ਕੁਆਲਾਲੰਪੁਰ, 15 ਮਾਰਚ (ਪੀ.ਟੀ.)- ਲਾਪਤਾ ਮਲੇਸ਼ੀਆਈ ਏਅਰਲਾਇੰਸ ਦਾ ਜਹਾਜ਼ ਐਮਐਚ 370 ਨੂੰ ਅਗਵਾ ਕੀਤਾ ਗਿਆ ਹੈ। ਇੰਟਰਨੈਸ਼ਨਲ ਨਿਊਜ ਏਜੰਸੀ ਨੇ ਇਹ ਖ਼ਬਰ ਦਿੱਤੀ ਹੈ। ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਜਹਾਜ਼ ਉਡਾਉਂਣ ਦਾ ਅਨੁਭਵ ਹੈ। ਇੱਕ ਤੋਂ ਜ਼ਿਆਦਾ ਲੋਕਾਂ ਨੇ ਜਹਾਜ਼ ਨੂੰ ਅਗਵਾ ਕੀਤਾ ਹੈ। ਹਾਈਜੈਕਰਸ ਨੇ ਕੰਮਿਊਨੀਕੇਸ਼ਨ ਡਿਵਾਇਸ ਬੰਦ ਕਰ ਦਿੱਤਾ ਸੀ। ਮਲੇਸ਼ੀਆਈ ਸਰਕਾਰ ਦੇ ਜਾਂਚਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਮਲੇਸ਼ੀਆ ਏਅਰਲਾਇੰਸ ਦੀ ਫਲਾਇਟ ਐਮਐਚ 370 ਨੂੰ ਅਗਵਾ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤ¤ਕ ਨਾ ਤਾਂ ਕਿਸੇ ਤਰ੍ਹਾਂ ਦੀ ਡਿਮਾਂਡ ਲਈ ਸੰਪਰਕ ਕੀਤਾ ਗਿਆ ਹੈ ਤੇ ਨਾ ਹੀ ਇਸਦੇ ਪਿ¤ਛੇ ਦੇ ਮਕਸਦ ਦੇ ਬਾਰੇ ‘ਚ ਕੁ¤ਝ ਪਤਾ ਲ¤ਗ ਸਕਿਆ ਹੈ। ਉ¤ਧਰ, ਪਿਛਲੇ ਸ਼ੁੱਕਰਵਾਰ ਤੋਂ ਰਹ¤ਸਮਈ ਤਰੀਕੇ ਨਾਲ ਗਾਇਬ ਮਲੇਸ਼ੀਅਨ ਏਅਰਲਾਇੰਸ ਦੇ ਇਸ ਜਹਾਜ਼ ਦੀ ਤਲਾਸ਼ੀ ਲਈ ਚਲਾਈ ਜਾ ਰਹੀ ਮੁਹਿੰਮ ਅ¤ਜ ਭਾਰਤ ‘ਚ ਚੇਂਨਈ
ਤ¤ਟ ਤ¤ਕ ਪਹੁੰਚ ਗਈ। ਕੁਆਲਾਲੰਪੁਰ ਵਲੋਂ ਤਾਜ਼ਾ ਅਨੁਰੋਧ ਤੋਂ ਬਾਅਦ ਭਾਰਤ ਬੰਗਾਲ ਦੀ ਖਾੜੀ ‘ਚ ਤਲਾਸ਼ੀ ਮੁਹਿੰਮ ਚਲਾਉਂਣ ‘ਚ ਆਪਣਾ ਸਹਿਯੋਗ ਦੇਣ ਲਈ ਤਿਆਰ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਲੇਸ਼ੀਆ ਦੀ ਬੇਨਤੀ ਮੰਨਦੇ ਹੋਏ ਭਾਰਤ ਨੇ ਚੇਂਨਈ ਤ¤ਟ ਤੋਂ ਲਗਭਗ 300 ਕਿਲੋਮੀਟਰ ਦੂਰ ਬੰਗਾਲ ਦੀ ਖਾੜੀ ਵਿੱਚ 9, 000 ਵਰਗ ਕਿਲੋਮੀਟਰ ਤੋਂ ਜ਼ਿਆਦਾ ਦੇ ਖੇਤਰ ‘ਚ ਆਪਣੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।