9 ਅਤੇ 10 ਅਪ੍ਰੈਲ ਨੂੰ 18 ਰਾਜਾਂ ਵਿੱਚ ਪੈਣਗੀਆਂ ਵੋਟਾਂ
ਨਵੀਂ ਦਿ¤ਲੀ, 15 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਚੋਣਾਂ ਦੇ ਦੂਸਰੇ ਅਤੇ ਤੀਸਰੇ ਪੜਾਅ ਦੇ ਮਤਦਾਨ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਅਧਿਸੂਚਨਾ ਜਾਰੀ ਕਰ ਦਿ¤ਤੀ। ਇਨ੍ਹਾਂ ਪੜਾਵਾਂ ਤਹਿਤ 9 ਅਤੇ 10 ਅਪ੍ਰੈਲ ਨੂੰ 18 ਸੂਬਿਆਂ ਵਿ¤ਚ ਮਤਦਾਨ ਹੋਵੇਗਾ। ਇਨ੍ਹਾਂ ਰਾਜਾਂ ਵਿਚ ਦਿੱਲੀ, ਬਿਹਾਰ, ਛੱਤੀਸਗੜ, ਜੰਮੂ-ਕਸ਼ਮੀਰ, ਹਰਿਆਣਾ, ਕੇਰਲ, ਉ¤ਤਰ ਪ੍ਰਦੇਸ਼, ਝਾਰਖੰਡ ਅਤੇ ਚੰਡੀਗੜ੍ਹ ਦੀਆਂ 93 ਸੀਟਾਂ ਵਾਸਤੇ ਵੋਟਿੰਗ ਹੋਵੇਗੀ। 9 ਅਪ੍ਰੈਲ ਨੂੰ ਪੰਜ ਰਾਜਾਂ ਦੀਆਂ ਸੱਤ ਲੋਕ ਭਾ ਸੀਟਾਂ ਅਤੇ 10 ਅਪ੍ਰੈਲ ਨੂੰ 13 ਰਾਜਾਂ ਦੀਆਂ 86 ਸੀਟਾਂ ਉ¤ਤੇ ਮਤਦਾਨ ਹੋਵੇਗਾ। ਇਨ੍ਹਾਂ ਵਿੱਚ ਛੱਤੀਸਗੜ੍ਹ ਦਾ ਨਕਸਲ ਪ੍ਰਭਾਵਿਤ ਬਸਤਰ ਵੀ ਸ਼ਾਮਿਲ ਹੈ। ਬਿਹਾਰ ਦੀਆਂ 6 ਸੀਟਾਂ ਉ¤ਤੇ 10 ਅਪ੍ਰੈਲ ਨੂੰ ਚੋਣ ਹੋਵੇਗੀ। 10 ਅਪ੍ਰੈਲ ਨੂੰ ਹੀ ਹਰਿਆਣਾ ਦੀ ਸਾਰੇ 10 ਅਤੇ ਕੇਰਲ ਦੀ 25 ਸੀਟਾਂ ਉ¤ਤੇ ਮਤਦਾਨ ਹੋਵੇਗਾ। ਇਸ ਦੇ ਤਹਿਤ ਨਾਮਜ਼ਦਗੀਆਂ ਭਰਨ ਦੀ ਅੰਤਿਮ ਤਾਰੀਖ 22 ਮਾਰਚ ਹੋਵੇਗੀ ਜਦੋਂ
ਕਿ 24 ਮਾਰਚ ਨੂੰ ਨਾਮਜ਼ਦਗੀ ਪ¤ਤਰਾਂ ਦੀ ਛਾਂਟੀ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਅੰਤਮ ਤਾਰੀਖ 26 ਮਾਰਚ ਹੋਵੇਗੀ, ਉਥੇ ਹੀ ਪਹਿਲਾਂ ਪੜਾਅ ਦੀ ਅਧਿਸੂਚਨਾ ਜਾਰੀ ਹੋਣ ਤੋਂ ਬਾਅਦ ਨਾਮਜ਼ਦਗੀਆਂ ਦੀ ਪਰਿਕ੍ਰੀਆ ਵੀ ਸ਼ੁਰੂ ਹੋ ਗਈ ਹੈ।