ਸਮਾਣਾ, 4 ਅਕਤੂਬਰ (ਪ੍ਰੇਮ ਵਧਵਾ)- ਮਲਟੀਪਰਪਜ਼ ਸੀਨੀ. ਸੈਕੰ. ਸਕੂਲ (ਲੜਕੇ) ਪਟਿਆਲਾ ਵਿਖੇ 64ਵੀਂ ਪਟਿਆਲਾ ਜ਼ਿਲ੍ਹਾ ਖੇਡ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿਚ ਕਰਾਟੇ ਇਵੈਂਟ ਵਿਚ ਐਸ. ਆਰ. ਐਸ. ਵਿਦਿਆਪੀਠ ਦੇ ਸਤਾਰਾਂ ਅਤੇ ਚੌਦਾਂ ਸਾਲਾ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ।ਇਸ ਪ੍ਰਤੀਯੋਗਤਾ ਵਿਚ ਅਨੁਰੀਤ, ਰਿਸ਼ੁਲ ਬਾਂਸਲ ਅਤੇ ਸਾਨੀਆਂ ਨੇ ਸੋਨੇ ਦੇ ਤਮਗੇ ਅਤੇ ਅਜੈਵੀਰ ਸਿੰਘ ਤੇ ਆਸ਼ਿਮਾ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ ਜਦਕਿ ਭਾਨੂੰ ਪ੍ਰਤਾਪ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਕਰਾਟੇ ਇਵੈਂਟ ਵਿਚ ਐਸ.ਆਰ.ਐਸ. ਵਿਦਿਆਪੀਠ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ’ਤੇ ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਸਿੰਗਲਾ, ਸੈਕਟਰੀ ਸ੍ਰੀ ਲਲਿਤ ਸਿੰਗਲਾ, ਸਕੂਲ ਮੁਖ ਅਧਿਆਪਕਾ ਸ੍ਰੀਮਤੀ ਪੁਸ਼ਪਿੰਦਰ ਕੌਰ ਅਤੇ ਉਪ-ਮੁੱਖ ਅਧਿਆਪਕਾ ਸ੍ਰੀਮਤੀ ਮੀਨੂੰ ਗੁਪਤਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ।