ਫਰੀਦਕੋਟ, 18 ਮਾਰਚ (ਸੀ.ਸੀ.ਪੀ.ਚਮਚੜਿੱਕ)-ਵੈਸੇ ਤਾਂ ਪੰਜਾਬ ਸਰਕਾਰ ਦੀਆਂ ਬੱਸਾਂ ਚਾਰ-ਚੁਫੇਰੇ ਹੀ ਚਲਦੀਆਂ ਹਨ ਪਰ ਪ੍ਰਾਈਵੇਟ ਓਰਬਿੱਟ ਬੱਸਾਂ ਦੀ ਵੀ ਕਮੀ ਨਹੀਂ ਹੈ, ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਹੀ ਬੱਸਾਂ ਇਧਰੋਂ ਉੱਧਰ ਪੰਜਾਬ ਕੀ ਹੋਰਾਂ ਸਟੇਟਾਂ ਵਿਚ ਵੀ ਚਲਦੀਆਂ ਹੀ ਪੱਈਆਂ ਹਨ। ਪ੍ਰਾਈਵੇਟ ਚੱਲਣ ਵਾਲੀਆਂ ਬੱਸਾਂ ਜੋ ਤਕਰੀਬਨ ਠੇਕੇ ਤੇ ਹੀ ਚੱਲ ਰਹੀਆਂ ਹਨ ਜੋ 5 ਹਜ਼ਾਰ ਤੋਂ ਲੈ ਕੇ 25-30-30 ਹਜ਼ਾਰ ਰੋਜ਼ਾਨਾ ਦਾ ਠੇਕਾ ਭਰ ਰਹੀਆਂ ਹਨ ਅਤੇ ਕਰੋੜਾਂ ਰੁਪਏ ਦਾ ਰੋਜ਼ਾਨਾ ਦਾ ਬਿਜ਼ਨਸ ਹੋ ਰਿਹਾ ਹੈ ਜਿਸ ਪ੍ਰਤੀ ਇਨਕਮ ਟੈਕਸ ਵਿਭਾਗ ਸੌ ਗਿਆ ਹੈ ਤੇ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਬੱਸਾਂ ਨੂੰ ਤਾਂ ਖਤਮ ਹੀ ਕਰਦੇ ਨਜ਼ਰ ਆ ਰਹੇ ਹਨ, ਜੇਕਰ ਦੇਖਣਾ ਹੋਵੇ ਤਾਂ ਪ੍ਰਾਈਵੇਟ ਬੱਸਾਂ ਦੀਆਂ ਸਵਾਰੀਆਂ ਤੇ ਸਰਕਾਰੀ ਬੱਸਾਂ ਦੀਆਂ
ਸਵਾਰੀਆਂ ਦੇਖ ਕੇ ਸੱਚ ਪਤਾ ਲੱਗ ਜਾਂਦਾ ਹੈ, ਇਹ ਵੀ ਚਰਚਾ ਜ਼ੋਰਾਂ ’ਤੇ ਹੈ ਕਿ ਸਰਕਾਰ ਨੂੰ ਸਰਕਾਰੀ ਬੱਸਾਂ ਦੀ ਕਮਾਈ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਦੀ ਚੌਗਣੀ ਕਮਾਈ ਹੋ ਰਹੀ ਹੈ। ਜੇਕਰ ਇਹ ਦੇਖਣਾ ਹੋਵੇ ਕਿ ਸਰਕਾਰੀ ਬੱਸਾਂ ਵਿਚ ਸਵਾਰੀ ਕਿਓਂ ਘੱਟ ਹੈ ਤਾਂ ਇਸ ਦੀ ਮਿਸਾਲ ਹਨ ਪ੍ਰਾਈਵੇਟ ਬੱਸਾਂ, ਕਿਓਂਕਿ ਇਨ੍ਹਾਂ ਬੱਸਾਂ ਵਿਚ ਕੁੱਝ ਬੱਸਾਂ ਤਾਂ ਵੀਡੀਓ ਕੋਚ ਹਨ ਜਿਸ ਵਿਚ ਲੱਚਰ ਫਿਲਮਾਂ ਗੰਦੇ ਗਾਣੇ ਜਿਸ ਵਿਚ ਇਸ ਘੋਰ ਕਲਜੁਗ ਦੀ ਮਿਸਾਲ ਡਾਂਸਰਾਂ, ਮਾਡਲਾਂ, ਫਿਲਮੀ ਐਕਟਰਨੀਆਂ, ਦੇਸੀ ਗਾਇਕਾਵਾਂ ਜੋ 95% ਨੰਗੀਆਂ ਨੱਚਦੀਆਂ ਹਨ ਸਿਰਫ ‘‘ਬਰਾ ਤੇ ਕੱਛੀਆਂ’’ ਪਾ ਕੇ, ਜਿਨ੍ਹਾਂ ਦੀ ਬੱਸ ਦੇ ਕੰਡੈਕਟਰ ਤੇ ਡਰਾਇਵਰ ਖੂਬ ਮਸ਼ਹੂਰੀ ਕਰਦੇ ਹਨ ਇਸ ਕਲਜੁਗ ਦੇ ਦ੍ਰਿਸ਼ਾਂ ਦੀ, ਪੰਜਾਬੀ ਤੇ ਹਿੰਦੀ ਗਾਣੇ ਜੋ ਸਾਡੇ ਸੱਭਿਆਚਾਰ ਦਾ ਦੀਵਾਲਾ ਕੱਢਣ ਦੇ ਜ਼ਿੰਮੇਵਾਰ ਹਨ ਪੰਜਾਬ ਦੇ ਕੁੱਝ ਲੋਕ ਗਾਇਕ, ਜਿਨ੍ਹਾਂ ਸਾਰੀ ਸ਼ਰਮ ਉਤਾਰ ਕੇ ਪੈਸੇ ਕਮਾਉਣ ਨੂੰ ਹੀ ਮੁੱਖ ਧੰਦਾ ਬਣਾ ਰੱਖਿਆ ਹੈ ਅਤੇ ਬੱਸਾਂ ਵਿਚ ਕਈ ਵਾਰੀ ਇਨ੍ਹਾਂ ਨੂੰ ਬੰਦ ਕਰਵਾਉਣ ਲਈ ਲੜਾਈਆਂ ਵੀ ਹੁੰਦੀਆਂ ਹੀ ਰਹਿੰਦੀਆਂ ਹਨ, ਪਰ ਐਕਸ਼ਨ ਕੁੱਝ ਨਹੀਂ ਹੁੰਦਾ। ਇਨ੍ਹਾਂ ਬੱਸਾਂ ਵਿਚ ਸਫਰ ਕਰ ਰਹੀਆਂ ਸਾਡੀਆਂ ਧੀਆਂ ਭੈਣਾਂ ਦਾ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ ਤੇ ਨਾਲ ਦੀ ਸਵਾਰੀ ਜੋ ਨਾਲ ਬੈਠੀ ਹੁੰਦੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਕੀ ਜ਼ਜਬਾਤ ਪੈਦਾ ਹੁੰਦੇ ਹੋਣਗੇ ਸਾਡੇ ਦੇਸ਼ ਦੀਆਂ ਧੀਆਂ ਪ੍ਰਤੀ। ਬੜਾ ਅਫਸੋਸ ਹੁੰਦਾ ਹੈ ਕਿ ਇਹ ਵੀਡੀਓ ਕੋਚ ਬੱਸਾਂ ਬਣ ਚੁੱਕੀਆਂ ਹਨ ਚਲਦੇ ਫਿਰਦੇ ਸਿਨੇਮੇ ਜੋ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ, ਕਹਾਣੀ ਇਥੇ ਹੀ ਬੱਸ ਨਹੀਂ ਹੁੰਦੀ ਵੀਡੀਓ ਕੋਚ ਬੱਸਾਂ ਤੋਂ ਇਲਾਵਾ ਆਮ ਬੱਸਾਂ ਵਿਚ ਵੀ ਅੱਜਕੱਲ੍ਹ ਐਲ.ਸੀ.ਡੀਆਂ ਲੱਗੀਆਂ ਹਨ ਜੋ ਸਵਾਰੀਆਂ ਨੂੰ ਸੈਕਸ ਪ੍ਰਤੀ ਉਤਸ਼ਾਹਿਤ ਕਰਦੀਆਂ ਹਨ, ਕੁੱਝ ਪ੍ਰਾਈਵੇਟ ਬੱਸਾਂ ਜਿਨ੍ਹਾਂ ਵਿਚ ਪਿਕਚਰ ਨਹੀਂ ਦਿਖਦੀ ਪਰ ਲੱਚਰ ਗਾਇਕਾਂ ਦੇ ਗੀਤ ਜ਼ਰੂਰ ਸੁਨਣ ਨੂੰ ਮਿਲ ਜਾਂਦੇ ਹਨ, ਹੱਦ ਉਦੋਂ ਮੁੱਕ ਜਾਂਦੀ ਹੈ ਜਦੋਂ ਬੱਸ ਵਿਚ ਬਾਪ ਬੇਟੀ ਸਫਰ ਕਰ ਰਹੇ ਹੁੰਦੇ ਹਨ ਸਾਰਾ ਕੁੱਝ ਅੱਖੀਂ ਦੇਖਣ ਬਾਅਦ ਸ਼ਰੀਫ ਲੋਕਾਂ ਲਈ ਮੌਤ ਦੇ ਬਰਾਬਰ ਹੋ ਜਾਂਦਾ ਹੈ। ਪੰਜਾਬ ਦੇ ਡੀ.ਟੀ.ਓ. ਸਾਹਿਬ ਵੀ ਸਿਰ ਹੇਠ ਬਾਂਹ ਦੇ ਕੇ ਸੌ ਰਹੇ ਹਨ ਤੇ ਆਪਣੀ ਡਿਊਟੀ ਮਾਰਚ ਮਹੀਨੇ ਵਿੱਚ ਹੀ ਪੂਰੀ ਕਰਦੇ ਹਨ ਚਲਾਨ-ਤੇ-ਚਲਾਨ ਕੱਟ ਕੇ, ਬਾਕੀ 11 ਮਹੀਨੇ ਸੀ.ਬੀ.ਆਈ. ਜਾਂਚ ਕਰੇ ਕਿ ਪੰਜਾਬ ਵਿਚੋਂ ਕਿੰਨੇ ਚਲਾਨ ਕੱਟੇ ਹਨ?
ਓਵਰਲੋਡ ਗੱਡੀਆਂ ਸ਼ਰੇਆਮ ਰੋਡਾਂ ਤੇ ਸਰਕਾਰ ਦਾ ਮੂੰਹ ਚਿੜਾਉਂਦੀਆਂ ਹਨ ਪਰ ਸਰਕਾਰ ਵੀ ਪਤਾ ਨਹੀਂ ਕਿਓਂ ਧਿਆਨ ਦੇਣ ਤੋਂ ਕਤਰਾਉਂਦੀ ਹੈ। ਵੈਸੇ ਟੀ.ਵੀ. ਤੇ ਕੁੱਝ ਪ੍ਰਿੰਟ ਮੀਡੀਆ ਨੇ ਨੰਗੀਆਂ ਫੋਟੋਆਂ ਛਾਪ ਕੇ ਸੱਤਿਆਨਾਸ ਕਰ ਦਿੱਤਾ ਹੈ ਨੌਜਵਾਨ ਪੀੜ੍ਹੀ ਦਾ, ਦੂਸਰਾ ਅੱਜਕਲ੍ਹ ਇੰਟਰਨੈ¤ਟ ਨੇ ਤਾਂ ਰਹਿੰਦੀ ਕਸਰ ਹੀ ਪੂਰੀ ਕਰ ਦਿੱਤੀ ਹੈ। ਸਮੂਹ ਸ਼ਰੀਫ ਲੋਕਾਂ ਨੇ ਅਤੇ ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਚਕਰਵਰਤੀ ਦਲ ਖਾਲਸਾ ਮਿਸ਼ਨਜ਼ ਆਫ ਗਰੁੱਪ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਦੇ ਡੀ.ਟੀ.ਓਜ਼ ਨੂੰ ਸਖਤ ਹਦਾਇਤ ਕਰਨ ਕਿ ਨਾ ਦੇਖਣ ਤੇ ਨਾ ਸੁਨਣਯੋਗ ਗਾਣੇ ਕੀ ਵੀਡੀਓ ਕੋਚ ਬੱਸਾਂ ਵਿਚ ਐਲ.ਸੀ.ਡੀਆਂ, ਡੀ.ਵੀ.ਡੀਆਂ ਬੰਦ ਕੀਤੀਆਂ ਜਾਣ ਅਤੇ ਸਰਕਾਰ ਮਤਾ ਪਾਸ ਕਰਕੇ ਤੁਰੰਤ ਵੀਡੀਓ ਕੋਚ ਬੱਸਾਂ ਨੂੰ ਬੰਦ ਕਰੇ, ਲੱਚਰ ਚਲਦੇ ਗਾਣੇ ਤੁਰੰਤ ਬੰਦ ਕੀਤੇ ਜਾਣ, ਲੋਕਾਂ ਨੇ ਤਾਂ ਇਹ ਵੀ ਮੰਗ ਕੀਤੀ ਕਿ ਬੱਸਾਂ ਵਿਚੋਂ ਸਾਊਂਡ ਸਿਸਟਮ ਹੀ ਬੰਦ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਇੱਜ਼ਤ ਮਹਿਫੂਜ਼ ਰਹਿ ਸਕੇ।