ਮੁੱਲਾਂਪੁਰ ਦਾਖਾ, 18 ਮਾਰਚ (ਮਲਕੀਤ ਸਿੰਘ)–ਥਾਣਾ ਦਾਖਾ ਪੁਲਿਸ ਨੇ ਇ¤ਕ ਮੁ¤ਖਬਰ ਦੀ ਇਤਲਾਹ ਤੇ ਸਿ¤ਧਵਾਂ ਕੈਨਾਲ ਉਪਰ ਬਣ ਰਹੀ ਇ¤ਕ ਕਲੋਨੀ ਵਿ¤ਚੋਂ ਨੇੜੇ ਈਸੇਵਾਲ ਬਾਹ¤ਦ ਭ¤ਟੀਆ ਤੋਂ ਭੁ¤ਕੀ 11 ਕੁਅੰਟਲ 20 ਕਿਲੋਂ 500 ਗ੍ਰਾਮ ਬਰਾਮਦ ਕੀਤੀ। ਜਿਸਦੀ ਕੀਮਤ ਸਾਢੇ 22 ਲ¤ਖ ਰੁਪਏ ਬਣਦੀ ਹੈ, ਭੁ¤ਕੀ ਤਸਕਰ ਆਪਣੇ ਵਾਹਨ ਛ¤ਡ ਭ¤ਜਣ ਵਿ¤ਚ ਸਫਲ ਹੋ ਗਏ। ਪੁਲਿਸ ਨੇ ਭੁ¤ਕੀ ਤਸਕਰਾਂ ਖਿਲਾਫ ਨਸਾਂ ਵਿਰੋਧੀ ਐਕਟ ਤਹਿਤ ਮੁਕ¤ਦਮਾ ਦਰਜ ਕਰਕੇ ਕਥਿਤ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿ¤ਤੀ ਹੈ। ਪੁਲਿਸ ਦੁਆਰਾ ਬੁਲਾਈ ਪ੍ਰੈ¤ਸ ਕਾਨਫਰੰਸ ਦੌਰਾਨ ਪੁਲਿਸ ਉ¤ਪ ਕਪਤਾਨ ਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਮੁਖਬਰ ਦੁਆਰਾ ਮਿਲੀ ਇਤਲਾਹ ਮੁਤਾਬਿਕ ਉਕਤ ਪਤੇ ਲਾਗੇ ਇੱਕ ਕੈਂਟਰ ਤੋਂ ਭੁੱਕੀ
ਉਤਾਰੀ ਜਾ ਰਹੀ ਹੈ ਜੋ ਅ¤ਗੇ ਪਿੰਡਾਂ ਵਿੱਚ ਸਪਲਾਈ ਕਰਨੀ ਹੈ। ਪੁਲਿਸ ਨੇ ਜਦ ਛਾਪਾਮਾਰੀ ਕੀਤੀ ਤੇ ਕਲੋਨੀ ਅੰਦਰ ਕੈਂਟਰ ਜਿਸਦਾ ਨੰਬਰ ਪੀ ਬੀ 10 ਡੀ ਜੈ¤ਡ 9194 ਤੇ ਨੋਵਾਂ ਗ¤ਡੀ ਜਿਸਦਾ ਨੰਬਰ ਪੀ ਬੀ 10 ਈ ਡੀ 5897 ਤੇ ਦੋ ਹੋਰ ਮੋਟਰਸਾਈਕਲ ਖੜੇ ਦੇਖੇ। ਜਿਨ੍ਹਾਂ ਪਾਸ 7 ਨੌਜਵਾਨ ਬੋਰੀਆ ਉਤਾਰ ਰਹੇ ਸਨ। ਜੋ ਪੁਲਿਸ ਨੂੰ ਦੇਖਦੇ ਹੋਏ ਭ¤ਜ ਗਏ। ਗ¤ਡੀ ਦੀ ਤਲਾਸੀ ਕਰਨ ਤੇ 166 ਧਾਗੇ ਦੀਆ ਰੀਲਾਂ ਦੇ ਬੰਡਲਾ ਦੇ ਥ¤ਲਿਓ 28 ਬੌਰੀਆ ਭੁ¤ਕੀ ਚੂਰਾ ਬਰਾਮਦ ਕੀਤਾ। ਮੌਕੇ ਤੋਂ ਭ¤ਜਣ ਵਾਲੇ ਕਥਿਤ ਦੋਸ਼ੀਆ ਦੀ ਪਹਿਚਾਣ ਡਰਾਇਵਰ ਕਰਮਜੀਤ ਸਿੰਘ ਪੁ¤ਤਰ ਪ¤ਪੂ ਸਿੰਘ ਵਾਸੀ ਡੋਗਰਾ ਬਸਤੀ ਫਰੀਦਕੋਟ, ਕੈਂਟਰ ਮਾਲਕ ਦਾ ਲੜਕਾ ਕੁਲਵਿੰਦਰ ਸਿੰਘ ਉਰਫ ਟੋਨੀ ਪੁ¤ਤਰ ਹਰਪਾਲ ਸਿੰਘ ਵਾਸੀ ਬਹਾਦਰਕੇ ਥਾਣਾ ਸਦਰ ਜਗਰਾਓ ਵਜੋਂ ਕੀਤੀ ਗਈ ਜਦਕਿ 5 ਅਣਪਛਾਤੇ ਵਿਅਕਤੀਆ ਵੀ ਨਾਲ ਸਨ। ਜਿਨ੍ਹਾਂ ਨੂੰ ਜਲਦੀ ਗਿਰਫਤਾਰ ਕੀਤਾ ਜਾਵੇਗਾ। ਦਾਖਾ ਪੁਲਿਸ ਨੇ ਮੁਕ¤ਦਮਾ ਨੰਬਰ 49 ਦੀ ਧਾਰਾ 15-25-61-85 ਨਸ਼ਾ ਵਿਰੋਧੀ ਐਕਟ ਦਰਜ ਕਰ ਲਿਆ ਹੈ ਤੇ ਕਥਿਤ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿ¤ਤੀ ਹੈ। ਇਸ ਮੌਕੇ ਥਾਣਾ ਮੁ¤ਖੀ ਹਰਭਜਨ ਸਿੰਘ ਚੀਮਾਂ, ਏ ਐਸ ਆਈ ਗੁਰਤੇਜ ਸਿੰਘ, ਹਰਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜਮ ਹਾਜ਼ਰ ਸਨ।