ਉ¤ਤਰੀ ਕਸ਼ਮੀਰ ਦੇ ਕਈ ਹਿੱਸਿਆਂ ’ਚ ਕਰਫਿਊ

ਸ੍ਰੀਨਗਰ, 15 ਮਾਰਚ (ਪੀ.ਟੀ.)-ਉ¤ਤਰੀ ਕਸ਼ਮੀਰ ਦੇ ਜ਼ਿਲ੍ਹੇ ਬਾਂਦੀਪੋਰਾ, ਸੋਪੋਰ ਤੇ ਸ੍ਰੀਨਗਰ ਦੇ ਸ਼ਹਿਰ-ਏ-ਖ਼ਾਸ ਸਮੇਤ ਕਈ ਥਾਵਾਂ ’ਤੇ ਅੱਜ ਕਰਫਿਊ ਲਾਇਆ ਗਿਆ ਹੈ। ਇਹ ਕਰਫਿਊ ਕੱਲ੍ਹ ਪੁਲਿਸ ਦੀ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁ¤ਕਰਵਾਰ ਨੂੰ ਬਾਂਦੀਪੋਰਾ ਜ਼ਿਲ੍ਹੇ ਦੇ ਨੈਦਖਾਈ ਇਲਾਕੇ ’ਚ ਸੁਬਾਲ ਵਿਖੇ ਪਾਣੀ ਤੇ ਬਿਜਲੀ ਦੀ ਬਹਾਲੀ ਦੀ ਮੰਗ ਸਬੰਧੀ ਰੋਸ ਪ੍ਰਦਰਸ਼ਨ ਕਰ ਰਹੀ ਬੇਕਾਬੂ ਭੀੜ ਨੇ ਪੁਲਿਸ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਪੁਲਿਸ ਦੇ ਵਾਹਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਪਿਛੋਂ ਪੁਲਿਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਗੋਲੀਬਾਰੀ ਕੀਤੀ। ਪੁਲਿਸ ਦੀ ਗੋਲੀਬਾਰੀ ਦੌਰਾਨ ਇਕ 18 ਸਾਲਾ ਨੌਜਵਾਨ ਫਰਹਾਤ ਅਹਿਮਦ ਡਾਰ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ।

Send this to a friend