May 1, 2026 2:46 am

ਸ਼੍ਰੋਮਣੀ ਅਕਾਲੀ ਦਲ ਦੀ ਤਲਵੰਡੀ ਦੀ ਬਰਸੀ ਤੇ ਛਪਾਰ ਮੇਲੇ ਸਬੰਧੀ ਮੀਟਿੰਗ ਹੋਈ

ਜਗਰਾਉਂ, 30 ਅਗਸਤ (ਪਰਮਜੀਤ ਸਿੰਘ ਗਰੇਵਾਲ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਦੀ ਅਗਵਾਈ ਹੇਠ ਲੋਹਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬਰਸੀ ਅਤੇ ਛਪਾਰ ਮੇਲੇ ਦੇ ਸਬੰਧ ’ਚ ਹੋਈ ਮੀਟਿੰਗ ’ਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧੀ ਪਿੰਡ ਮਾਣੂੰਕੇ ਦੇ ਗੁਰਦੁਆਰਾ ਜੋੜੀਆਂ ਸਾਹਿਬ ਵਿਖੇ 1 ਸਤੰਬਰ ਮੀਟਿੰਗ ਰੱਖੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਮੀਟਿੰਗ ’ਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਲੋਹਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬਰਸੀ ਅਤੇ ਛਪਾਰ ਮੇਲੇ ’ਚ ਡਿਊਟੀਆਂ ਲਗਾਈਆਂ ਜਾ ਸਕਣ।
ਇਸ ਮੌਕੇ ਜ਼ਿਲ੍ਹਾ (ਦਿਹਾਤੀ) ਜੱਥੇਦਾਰ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਜੱਥੇਦਾਰ ਇੰਦਰਜੀਤ ਸਿੰਘ ਲਾਂਬਾ, ਜੱਥੇਦਾਰ ਜਸਦੇਵ ਸਿੰਘ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਮਲਕੀਤ ਸਿੰਘ ਹਠੂਰ, ਜੱਥੇਦਾਰ ਗੁਰਦੀਪ ਸਿੰਘ ਗਿੱਦੜਵਿੰਡੀ, ਬਲਦੇਵ ਸਿੰਘ ਕੋਠੇ ਖੰਜੂਰਾ, ਸੁਖਵੀਰ ਸਿੰਘ ਰਾਜੂ ਸਰਪੰਚ ਡਾਂਗੀਆਂ, ਸਿਕੰਦਰ ਸਿੰਘ ਲੱਖਾ, ਜਸਵੰਤ ਸਿੰਘ ਕੋਠੇ ਖੰਜੂਰਾ, ਸੁਖਮਿੰਦਰ ਸਿੰਘ ਮਾਣੂੰਕੇ, ਪ੍ਰੇਮ ਸਿੰਘ ਸ਼ੇਰੇਵਾਲ, ਦਰਸ਼ਨ ਸਿੰਘ ਰਸੂਲਪੁਰ, ਜੱਗਾ ਸੇਖੋਂ ਕਾਉਂਕੇ, ਡਾਇਰੈਕਟਰ ਬਲਜੀਤ ਸਿੰਘ, ਸੁਖਵਿੰਦਰ ਸਿੰਘ ਹਠੂਰ, ਗੁਰਪ੍ਰੀਤ ਸਿੰਘ ਰਾਜੂ ਕਾਉਂਕੇ, ਪ੍ਰਧਾਨ ਸਤੀਸ਼ ਕੁਮਾਰ ਦੌਧਰੀਆ, ਸੁਰਵੇਸ਼ ਕੁਮਾਰ ਗੁਡਗੋ, ਜਗਰਾਜ ਸਿੰਘ ਮਾਣੂੰਕੇ, ਬਿੰਦਾ ਮਾਣੂੰਕੇ, ਅਵਤਾਰ ਸਿੰਘ ਤਿਹਾੜਾ, ਬਲਜੀਤ ਸਿੰਘ ਸਿੱਧਵਾਂ ਕਲਾਂ, ਜਗਦੇਵ ਸਿੰਘ ਡਾਂਗੀਆਂ ਤੇ ਰਵਿੰਦਰਜੀਤ ਸਿੰਘ ਲੱਖਾ ਆਦਿ ਹਾਜ਼ਰ ਸਨ।

Send this to a friend