ਬਠਿੰਡਾ, 24 ਸਤੰਬਰ (ਸੁਖਵਿੰਦਰ ਸਰਾਂ)- ਪੰਜਾਬ ਦੇ ਵਿਤ ਅਤੇ ਯੋਜਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ 10-12 ਸਾਲਾਂ ਤੋਂ ਲਟਕ ਰਹੀ ਤਕਰੀਬਨ 40 ਗਲੀਆਂ ਨੂੰ ਜੋੜਨ ਵਾਲੀ ਮੇਨ ਸੁਰਖਪੀਰ ਰੋਡ ਦਾ ਸ਼ੁਭ ਆਰੰਭ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜਰੀ ਵਿਚ ਕੀਤਾ। ਇਸ ਮੌਕੇ ਰਖੇ ਸਮਾਗਮ ਦਾ ਪ੍ਰਬੰਧ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ, ਵਿਪਨ ਮੀਤੂ, ਹਰਪ੍ਰੀਤ ਸਿੰਘ ਹੈਪੀ, ਰਜਨੀ ਬਾਲਾ ਅਤੇ ਕ੍ਰਿਸ਼ਨ ਮਾਮਾ ਵਲੋਂ ਕੀਤਾ ਗਿਆ। ਪ੍ਰਭਾਵਸ਼ਾਲੀ ਇਕਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਰੋਡ ਦੇ ਬਣਨ ਨਾਲ ਤਿੰਨ ਵਾਰਡਾਂ ਦੇ ਲੋਕਾਂ ਦੀ ਵਡੀ ਸਮਸਿਆ ਹਲ ਹੋ ਗਈ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਚਮਕੌਰ ਸਿੰਘ ਮਾਨ ਨੇ ਵਿਤ ਮੰਤਰੀ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਅਜ ਸੜਕ ਦੀ ਸ਼ੁਰੂਆਤ ਕਰਕੇ ਚੋਣਾਂ ਸਮੇਂ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰ ਦਿਤਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਸ਼ੋਕ ਕੁਮਾਰ ਜਨਰਲ ਸਕਤਰ ਪੀਪੀਸੀਸੀ, ਭੁਪਿੰਦਰ ਸਿੰਘ ਭੁਲਰ, ਪਿਰਥੀਪਾਲ ਸਿੰਘ ਜਲਾਲ, ਵਿਪਨ ਮੀਤੂ ਅਤੇ ਰਜਨੀ ਬਾਲਾ ਚੇਅਰਪਰਸਨ ਨੇ ਕਿਹਾ ਕਿ ਨਗਰ ਨਿਗਮ ਨੇ ਇਸ ਸੜਕ ਨੂੰ ਇਕ ਸਾਲ ਰੋਕੀ ਰਖਿਆ, ਵਿਤ ਮੰਤਰੀ ਸਾਹਿਬ ਦੇ ਯਤਨਾਂ ਸਦਕਾ ਅਜ ਇਸ ਦਾ ਕੰਮ ਨਗਰ ਸੁਧਾਰ ਟਰਸਟ ਰਾਹੀਂ ਸ਼ੁਰੂ ਕਰਵਾਇਆ ਗਿਆ ਹੈ।ਉਹਨਾ ਮੰਗ ਕੀਤੀ ਕਿ ਇਸ ਇਲਾਕੇ ਦੇ ਲੋਕਾਂ ਨੂੰ ਮਕਾਨ ਬਨਾਉਣ ਅਤੇ ਪਲਾਟ ਲੈਣ-ਵੇਚਣ ਲਈ ਐਨਓਸੀ ਲੈਣ ਦੀ ਲੋੜ ਪੈਂਦੀ ਹੈ ਉਸ ਦਾ ਵੀ ਜਲਦੀ ਹਲ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓਐਸਡੀ ਜਸਵੀਰ ਸਿੰਘ ਢਿਲੋਂ, ਕੇਕੇ ਅਗਰਵਾਲ, ਅਰੁਣ ਵਧਾਵਨ, ਰਾਜਨ ਗਰਗ, ਪਵਨ ਮਾਨੀ, ਸਰਫਰਾਜ਼ ਗਿਲ, ਹਰਜੋਤ ਸਿਧੂ, ਗੁਰਮੀਤ ਸਿੰਘ ਨੰਬਰਦਾਰ ਪ੍ਰਧਾਨ ਸਿੰਘ ਸਭਾ, ਮਾਨ ਸਿੰਘ ਮੈਨੇਜਰ, ਗੁਰਚਰਨ ਸਿੰਘ ਔਲਖ, ਗੁਰਜੰਟ ਧੀਮਾਨ, ਰਿਤੋਸ਼ ਲਵ ਸ਼ਰਮਾ, ਮਨਮੋਹਨ ਸਿੰਘ ਨੰਬਰਦਾਰ, ਮੈਡਮ ਵਿਭੂ ਪ੍ਰਿਆ ਪ੍ਰਧਾਨ ਮਹਿਲਾ ਵਿੰਗ ਇੰਟਕ, ਮਨਜੀਤ ਸਿੰਘ ਪੰਜੂ, ਮੋਹਨ ਲਾਲ ਵਰਮਾ, ਬਲਜੀਤ ਸਿੰਘ ਗਿਲ, ਵਰਿੰਦਰ ਸਿੰਘ, ਪ੍ਰਿੰਸੀਪਲ ਪੂਨਮ ਵਰਮਾ, ਦੁਨੀ ਚੰਦ, ਭੋਲਾ ਸਿੰਘ ਡੇਅਰੀਵਾਲਾ, ਤੇਜਾ ਸਿੰਘ ਪੰਜੂ, ਸੁਖਦੇਵ ਸਿੰਘ ਜਾਦੂਗਰ, ਅਸ਼ੋਕ ਕੁਮਾਰ ਬਬੂ, ਸੂਬੇਦਾਰ ਹਰਪਾਲ ਸਿੰਘ, ਅਨਿਲ ਯਾਦਵ, ਧਰਮਪਾਲ, ਰਾਮ ਸਿੰਘ, ਰੋਸ਼ਨ ਲਾਲ ਤੋਂ ਇਲਾਵਾ ਵਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਔਰਤਾਂ ਹਾਜ਼ਰ ਸਨ।