April 25, 2026 9:26 am

ਪੁਲਿਸ ਨੇ ਚੁੱਕਿਆ ਭੇਦ ਭਰੀ ਹਾਲਤ ’ਚ ਗੁੰਮ ਹੋਏ ਸ਼ਰਾਬ ਕਾਰੋਬਾਰੀ ਦੇ ਮਾਮਲੇ ਤੋਂ ਪਰਦਾ

ਮੰਤਰੀ ਨੇ ਕੀਤਾ ਠੇਕੇਦਾਰ ਰਜਿੰਦਰ ਸਿੰਘ ਉਰਫ ਨੀਟਾ ਦਾ ਕਤਲ

ਮੋਰਿੰਡਾ, 20 ਅਗਸਤ (ਹਰਜਿੰਦਰ ਸਿੰਘ ਛਿੱਬਰ)- ਕਰੀਬ ਇੱਕ ਮਹੀਨਾ ਪਹਿਲਾਂ ਭੇਦ ਭਰੇ ਹਾਲਤਾਂ ’ਚ ਗੁੰਮ ਹੋਏ ਸ਼ਰਾਬ ਕਾਰੋਬਾਰੀ ਠੇਕੇਦਾਰ ਰਜਿੰਦਰ ਸਿੰਘ ਉਰਫ਼ ਨੀਟਾ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਮਾਜਰੀ ਦੇ ਰਹੱਸ ਤੋਂ ਮੋਰਿੰਡਾ ਪੁਲਿਸ ਵੱਲੋਂ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿੱਚ ਜਾਂਚ ਕਰਦਿਆਂ ਪਰਦਾ ਚੁੱਕ ਦਿੱਤਾ ਹੈ। ਸਵੱਪਨ ਸ਼ਰਮਾਂ (ਆਈ.ਪੀ.ਐਸ) ਜ਼ਿਲ੍ਹਾ ਪੁਲਿਸ ਮੁੱਖੀ ਰੂਪਨਗਰ ਵੱਲੋਂ ਭੇਜੇ ਪ੍ਰੈਸ ਨੋਟ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਰੰਧਾਵਾ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਨੇ ਦੱਸਿਆ ਕਿ ਗਿਆਨ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਮਾਜਰੀ ਨੇ 23 ਜੁਲਾਈ 2018 ਨੂੰ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਕਿ ਮੇਰੇ ਲੜ੍ਹਕੇ ਰਾਜਿੰਦਰ ਸਿੰਘ ਉਰਫ਼ ਨੀਟਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖ਼ੁਰਦ ਬੁਰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਖ਼ਾਸਤ ਕਰਤਾ ਨੇ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਕਿ 1999 ਵਿਚ ਉਸਦੇ ਲੜ੍ਹਕੇ ਦੀ ਸ਼ਾਦੀ ਕਰਮਜੀਤ ਕੌਰ ਪੁੱਤਰੀ ਗੁਲ਼ਜਾਰ ਸਿੰਘ ਵਾਸੀ ਬਹਿਰਾਮਪੁਰ ਜਿੰਮੀਦਾਰਾ ਥਾਣਾ ਭਗਵੰਤਪੁਰਾ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਜਿੰਦਰ ਸਿੰਘ ਉਰਫ਼ ਨੀਟਾ ਦੇ ਦੋ ਬੱਚੇ ਬੇਟਾ 17 ਸਾਲ ਅਤੇ ਬੇਟੀ 18 ਸਾਲ ਹਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੇ ਲੜ੍ਹਕੇ ਅਤੇ ਨੂੰਹ ਵਿਚਕਾਰ ਕਿਸੇ ਕਾਰਨ ਝਗੜਾ ਚੱਲਦਾ ਸੀ ਅਤੇ ਚਾਰ ਮਹੀਨੇ ਤੋਂ ਮੇਰੀ ਨੂੰਹ ਅਪਣੇ ਪੇਕੇ ਬਹਿਰਾਮਪੁਰ ਜਿਮੀਦਾਰਾ ਰਹਿ ਰਹੀ ਸੀ।
ਉਨ੍ਹਾਂ ਦੱਸਿਆ ਕਿ ਗਿਆਨ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੇਰੀ ਪੋਤੀ ਕਰੀਬ ਇੱਕ ਮਹੀਨੇ ਤੋਂ ਮੇਰੇ ਲੜ੍ਹਕੇ ਰਜਿੰਦਰ ਸਿੰਘ ਨਾਲ ਹੀ ਰਹਿ ਰਹੀ ਸੀ। 23 ਜੁਲਾਈ ਨੂੰ ਉਸਦੀ ਪੋਤੀ ਦਾ ਫੋਨ ਆਇਆ ਕਿ ਉਸਦਾ ਲੜ੍ਹਕਾ ਰਾਜਿੰਦਰ ਸਿੰਘ ਉਰਫ਼ ਨੀਟਾ ਰਾਤ ਡੇਢ ਵਜੇ ਕਿੱਧਰੇ ਚਲਾ ਗਿਆ ਹੈ ਅਤੇ ਵਾਪਿਸ ਨਹੀਂ ਆਇਆ। ਰਜਿੰਦਰ ਦੇ ਪਿਤਾ ਨੇ ਦੱਸਿਆ ਕਿ ਉਸਦੀ ਕਾਰ ਭਾਖ਼ੜਾ ਨਹਿਰ ਕਿਨ੍ਹਾਰੇ ਪਿੰਡ ਰੋਣੀ ਨਜ਼ਦੀਕ ਖੜੀ ਮਿਲੀ ਹੈ ਜਿਸ ਤੋਂ ਸ਼ੱਕ ਹੁੰਦਾ ਹੈ ਕਿ ਉਸਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਬਲਵਿੰਦਰ ਸਿੰਘ ਰੰਧਾਵਾ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਇਸ ਮਾਮਲੇ ਦੀ ਪੜ੍ਹਤਾਲ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿੱਚ ਮਨਜੋਤ ਕੌਰ ਉੱਪ ਪੁਲਿਸ ਕਪਤਾਨ (ਪ੍ਰਬੇਸ਼ਨਰ), ਅਮਨਦੀਪ ਸਿੰਘ ਮੁੱਖ ਥਾਣਾ ਅਫ਼ਸਰ ਪੁਲਿਸ ਸਿਟੀ ਮੋਰਿੰਡਾ ਅਤੇ ਇੰਸਪੈਕਟਰ ਅਮਰਵੀਰ ਸਿੰਘ ਇੰਚਾਰਜ ਸੀ.ਆਈ.ਏ. 2 ਰੂਪਨਗਰ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਬਾਰੀਕੀ ਨਾਲ ਕੀਤੀ ਜਾਂਚ ਦੌਰਾਨ ਸਾਹਮਣ੍ਹੇ ਆਇਆ ਕਿ ਜਤਿੰਦਰ ਪਾਲ ਸਿੰਘ ਉਰਫ਼ ਮੰਤਰੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਬਹਿਰਾਮਪੁਰ ਜਿੰਮੀਦਾਰਾ ਥਾਣਾ ਭਗਵੰਤਪੁਰਾ ਨੇ ਹੀ ਅਪਣੇ ਜੀਜੇ ਰਜਿੰਦਰ ਸਿੰਘ ਉਰਫ਼ ਨੀਟੇ ਦਾ ਕਤਲ ਕਰਕੇ ਲਾਸ਼ ਨੂੰ ਖ਼ੁਰਦ ਬੁਰਦ ਕਰ ਦਿੱਤਾ ਹੈ।
ਜਿਸ ਸਬੰਧੀ ਪੁਲਿਸ ਥਾਣਾ ਸਿਟੀ ਵਿੱਖੇ ਧਾਰਾ 302, 201 ਹਿੰ. ਦੰ. ਅਧੀਨ ਮੁਕੱਦਮਾ ਨੰਬਰ 43 ਦਰਜ਼ ਕਰਕੇ ਜਤਿੰਦਰ ਪਾਲ ਸਿੰਘ ਉਰਫ਼ ਮੰਤਰੀ ਪੁੱਤਰ ਗੁਲਜ਼ਾਰ ਸਿੰਘ ਅਤੇ ਇੱਕ ਜੂਬੇਨਾਈਲ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਦੌਰਾਨੇ ਪੁੱਛਗਿੱਛ ਜਤਿੰਦਰ ਪਾਲ ਸਿੰਘ ਉਰਫ਼ ਮੰਤਰੀ ਨੇ ਮੰਨਿਆ ਕਿ ਅਪਣੇ ਇੱਕ ਸਾਥੀ ਪਾਲਾ ਸਿੰਘ ਅਤੇ ਭਾਣਜੇ ਨਾਲ ਮਿਲ ਕੇ ਰਜਿੰਦਰ ਸਿੰਘ ਨੂੰ ਗਲ ਘੁੱਟਕੇ ਮਾਰ ਦਿੱਤਾ ਅਤੇ ਲਾਸ਼ ਨੂੰ ਪਥਰੇੜੀ ਜੱਟਾਂ ਨੇੜਿਓਂ ¦ਘਦੀ ਨਹਿਰ ਵਿੱਚ ਸੁੱਟ ਦਿੱਤਾ। ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਹੋਰ ਪੁੱਛਗਿੱਛ ਲਈ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

Send this to a friend