ਕਿੰਗਸ ਇਲੈਵਨ ਪੰਜਾਬ ਦੀ ਕਮਾਨ ਜਾਰਜ ਬੇਲੇ ਨੂੰ”

image ਨਵੀਂ ਦਿੱਲੀ, 18 ਮਾਰਚ (ਪੀ.ਟੀ.)-ਆਈ.ਪੀ.ਐਲ-7 ਲਈ ਕਿੰਗਸ ਇਲੈਵਨ ਪੰਜਾਬ ਦੀ ਕਪਤਾਨੀ ਆਸਟ੍ਰੇਲੀਆ ਦੇ ਜਾਰਜ ਬੇਲੇ ਨੂੰ ਸੌਂਪੀ ਗਈ ਹੈ। ਆਸਟ੍ਰੇਲੀਆਈ ਟਵੰਟੀ-20 ਟੀਮ ਦੇ ਕਪਤਾਨ ਜਾਰਜ ਬੇਲੇ ਪੰਜਾਬ ਦੀ ਕਪਤਾਨੀ ਸੰਭਾਲਣ ਵਾਲੇ ਦੂਸਰੇ ਆਸਟ੍ਰੇਲੀਆਈ ਹਨ। ਇਸ ਤੋਂ ਪਹਿਲਾਂ ਐਡਮ ਗਿਲਕ੍ਰਿਸਟ, ਜਿਨ੍ਹਾਂ ਨੇ ਪਿਛਲੇ ਸੀਜ਼ਨ ਵਿੱਚ ਸੰਨਿਆਸ ਲੈ ਲਿਆ ਸੀ, ਪੰਜਾਬ ਦੇ ਕਪਤਾਨ ਸਨ। ਹਾਲਾਂਕਿ ਕਈ ਮੈਚਾਂ ਵਿਚ ਆਸਟ੍ਰੇਲੀਆ ਦੇ ਡੇਵਿਡ ਹਸੀ ਵੀ ਪੰਜਾਬ ਦੀ ਵਾਗਡੋਰ ਸੰਭਾਲ ਚੁੱਕੇ ਹਨ। ਇਸ ਤੋਂ ਪਹਿਲਾਂ ਵਰਿੰਦਰ ਸਹਿਵਾਗ ਨੂੰ ਵੀ ਪੰਜਾਬ ਦਾ ਕਪਤਾਨ ਬਣਾਏ ਜਾਣ ਦੇ ਚਰਚੇ ਸਨ, ਜੋ ਪਹਿਲਾਂ ਦਿੱਲੀ ਦੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬੇਲੇ ਨੂੰ ਪੰਜਾਬ ਦੀ ਟੀਮ ਨੇ 3.25 ਕਰੋੜ ਅਤੇ ਵਰਿੰਦਰ ਸਹਿਵਾਗ ਨੂੰ 3.20 ਕਰੋੜ ਰੁਪਏ ਵਿਚ ਖਰੀਦਿਆ ਸੀ।

Send this to a friend