ ਵਿਭਾਗ ਉਕਤ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਵਿਦਿਆਰਥੀਆਂ ਨੂੰ ਰਾਮ ਭਰੋਸੇ ਹੀ ਆਪਣਾ ਭਵਿਖ ਸੰਵਾਰਨਾ ਪਵੇਗਾ!