June 27, 2026 11:26 pm

ਹਰਿਆਣਾ ਸਰਕਾਰ ਵੱਲੋਂ ਇੰਟਰਨੈਸ਼ਨਲ ਸੋਲਰ ਅਲਾਇੰਸ ਨਾਲ ਸਮਝੌਤਾ

ਚੰਡੀਗੜ, 3 ਅਕਤੂਬਰ (ਨਾਗਪਾਲ)- ਹਰਿਆਣਾ ਸਰਕਾਰ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈ.ਐਸ.ਏ.) ਨਾਲ ਅਜ ਇਕ ਸਮਝੌਤਾ ਕੀਤਾ, ਜਿਸ ਦੇ ਤਹਿਤ ਹਰ ਸਾਲ ਕਲਪਨਾ ਚਾਵਲਾ ਹਰਿਆਣਾ ਸੋਲਰ ਐਵਾਰਡ ਇੰਟਰਨੈਸ਼ਨਲ ਸੋਲਰ ਅਲਾਇੰਸ ਵਲੋਂ ਚੁਣੇ ਵਿਗਿਆਨਕਾਂ ਨੂੰ ਦਿਤਾ ਜਾਵੇਗਾ। ਕਲਪਨਾ ਚਾਵਲਾ ਹਰਿਆਣਾ ਸੋਲਰ ਐਵਾਰਡ ਲਈ ਅਜ ਜੋ ਸਮਝੌਤਾ ਕੀਤਾ ਗਿਆ, ਉਸ ਵਿਚ ਹਰਿਆਣਾ ਸਰਕਾਰ ਵਲੋਂ ਨਵ ਤੇ ਨਵੀਕਰਣੀਆ ਊਰਜਾ ਵਿਭਾਗ ਦੇ ਵਧੀਕ ਮੁਖ ਸਕਤਰ ਪੀ.ਕੇ.ਮਹਾਪਾਤਰਾ ਅਤੇ ਆਈ.ਐਸ.ਏ. ਵਲੋਂ ਡਾਇਰੈਕਟਰ ਜਨਰਲ ਉਪੇਂਦਰ ਤ੍ਰਿਪਾਠੀ ਨੇ ਸਮਝੌਤੇ ‘ਤੇ ਹਸਤਾਖਰ ਕੀਤੇ? ਇਸ ਮੌਕੇ ‘ਤੇ ਹਰਿਆਣਾ ਦੇ ਨਵ ਤੇ ਨਵੀਕਰਣੀ ਰਾਜ ਮੰਤਰੀ ਡਾ.ਬਨਵਾਰੀ ਲਾਲ ਅਤੇ ਕੇਂਦਰੀ ਨਵ ਤੇ ਨਵੀਕਰਣੀਆ ਮੰਤਰੀ ਡਾ. ਆਰ.ਕੇ.ਸਿੰਘ ਅਤੇ ਹਰੇਡਾ ਦੇ ਚੇਅਰਮੈਨ ਸ਼ੈਲੇਂਦਰ ਸ਼ੁਕਲਾ ਵੀ ਹਾਜਿਰ ਸਨ? ਇਹ ਸਮਝੌਤਾ ਨੋਇਡਾ ਵਿਚ ਆਯੋਜਿਤ ਕੀਤੇਜਾ ਰਹੇ ਇੰਡਿਆ-ਆਈ.ਐਸ.ਏ. ਪਾਟਰਨਰਸ਼ਿਪ ਰਿਨਿਊਲ ਐਨਜਰੀ ਇੰਨਵੈਸਟਰ ਮੀਟ ਅਤੇ ਐਕਸਪੋ ਵਿਚ ਆਈ.ਐਸ.ਏ. ਦੀ ਪਹਿਲੀ ਜਨਰਲ ਅਸੈਂਬਲੀ ਦੌਰਾਨ ਕੀਤਾ ਗਿਆ। ਵਰਣਨਯੋਗ ਹੈ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ 121 ਦੇਸ਼ਾਂ ਦਾ ਸਮੂਹ ਹੈ, ਜੋ ਹਰ ਸਾਲ ਵਧੀਆ ਕੰਮ ਕਰਨ ਵਾਲੇ ਵਿਗਿਆਨਕਾਂ ਨੂੰ ਸਨਮਾਨਿਤ ਕਰੇਗਾ ਅਤੇ ਇੰਨਾਂ ਵਿਗਿਆਨਕਾਂ ਨੂੰ ਕਲਪਨਾ ਚਾਵਲਾ ਹਰਿਆਣਾ ਸੋਲਰ ਐਵਾਰਡ ਦਿਤਾ ਜਾਵੇਗਾ? ਇਸ ਲਈ ਹਰਿਆਣਾ ਸਰਕਾਰ ਨੇ 10 ਕਰੋੜ ਰੁਪਏ ਦਾ ਫਿਕਸਡ ਡਿਪੋਜਿਟ ਕੀਤਾ ਹੈ ਅਤੇ ਇਸ ਫਿਕਸ ਡਿਪੋਜਿਟ ਤੋਂ ਜੋ ਵਿਆਜ ਪ੍ਰਾਪਤ ਹੋਵੇਗਾ, ਉਸ ਨੂੰ ਐਵਾਰਡ ਮਨੀ ਵਜੋਂ ਵਰਤੋਂ ਕੀਤੀ ਜਾਵੇਗੀ।

Send this to a friend