May 1, 2026 2:46 am

ਐਸ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ ਨੇ ਬਰਾਮਦ ਕੀਤੀ 1 ਕਿਲੋਗ੍ਰਾਮ ਹੈਰੋਇਨ

ਅੰਰਿਮਤਸਰ, 30 ਅਗਸਤ (ਦਵਾਰਕਾ ਨਾਥ ਰਾਣਾ)- ਸ੍ਰ ਹਰਪ੍ਰੀਤ ਸਿੰਘ ਸਿੱਧੂ ਏ:ਡੀ:ਜੀ:ਪੀ, ਐਸ:ਟੀ:ਐਫ ਅਤੇ ਸ੍ਰੀ ਆਰ:ਕੇ:ਜੈਸਵਾਲ ਆਈ:ਜੀ:ਪੀ ਐਸ:ਟੀ:ਐਫ ਬਾਰਡਰ ਜੋਨ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਰਛਪਾਲ ਸਿੰਘ ਏ:ਆਈ:ਜੀ ਬਾਰਡਰ ਰੇਂਜ ਅੰਮ੍ਰਿਤਸਰ ਦੀ ਸੁਪਵੀਜਨ ਹੇਠ ਡੀ:ਐਸ:ਪੀ ਸ੍ਰੀ ਕਿਰਪਾਲ ਸਿੰਘ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਇੰਚਾਰਜ ਯੂਨਿਟ ਐਸ:ਟੀ:ਐਫ ਤਰਨਤਾਰਨ ਨੂੰ ਜੇਲ ਵਿੱਚ ਨਸ਼ੇ ਦਾ ਨੈਟਵਰਕ ਚਲਾਉਂਦੀ ਇਕ ਔਰਤ ਅਤੇ ਉਸ ਦੇ ਸਾਥੀਆਂ ਦਾ ਪਰਦਾਫਾਸ਼ ਕਰਕੇ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਭਾਰੀ ਸਫਲਤਾ ਮਿਲੀ ਹੈ। ਏ:ਆਈ:ਜੀ ਬਾਰਡਰ ਰੇਂਜ ਅੰਮ੍ਰਿਤਸਰ ਨੇ ਦੱਸਿਆ ਕਿ 28 ਅਗਸਤ ਨੂੰ ਜਦੋਂ ਬਾਹੱਦ ਰਕਬਾ ਰਸੂਲਪੁਰ ਨਹਿਰਾਂ ਤੇ ਮੌਜੁਦ ਸਨ ਤਾਂ ਮੁਖਬਰੀ ਹੋਈ ਕਿ ਦਵਿੰਦਰ ਕੁਮਾਰ ਉਰਫ ਲਵਲੀ ਪੁੱਤਰ ਲੇਟ ਸੁਰਿੰਦਰਪਾਲ ਵਾਸੀ ਬਰਗਾੜੀ ਜਿਲ੍ਹਾ ਫਰੀਦਕੋਟ ਅਤੇ ਸਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਿੰਗਾਵਾਲਾ ਜਿਲ੍ਹਾ ਮੋਗਾ ਅਤੇ ਸਤਪਾਲ ਦੀ ਪਤਨੀ ਸਿਮਰਜੀਤ ਕੌਰ ਉਰਫ ਇੰਦੂ ਸਾਰੇ ਰਲ ਕੇ ਵੱਡੇ ਪੱਧਰ ’ਤੇ ਹੈਰੋਇਨ ਦਾ ਧੰਦਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਸਿਮਰਜੀਤ ਕੌਰ ਇਸ ਸਮੇਂ ਕੇਂਦਰੀ ਜੇਲ ਫਰੀਦਕੋਟ ਵਿੱਚ ਬੰਦ ਹੈ ਜੋ ਜੇਲ ਵਿੱਚੋਂ ਹੀ ਮੋਬਾਇਲ ਫੋਨ ਰਾਹੀਂ ਆਪਣੇ ਜੇਲ ਤੋਂ ਬਾਹਰ ਬੈਠੇ ਸਾਥੀਆਂ ਨਾਲ ਹੈਰੋਇਨ ਦਾ ਕਾਰੋਬਾਰ ਚਲਾ ਰਹੀ ਹੈ ਅਤੇ ਇਸ ਦੀ ਸਪਲਾਈ ਜਿਲ੍ਹਾ ਤਰਨਤਾਰਨ ਵਿੱਚ ਕਰਦੀ ਹੈ। ਇਸ ਇਤਲਾਹ ਤੇ ਮੁਕੱਦਮਾ ਨੰਬਰ 218 ਮਿਤੀ 28 ਅਗਸਤ ਜੁਰਮ 21,25, 29/61/85 ਐਨ:ਡੀ:ਪੀ:ਐਸ ਐਕਟ ਥਾਣਾ ਸਦਰ ਤਰਨਤਾਰਨ ਵਿੱਚ ਦਰਜ ਕਰਕੇ ਤਫਤੀਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਤਫਤੀਸ਼ੀ ਟੀਮ ਜਦ ਮੋੜ ਕਾਨ ਸਿੰਘ ਮੇਨ ਜੀ:ਟੀ: ਰੋਡ ਪੱਟੀ ਤੋਂ ਰੋਡ ਤਰਨਤਾਰਨ ਮੌਜੂਦ ਸੀ ਤਾਂ ਨਾਕਾਬੰਦੀ ਦੌਰਾਨ ਦਵਿੰਦਰ ਕੁਮਾਰ ਉਰਫ ਲਵਲੀ ਨੂੰ ਸਮੇਤ ਮੋਬਾਇਲ ਫੋਨ ਅਤੇ ਐਕਟਿਵਾ ਨੰਬਰ ਪੀ:ਬੀ 29 ਜੈਡ 7469 ਕਾਬੂ ਕੀਤਾ ਅਤੇ ਕਿਰਪਾਲ ਸਿੰਘ ਡੀ:ਐਸ:ਪੀ ਤਰਨਤਾਰਨ ਦੀ ਹਾਜ਼ਰੀ ਵਿੱਚ ਤਲਾਸੀ ਕਰਨ ਤੇ ਇਕ ਕਿਲੋਗਰਾਮ ਹੈਰੋਇਨ ਬਰਾਮਦ ਹੋਈ ਜਿਸ ਨੁ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਨੇ ਪੁਛ ਗਿੱਛ ਦੋਰਾਨ ਇਹ ਸਾਰਾ ਨੈਟਵਰਕ ਸਿਮਰਜੀਤ ਕੌਰ ਉਰਫ ਇੰਦੂ ਦਾ ਦੱਸਿਆ। ਤਫਤੀਸ਼ ਜਾਰੀ ਹੈ ਅਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend