ਫੂਲ ਟਾਊਨ, 4 ਅਕਤੂਬਰ (ਮੱਖਣ ਬੁੱਟਰ, ਮਨਦੀਪ ਢੀਂਗਰਾ)- ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ 5 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਪਹੁੰਚ ਰਹੇ ਹਨ। ਅਜ ਇਥੇ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭਲਾ ਨੇ ਪਤਰਕਾਰਾ ਨਾਲ ਗਲਬਾਤ ਕਰਦਿਆਂ ਦਸਿਆ ਕਿ ਪਿੰਡ ਸੇਲਬਰਾਹ, ਘੰਡਾਬੰਨਾ ਵਿਖੇ ਵੀ ਸੰਗਤਾ ਨੂੰ ਸੰਬੋਧਨ ਕਰਨ ਕਰਨ ਉਪਰੰਤ ਰਾਮਪੁਰਾ ਸਹਿਰ ਦੀ ਪਟਿਆਲਾ ਮੰਡੀ ਚ ਪੰਚਾਇਤੀ ਧਰਮਸਾਲਾ ਵਿਖੇ ਇਕਠ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਨਾਂ ਨਾਲ ਪਾਰਟੀ ਵਰਕਰ ਵੀ ਹਾਜਰ ਸਨ।