June 19, 2026 1:28 am

ਸੁਖਨਾ ਝੀਲ ਦੇ ਖੋਲ੍ਹੇ ਫਲਡ ਗੇਟ, ਹਾਈ ਅਲਰਟ

ਚੰਡੀਗੜ੍ਹ, 24 ਸਤੰਬਰ (ਪੀ.ਟੀ.)- ਪਿਛਲੇ 2 ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਦੇ ਚਲਦਿਆਂ ਚੰਡੀਗੜ੍ਹ ‘ਚ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਅਜ ਸਵੇਰ ਤੋਂ ਵੀ ਭਾਰੀ ਬਾਰਸ਼ ਹੋ ਰਹੀ ਹੈ। ਬਾਰਸ਼ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪਧਰ ਖਤਰੇ ਦੇ ਨਿਸ਼ਾਨ ਤੋਂ ਉਤੇ 1163 ਫੁਟ ਤਕ ਪਹੁੰਚ ਗਿਆ।ਸਾਵਧਾਨੀ ਵਰਤਦਿਆਂ ਪ੍ਰਸ਼ਾਸਨ ਨੇ ਅਜ ਸੁਖਨਾ ਝੀਲ ਦੇ ਫਲਡ ਗੇਟ ਖੋਲ੍ਹ ਕੇ ਪਾਣੀ ਛਡ ਦਿਤਾ ਹੈ। ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਮੁਕੇਸ਼ ਆਨੰਦ ਨੇ ਦਸਿਆ ਕਿ ਸੁਖਨਾ ਝੀਲ ‘ਚ ਪਾਣੀ ਦੇ ਪਧਰ ਨੂੰ ਦੇਖਦਿਆਂ ਗੇਟ ਖੋਲ੍ਹ ਕੇ ਪਾਣੀ ਛਡਿਆ ਗਿਆ ਹੈ।

Send this to a friend