May 4, 2026 5:42 am

ਰਾਜਪੁਰਾ ਓਵਰ ਬ੍ਰਿਜ਼ ’ਤੇ ਸਰੀਏ ਨਾਲ ਭਰਿਆ ਟਰਾਲਾ ਪਲਟਿਆ

ਰਾਜਪੁਰਾ, 24 ਸਤੰਬਰ (ਦਇਆ ਸਿੰਘ)- ਕੌਮੀ ਸ਼ਾਹ ਮਾਰਗ ਨੰਬਰ 1 ਦਿਲੀ ਤੋਂ ਅੰਮ੍ਰਿਤਸਰ ਸੜਕ ‘ਤੇ ਰਾਜਪੁਰਾ ਨੇੜਲੇ ਓਵਰ ਬ੍ਰਿਜ਼ ਤੇ ਸਰੀਏ ਨਾਲ ਭਰਿਆ ਟਰਾਲਾ ਬੇਕਾਬੂ ਹੋ ਕੇ ਪੁਲ ਦੇ ਵਿਚਕਾਰ ਸਲੈਬਾਂ ‘ਚ ਧਸ ਕੇ ਪਲਟ ਗਿਆ। ਜਿਸ ਦੇ ਚਲਦਿਆਂ ਓਵਰ ਬ੍ਰਿਜ਼ ‘ਤੇ ਸਰਹਿੰਦ ਵਲ ਜਾਣ ਵਾਲੀ ਟ੍ਰੈਫਿਕ ਕਈ ਘੰਟੇ ਪ੍ਰਭਾਵਿਤ ਰਹੀ। ਸਲੈਬ ਦਾ ਕੁਝ ਹਿਸਾ ਰਾਜਪੁਰਾ ਤੋਂ ਸਰਹਿੰਦ ਨੂੰ ਵਾਲੀ ਰੇਲਵੇ ਲਾਈਨਾਂ ‘ਤੇ ਵੀ ਡਿਗਣ ਕਾਰਣ ਜਨ ਸਤਾਬਦੀ ਰੇਲ ਸਣੇ 2 ਮਾਲ ਗਡੀਆਂ ਵੀ ਪ੍ਰਭਾਵਿਤ ਹੋਈਆਂ। ਇਸ ਮੌਕੇ ਪੰਜਾਬ ਪੁਲਿਸ, ਰੇਲਵੇ ਪੁਲਿਸ ਅਤੇ ਨੈਸ਼ਨਲ ਹਾਈ ਵੇ ਅਥਾਰਟੀ ਵਾਲੇ ਕਰਮਚਾਰੀ ਵੀ ਪਹੁੰਚੇ ਹੋਏ ਸਨ। ਜਾਣਕਾਰੀ ਦੇ ਅਨੁਸਾਰ ਕੌਮੀ ਸ਼ਾਹ ਮਾਰਗ ਨੰਬਰ 1 ਤੇ ਬਣੇ ਓਵਰ ਬ੍ਰਿਜ਼ ‘ਤੇ ਰਾਜਪੁਰਾ ਤੋਂ ਕੁਝ ਦੂਰੀ ਤੇ ਲੋਹੇ ਦੇ ਸਰੀਏ ਨਾਲ ਭਰਿਆ ਇਕ ਟਰਾਲਾ ਜਿਸ ਨੂੰ ਅਮਨਜੋਤ ਸਿੰਘ ਜਿਹੜਾ ਉਤਰ ਪ੍ਰਦੇਸ਼ ਦੇ ਸਹਿਰ ਕਾਨਪੁਰ ਤੋਂ ਲੋਹੇ ਦਾ ਸਰੀਆ ਭਰ ਕੇ ਲੁਧਿਆਣਾ ਵਲ ਜਾ ਰਿਹਾ ਸੀ ਤਾਂ ਟਰਾਲਾ ਬੇਕਾਬੂ ਹੋ ਕੇ ਰੇਲਵੇ ਲਾਈਨਾਂ ਦੇ ਪੁਲ ‘ਤੇ ਬਣੇ ਡਿਵਾਇਡਰ ਨਾਲ ਟਕਰਾ ਗਿਆ ਤੇ ਸਲੈਬਾ ਤੋੜ ਕੇ ਧਲੇ ਵਲ ਧਸ ਕੇ ਪਲਟ ਗਿਆ। ਇਸ ਦੌਰਾਨ ਭਾਂਵੇ ਕੋਈ ਜਾਨੀ ਨੁਕਸਾਨ ਹੋਣੋ ਬਚ ਗਿਆ ਪਰ ਟਰਾਲੇ ਦੇ ਵਜ਼ਨ ਨਾਲ ਟੁਟੀ ਹੋਈ ਸਲੈਬ ਥਲੇ ਰੇਲਵੇ ਲਾਈਨਾਂ ‘ਤੇ ਡਿਗ ਗਈ। ਜਿਸ ਨਾਲ ਸਰਹਿੰਦ ਵਲ ਜਾਣ ਵਾਲੀ ਸਾਰੀ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਵਾਹਨਾਂ ਦੀਆਂ ਕਈ ਕਿਲੋਮੀਟਰ ਤਕ ਲੰਮੀਆਂ ਕਤਾਰਾਂ ਲਗ ਗਈਆਂ। ਮੌਕੇ ‘ਤੇ ਮੋਜੂਦ ਰੇਲਵੇ ਪੁਲਿਸ ਚੌਂਕੀ ਦੇ ਅਧਿਕਾਰੀ ਵੀ.ਕੇ.ਸ਼ਰਮਾ ਨੇ ਦਸਿਆ ਕਿ ਰੇਲਵੇ ਲਾਈਨਾਂ ‘ਤੇ ਸਲੈਬ ਡਿਗਣ ਕਾਰਣ ਸਤਾਬਦੀ ਰੇਲ ਗਡੀ ਰੇਲਵੇ ਸਟੇਸ਼ਨ ‘ਤੇ ਖੜੀ ਕਰਨੀ ਪਈ ਤੇ ਸਰਹਿੰਦ ਵਲ ਜਾਣ ਵਾਲੀਆਂ 2 ਮਾਲ ਗਡੀਆਂ ਵੀ ਪ੍ਰਭਾਵਿਤ ਹੋਈਆਂ। ਜਿਸ ਤੇ ਸਲੈਬ ਦੇ ਟੁਕੜੇ ਨੂੰ ਬੜੀ ਮੁਸ਼ਕਤ ਨਾਲ ਹਟਾਇਆ ਗਿਆ। ਇਸ ਮੌਕੇ ਥਾਣਾ ਸਿਟੀ ਅਧੀਨ ਪੈਂਦੀ ਬਸ ਸਟੈਂਡ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਅਤੇ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਪਹੁੰਚੇ ਹੋਏ ਸਨ ਤੇ ਉਨਾਂ ਵਲੋਂ ਆਵਾਜਾਈ ਨੂੰ ਬਦਲਵੇ ਰਸਤਿਆਂ ਰਾਹੀ ਆਪਣੀਆਂ ਮੰਜ਼ਿਲਾਂ ਵਲ ਰਵਾਨਾ ਕੀਤਾ। ਇਸ ਤਰਾਂ ਨੈਸ਼ਨਲ ਹਾਈ ਵੇ ਅਥਾਰਟੀ ਦੇ ਰੂਟ ਪੈਟਰੋਲ ਅਫਸਰ ਤੇਜਪਾਲ ਸਿੰਘ, ਗੁਰਜੀਤ ਸਿੰਘ, ਲਖਮੀਰ ਸਿੰਘ ਅਤੇ ਸਵਰਨਜੀਤ ਸਿੰਘ ਪਹੁੰਚੇ ਹੋਏ ਸਨ। ਜਿਨਾਂ ਵਲੋਂ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਉਣ ਅਤੇ ਟਰਕ ਨੂੰ ਸਿਧਾ ਕਰਨ ਦੇ ਲਈ ਕਰੇਨਾਂ ਮੰਗਵਾਈਆਂ। ਜਿਸ ਤੇ 2 ਕਰੇਨਾ ਰਾਹੀ ਟਰਕ ਵਿਚੋਂ ਪਹਿਲਾਂ ਸਰੀਆ ਉਤਾਰਿਆ ਗਿਆ ਤੇ ਫਿਰ ਟਰਕ ਨੂੰ ਸਿਧਾ ਕਰਨ ‘ਚ ਟੀਮਾਂ ਜੁਟੀਆਂ ਹੋਈਆਂ ਸਨ। ਇਸ ਟਰਾਲੇ ਦੇ ਫਸਣ ਕਾਰਣ ਵਾਹਨਾਂ ਦੀਆਂ ਕਈ ਕਿਲੋਮੀਟਰ ਤਕ ਲੰਮੀਆਂ ਲਾਈਨਾਂ ਲਗ ਗਈਆਂ

Send this to a friend