ਕਾਦੀਆਂ, 20 ਅਗਸਤ (ਸਲਾਮ)- ਕਾਦੀਆਂ ਦੇ ਭੈਣੀਆਂ ਰੋਡ ਤੇ ਸਿਥਤ ਗੁਰਮੀਤ ਸਿੰਘ ਜੋ ਕਿ ਬੀ ਐਸ ਐਫ ਵਿਚ ਲਾਸ ਨਾਇਕ ਹਨ ਦੇ ਘਰ ਤੋਂ ਚੋਰਾਂ ਨੇ ਪੋਨੇ ਦੋ ਲਖ ਰੂਪੇ ਕੈਸ਼ ਸਮੇਤ ਸਾਡੇ ਅਠ ਲਖ ਰੂਪੇ ਦੀ ਚੋਰੀ ਕਰ ਲਈ । ਇਸ ਸੰਬਧ ਵਿਚ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਦੀ ਪਤਨੀ ਰਣਜੀਤ ਕੋਰ ਨੇ ਦਸਿਆ ਕਿ ਓਸ ਦਾ ਪਤੀ ਫਿਰੋਜਪੁਰ ਕੈਂਟ ਵਿਚ ਹੈ ਜਦੋਂ ਕਿ ਓਹਨਾਂ ਦਾ ਵਡਾ ਬੇਟਾ ਹਰਦੀਪ ਸਿੰਘ ਹਵਾਲਦਾਰ ਰਾਜਸਥਾਨ ਦੇ ਗੰਗਾਂ ਨਗਰ ਵਿਚ ਅਤੇ ਛੋਟਾ ਬੇਟਾ ਸੰਦੀਪ ਸਿੰਘ ਇੰਦੋਰ ਵਿਚ ਤੈਨਾਤ ਹੈ । ਸੰਦੀਪ ਸਿੰਘ ਦੀ ਸ਼ਾਦੀ ਮਾਰਚ ਮਹੀਨੇ ਵਿਚ ਹੋਈ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਓਹ ਡਿਓਟੀ ਤੇ ਗਿਆ ਸੀ। ਉਨ੍ਹਾਂ ਦਸਿਆ ਕਿ 22 ਜੁਲਾਈ ਨੂੰ ਓਹ ਆਪਣੇ ਪਤੀ ਗੁਰਮੀਤ ਸਿੰਘ ਦੇ ਕੋਲ ਗਈ ਹੋਈ ਸੀ। ਬੀਤੀ ਰਾਤ ਉਨ੍ਹਾਂ ਦੀ ਭਾਭੀ ਸੁਰਜੀਤ ਕੋਰ ਜੋ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿੰਦੀ ਹੈ ਦਾ ਫੋਨ ਆਇਆ ਕਿ ਸੁਰਜੀਤ ਦੇ ਬੇਟੇ ਨਵੀਂ ਨੇ ਉਨ੍ਹਾਂ ਦੇ ਘਰ ਵਿਚ ਲਾਈਟਾਂ ਜਗਦੀਆਂ ਵੇਖੀਆਂ ਹਨ। ਜਿਸ ਤੇ ਸੋਮਵਾਰ ਦੁਪਿਹਰ ਨੂੰ ਲਗਭਗ ਇਕ ਵਜੇ ਜਦੋਂ ਆਪਣੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਵੇਖਿਆ ਕਿ ਘਰ ਦੇ ਮੇਨ ਦਰਵਾਜੇ ਦਾ ਸ਼ੀਸ਼ਾ ਤੋੜ ਕਿ ਚੋਰ ਅੰਦਰ ਵੜ ਗਏ ਸੀ ਅਤ ਉਨ੍ਹਾਂ ਦੇ ਘਰ ਦੀਆਂ ਸਾਰੇ ਕਮਰਿਆਂ ਦੀਆਂ ਅਲਮਾਰੀਆਂ ਤੋੜ ਕਿ ਉਸ ਵਿਚ ਰਖੇ ਲਗਭਗ ਪੋਨੇ ਦੋ ਲਖ ਰੂਪੇ, 17 ਤੋਲੇ ਸੋਨਾ ਜਿਸ ਵਿਚ ਬਹੂਆਂ ਦੇ ਦੋ ਸੋਨੇ ਦੇ ਸੈਟ, ਇਕ ਕੜਾ, ਤਿੰਨ ਅਗੂਠੀਆਂ, ਇਕ ਹੀਰੇ ਦੀ ਅਗੂੰਠੀ, 50 ਇੰਚ ਦੀ ਐਲ.ਈ.ਡੀ. ਵੀ ਚੋਰੀ ਕਰ ਲਈ । ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਵਿਆਹ ਵਿਚ ਸ਼ਗੁਨ ਦੇ ਲਿਫਾਫੇ ਵੀ ਨਹੀਂ ਖੋਲੇ ਸੀ ਅਤੇ ਓਸ ਨੂੰ ਬੈਡ ਦੇ ਬਾਕਸ ਵਿਚ ਰਖਿਆ ਹੋਇਆ ਸੀ। ਓਸ ਨੂੰ ਵੀ ਚੋਰੀ ਕਰ ਲਿਆ। ਉਨ੍ਹਾਂ ਨੇ ਦਸਿਆ ਕਿ ਚੋਰਾਂ ਨੇ ਘਰ ਦੀ ਹਰ ਇਕ ਅਲਮਾਰੀ ਨੂੰ ਤੋੜਿਆ ਅਤੇ ਜਿਨਾਂ ਵੀ ਕੀਮਤੀ ਸਾਮਾਨ ਸੀ ਓਹ ਚੋਰੀ ਕਰ ਕਿ ਲੈ ਗਏ। ਹੈਰਾਨੀ ਦੀ ਗਲ ਇਹ ਹੈ ਕਿ ਚੋਰਾਂ ਵੱਲੋਂ ਚੋਰੀ ਇਨੀ ਨਾਟਕੀ ਢੰਗ ਨਾਲ ਕੀਤੀ ਗਈ ਕਿ ਘਰ ਦੀ ਅਲਮਾਰੀ ਵਿਚ ਰਖੀ ਹੋਈ ਇੰਪੀਰੀਅਲ ਬਲੂ ਦੀ ਸ਼ਰਾਬ ਦੀ ਬੋਤਲ ਛਤ ਓਪਰ ਬੈਠ ਕਿ ਪੀਂਦੇ ਰਹੇ। ਸ਼ਰਾਬ ਪੀਣ ਤੋਂ ਬਾਅਦ ਅਧੀ ਬੋਤਲ ਨੂੰ ਓਥੇ ਹੀ ਛਡ ਕਿ ਨਿਕਲ ਗਏ। ਰਣਜੀਤ ਕੋਰ ਨੇ ਇਸ ਸਬੰਧ ਵਿਚ ਕਾਦੀਆਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਦਿਤੀ ਹੈ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਓਸ ਦਾ ਭਰਾ ਕੁਲਦੀਪ ਸਿੰਘ ਵੀ ਮੌਜੂਦ ਸੀ।