April 22, 2026 12:18 pm

ਆਜ਼ਾਦ-ਐਬਟਸਫੋਰਡ ਕਲੱਬ ਦੇ ਟੂਰਨਾਮੈਂਟ ਤੇ ਚਮਕਿਆ ਲਹਿੰਦੇ ਪੰਜਾਬ ਦਾ ਹੀਰਾ

ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਵਿੱਚ ਆਜਾਦ -ਐਬਟਸਫੋਰਡ ਕਲੱਬ ਦਾ ਵਿੱਲਖਣ ਸਥਾਨ ਹੈ। ਭਾਰਤ ,ਕੈਨੇਡਾ, ਅਮਰੀਕਾ, ਯੂ ਕੇ ਤੱਕ ਦੇ ਖੇਡ ਪ੍ਰਮੋਟਰ ਇਸ ਕਲੱਬ ਦੇ ਅੰਗ-ਸੰਗ ਹੋ ਕੇ ਚੱਲਦੇ ਹਨ । ਸੰਗਰੂਰ ਜਿਲੇ ਦੇ ਜੰਮਪਲ ਭੁਪਿੰਦਰ ਸਿੰਘ ਬੱਬਲ ਪ੍ਰਧਾਨ ਬੀ ਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਸਾਥੀਆ ਵਾਲੀ ਇਸ ਖੇਡ ਕਲੱਬ ਵਲੋਂ ਪਿਛਲੇ ਦਿਨੀ ਰੋਟਰੀ ਖੇਡ ਸਟੇਡੀਅਮ ਐਬਟਸਫੋਰਡ ਵਿਖੇ ਵੱਡਾ ਕਬੱਡੀ ਮਹਾਂਕੁੰਭ ਕਰਵਾਇਆ ਗਿਆ ।ਜਿਸ ਦੌਰਾਨ ਛੇ ਵੱਖ ਵੱਖ ਕਲੱਬਾਂ ਦੀਆਂ ਚੋਟੀ ਦੀਆਂ ਟੀਮਾ ਦੇ ਮੈਚ ਖੇਡੇ ਗਏ । ਫੈਡਰੇਸ਼ਨ ਦੇ ਚੇਅਰਮੈਨ ਗਿਆਨ ਸਿੰਘ ਬਨਿੰਗ,ਜਰਨਲ ਸੈਕਟਰੀ ਸੁਖਵਿੰਦਰ ਸਿੰਘ ਬਰਾੜ,ਵਾਇਸ ਪ੍ਰਧਾਨ ਹਰਪ੍ਰੀਤ ਸਿੰਘ ਸਿਵੀਆ,ਕਾਰਜਕਾਰੀ ਪ੍ਰਧਾਨ ਜਤਿੰਦਰ ਸਿੰਘ ਲੱਖਾ ,ਵਾਇਸ ਚੇਅਰਮੈਨ ਸੁਖਦੇਵ ਸਿੰਘ,ਖਜਾਨਚੀ ਮਨਜੀਤ ਸਿੰਘ ਬਾਸੀ,ਵਾਇਸ ਖਜਾਨਚੀ ਧਰਮ ਸਹੋਤਾ , ਵਾਇਸ ਸੈਕਟਰੀ ਸਵਰਾਜਦੀਪ ਸਿੰਘ ਸੰਘਾ,ਰਣਜੀਤ ਸਿੰਘ ਦਾਰਾ ,ਮੈਨੇਜਰ ਦੀਪ ਢਿੱਲੋ , ਪੈਟਰਨ ਸੁਖਵਿੰਦਰ ਬਰਾੜ,ਕੋਚ ਬਲਰਾਜ ਸੰਘਾ,ਜਵਾਰਾ ਸੰਘ ਦੀ ਅਗਵਾਈ ਵਿੱਚ ਪਹਿਲਾ ਮੈਚ ਹਰਜੀਤ ਤਲਵਾਰ ਕਲੱਬ ਤੇ ਰਿਚਮੰਡ ਯੂਨਾਈਟਿਡ ਟਾਈਗਰ ਦਾ ਹੋਇਆ ।ਜਿਸ ਵਿੱਚ 7 ਅੰਕਾ ਦੇ ਫਰਕ ਨਾਲ ਰਿਚਮੰਡ ਯੂਨਾਈਟਿਡ ਟਾਈਗਰ ਨੇ ਜਿੱਤ ਪ੍ਰਾਪਤ ਕੀਤੀ । ਦੂਜਾ ਮੈਚ ਸ਼ੇਰੇ ਪੰਜਾਬ – ਰਾਜਵੀਰ ਰਾਜੂ ਕਲੱਬ ਦੀ ਸਾਂਝੀ ਟੀਮ ਤੇ ਯੰਗ ਮੈਟਰੋ ਦਰਮਿਆਨ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਕਾਂਟੇਦਾਰ ਟੱਕਰ ਦੇਖਣ ਨੂੰ ਮਿਲੀ। ਅੰਤ ਤੱਕ ਹੋਏ ਤੇਜ ਘਮਸਾਣ ਵਿਚੋਂ ਸਿਰਫ ਅੱਧੇ ਅੰਕ ਨਾਲ ਸ਼ੇਰੇ ਪੰਜਾਬ-ਰਾਜਵੀਰ ਰਾਜੂ ਕਲੱਬ ਨੇ ਜਿੱਤ ਹਾਸ਼ਿਲ ਕੀਤੀ । ਤੀਜਾ ਮੈਚ ਮੇਜਬਾਨ ਆਜਾਦ -ਐਬਟਸਫੋਰਡ ਕਲੱਬ ਤੇ ਘਰ ਦੀ ਗੁਆਂਢੀ ਟੀਮ ਹਰਜੀਤ -ਤਲਵਾਰ ਕਲੱਬ ਐਬਟਸਫੋਰਡ ਦਰਮਿਆਨ ਖੇਡਿਆ ਗਿਆ।
ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਆਜਾਦ -ਐਬਟਸਫੋਰਡ ਕਲੱਬ ਤੇ ਸ਼ੇਰੇ ਪੰਜਾਬ ਰਾਜਵੀਰ ਰਾਜੂ ਕਲੱਬ ਦੀਆਂ ਟੀਮਾ ਦਰਮਿਆਨ ਖੜਕੇ ਦੜਕੇ ਨਾਲ ਸ਼ੁਰੂ ਹੋਇਆ। ਜੱਫਿਆ ਨਾਲ ਮੇਜਬਾਨ ਟੀਮ 9 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪੁੱਜੀ ।
ਸੁਪਰ ਫਾਈਨਲ ਮੈਚ ਬਣਿਆ ਯਾਦਗਾਰੀ- ਆਜਾਦ – ਐਬਟਸਫੋਰਡ ਕਬੱਡੀ ਕਲੱਬ ਦੇ ਟੂਰਨਾਮੈਂਟ ਦਾ ਫਾਈਨਲ ਮੈਚ ਤ੍ਰਿਕਾਲਾ ਢਲਣ ਦੇ ਨਾਲ ਹੀ ਸ਼ੁਰੂ ਹੋਇਆ । ਪੰਜਾਬ ਵਿੱਚ ਮੁਠੱਡਾ ਕਲਾਂ ਦੇ ਕਬੱਡੀ ਕੱਪ ਵਾਂਗ ਇਸ ਮੁਕਾਬਲੇ ਚ ਵੀ ਡਾਲਰਾ ਦਾ ਮੀਂਹ ਵਰਿਆ । ਇਸ ਮੁਕਾਬਲੇ ਦੀ ਪਹਿਲੀ ਰੇਡ ਮੇਜਬਾਨ ਕਲੱਬ ਦੇ ਧਾਵੀ ਦਲਬੀਰ ਸਿੰਘ ਮਨਾਣਾ ਨੇ ਪਾ ਕੇ ਡੇਢ ਅੰਕ ਆਪਣੀ ਟੀਮ ਦੀ ਝੋਲੀ ਪਾਇਆ । ਰਿਚਮੰਡ ਯੂਨਾਈਟਿਡ ਟਾਈਗਰ ਕਲੱਬ ਦੇ ਧਾਵੀ ਬਲਬੀਰ ਸਿੰਘ ਦੁੱਲਾ ਨੇ ਦੂਜੀ ਰੇਡ ਨਾਲ ਨੰਬਰ ਬਰਾਬਰ ਕਰ ਦਿੱਤਾ ।ਇਸ ਮੁਕਾਬਲੇ ਦਾ ਪਹਿਲਾ ਜੱਫਾ ਲਾਲਾ ਐਬਦੁੱਲਾ ਨੂੰ ਲੱਗਾ ।ਜਿਸ ਨਾਲ ਮੈਚ ਚ ਗਰਮੀ ਆ ਗਈ । ਖੁਸ਼ੀ ਦੁੱਗਾਂ ਦੇ ਢਾਈ ਢਾਈ ਕਿਲੋ ਦੇ ਹੱਥਾਂ ਨੇ ਵਿਰੋਧੀਆਂ ਨੂੰ ਚੰਗਾ ਵਕਤ ਪਾਇਆ । ਪ੍ਰੰਤੂ ਫਰਿਆਦ ਅਲੀ ਤੇ ਜੀਤਾ ਤਲਵੰਡੀ ਚੌਧਰੀਆਂ ਦਾ ਤਾਲਮੇਲ ਤੇ ਗੱਗੀ ਮੱਲ੍ਹਾ ਤੇ ਗੁਰਦਿੱਤ ਕਿਸਨਗੜ੍ਹ ਦਾ ਆਵਾਗੋਣ ਜੋਰ ਅੱਜ ਐਬਟਸਫੋਰਡ ਦੇ ਰੇਡਰਾਂ ਨੂੰ ਉਹਨਾਂ ਦੇ ਘਰੈਲੂ ਗਰਾਂਊਂਡ ਚ ਹੀ ਚਿੱਤ ਕਰ ਰਿਹਾ ਸੀ । ਬਲਬੀਰ ਸਿੰਘ ਦੁੱਲਾ ਦੇ ਐਕਸ਼ਨ ਨੰਬਰ ਲੈਣ ਤੋਂ ਬਾਅਦ ਜਹਾਜ ਬਣ ਕੇ ਉਡਣਾ ਲੋਕਾਂ ਦਾ ਥਕੇਵਾ ਲਾ ਗਏ । ਕਲੋਜਫਾਈਟਰ ਪਾਲਾ ਜਲਾਲਪੁਰ ਦੀ ਗੈਰ ਹਾਜਰੀ ਰਿਚਮੰਡ ਦੀ ਟੀਮ ਨੂੰ ਸ਼ੁਰੂਆਤੀ ਪਲਾਂ ਚ ਕਾਫੀ ਰੜਕੀ ।ਪ੍ਰੰਤੂ ਹੋਲੀ ਹੋਲੀ ਦੂਜੇ ਖਿਡਾਰੀਆਂ ਨੇ ਮੈਚ ਕਵਰ ਕਰ ਲਿਆ । ਇਹ ਮੈਚ ਕਈ ਵਾਰ ਬਰਾਬਰੀ ਤੇ ਪਹੁੰਚਿਆ ,ਜਿਵੇਂ ਸ਼ੁਰੂ ਚ 4-4 ਅੰਕ ਫੇਰ 16-16,17-17,18-18 ਅੰਕਾਂ ਨਾਲ ਪਹਿਲੇ ਅੱਧ ਤੱਕ ਖੇਡ ਕਾਫੀ ਰੌਚਕ ਭਰਪੂਰ ਰਹੀ । ਪਹਿਲੇ ਅੱਧ ਤੱਕ ਆਜਾਦ-ਐਬਟਸਫੋਰਡ ਕਲੱਬ ਦੇ 23 ਅੰਕ ਤੇ ਰਿਚਮੰਡ ਯੂਨਾਈਟਿਡ ਟਾਈਗਰ ਕਲੱਬ ਦੇ 20 ਅੰਕ ਸਨ । ਦੂਜੇ ਹਾਫ ਵਿੱਚ ਮੁੱਖ ਮੁਕਾਬਲਾ ਧਾਵੀ ਹੀਰਾ ਬੱਟ ਤੇ ਦੁੱਲਾ ਬੱਗਾਪਿੰਡ ਦਰਮਿਆਨ ਹੋਇਆ । ਦੋਵੇਂ ਰੇਡਰਾਂ ਨੇ ਆਪਣੀ-ਆਪਣੀ ਟੀਮ ਨੂੰ ਜਿਤਾਉਣ ਲਈ ਸਿਰਧੜ ਦੀ ਬਾਜੀ ਲਾਈ । ਆਜਾਦ ਐਬਟਸਫੋਰਡ ਦੇ ਜਾਫੀ ਗੁਰਵਿੰਦਰ ਭਲਵਾਨ ਨੇ ਜਦੋਂ ਦੁੱਲਾ ਬੱਗਾਪਿੰਡ ਨੂੰ ਜੱਫਾ ਲਾਇਆ ਤਾਂ ਸਾਰਾ ਸਟੇਡੀਅਮ ਤਾੜੀਆ ਨਾਲ ਗੂੰਜ ਉਠਿਆ ।ਆਜਾਦ ਐਬਟਸਫੋਰਡ ਦੀ ਟੀਮ ਦੇ ਇੱਕ-ਇੱਕ ਜੱਫੇ ਦੀ ਕੀਮਤ ਹਜਾਰਾਂ ਡਾਲਰਾ ਚ ਪਹੁੰਚ ਗਈ ।ਇਸ ਮੈਚ ਦੀ ਜਿੱਤ ਹਾਰ ਦਾ ਫੈਸਲਾ ਆਖਰੀ ਰੇਡਾਂ ਤੇ ਹੋਇਆ ।ਫਾਈਨਲ ਮੁਕਾਬਲੇ ਦੌਰਾਨ ਰਿਚਮੰਡ ਯੂਨਾਈਟਿਡ ਟਾਈਗਰ ਕਲੱਬ 42.50 ਅੰਕ ਤੇ ਆਜਾਦ ਐਬਟਸਫੋਰਡ ਕਲੱਬ ਦੇ 41 ਅੰਕ ਸਨ । ਰਿਚਮੰਡ ਯੂਨਾਈਟਿਡ ਟਾਈਗਰ ਕਲੱਬ ਸਰੀ ਦੀ ਇਹ ਇਸ ਸੀਜਨ ਚ ਚੌਥੀ ਜਿੱਤ ਸੀ । ਇਸ ਮੈਚ ਦੌਰਾਨ ਲੱਖਾ ਚੀਮਾ ਨੇ ਸਭ ਤੋਂ ਵੱਧ 3 ਜੱਫੇ ਲਾ ਕੇ ਬੈਸਟ ਜਾਫੀ ਤੇ ਇਸਤਿਆਕ ਰਹਿਮਾਨ ( ਹੀਰਾ ਬੱਟ) ਨੇ 21 ਰੇਡਾਂ ਪਾ ਕੇ 17 ਅੰਕ ਲੈ ਕੇ ਬੈਸਟ ਰੇਡਰ ਦਾ ਖਿਤਾਬ ਜਿੱਤਿਆ ।ਟੂਰਨਾਮੈਂਟ ਦੇ ਅੰਪਾਇਰ ਰਾਜੂ ਪ੍ਰਵੇਜ ਨਗਰ,ਕਾਲਾ ਗਾਜੀਆਣਾ , ਮੰਦਰ ਗਾਲਿਬ,ਮੱਖਣ ਭੰਡਾਲ,ਦਾਰਾ ਮੁਠੱਡਾ, ਮਨਜੀਤ ਬਾਸੀ ਨੇ ਸ਼ਾਨਦਾਰ ਭੂਮਿਕਾ ਨਿਭਾਈ ।ਕੁਮੇਂਟੇਟਰ ਜਨਾਬ ਮੱਖਣ ਅਲੀ,ਸੁਰਜੀਤ ਸਿੰਘ ਕਕਰਾਲੀ, ਕਾਲਾ ਰਛੀਨ,ਲੱਖਾ ਸਿਧਵਾ ਨੇ ਮਿਆਰੀ ਅੰਦਾਜ ’ਚ ਬੋਲ ਬੋਲੇ ।
ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਸੱਤਾ ਮੁਠੱਡਾ ਸਾਬਕਾ ਪ੍ਰਧਾਨ ਯੂ ਕੇ ਕਬੱਡੀ ਫੈਡਰੇਸ਼ਨ ,ਇੰਦਰਜੀਤ ਸਿੰਘ ਧੁੱਗਾ ( ਧੁੱਗਾ ਬ੍ਰਦਰਜ) ,ਹਰਵਿੰਦਰ ਸਿੰਘ ਬਾਸੀ ,ਸੁੱਖਾ ਬਾਸੀ ,ਮਨਵੀਰ ਔਜਲਾ ਸੰਗਰੂਰ ,ਗਾਇਕ ਮਨਕੀਰਤ ਔਲਖ , ਧੀਰਾ ਸੰਧੂ, ਜਸ ਸੋਹਲ,ਕਰਨ ਘੁਮਾਣ, ਜਤਿੰਦਰ ਜੌਹਲ ਅਮਰੀਕਾ,ਸਾਬੀ ਕੂਨਰ,ਨੀਟੂ ਸੋਹੀ, ਪਿੰਦਰ ਸੰਧੂ,ਲਖਬੀਰ ਸਹੋਤਾ (ਕਾਲਾ ਟਰੇਸੀ) ,ਬਾਗੀ ਅਟਵਾਲ , ਬੌਬੀ ਧਾਲੀਵਾਲ , ਸ਼ਰਮਾ ਜੀ , ਰਿੰਪੀ ਮਠਾੜੂ,ਸੀਤਾ ਤਖਾਣਵੱਧ, ਲਾਲੀ ਨਕੋਦਰ,ਨੇਕਾ ਨਕੋਦਰ,ਬਲਬੀਰ ਬੈਂਸ, ਗੁਰਦੇਵ ਚਮਕੀਲਾ,ਰਾਣਾ ਮਾਹਲ,ਹਰਜੋਤ,ਕਾਕਾ ਖੱਟੜਾ,ਗੋਲਡੀ ਗੋਸਲ,ਸੋਨੂੰ ਬਾਠ , ਮਨੀ, ਰੂਪਾ ਧਾਲੀਵਾਲ,ਰਿੰਕੂ ਧਾਲੀਵਾਲ,ਕਾਲਾ ਧੁੱਗਾ, ਵੀਰਪਾਲ ਧੁੱਗਾ ,ਮਿੱਠੂ ,ਸੀਰਾ ਮੱਲ੍ਹਾ,ਅਵਤਾਰ ਢੇਸੀ ਪ੍ਰਧਾਨ ,ਨਿਰਮਲ ਗਿੱਲ,ਮੰਨਾ ਸੰਧੂ,ਜਸਵੀਰ ਮੱਲ੍ਹੀ , ਹਰਜੀਤ ਬਿਲਾਸਪੁਰੀ,ਪੀਤਾ ਨੰਗਲ, ਲੱਕੀ ਕੁਰਾਲੀ,ਗੋਲਡੀ ਸਹੋਤਾ ਟੀਮ ਪੰਜਾਬੀ ਆਦਿ ਪ੍ਰਮੋਟਰਾ ਦਾ ਵਿਸ਼ੇਸ਼ ਸਹਿਯੋਗ ਰਿਹਾ।

Send this to a friend