April 28, 2026 2:53 am

ਇਰਾਦਾ-ਏ-ਕਤਲ ਦੇ 2 ਦੋਸ਼ੀ ਨਾਜਾਇਜ਼ ਹਥਿਆਰਾਂ ਸਮੇਤ ਕਾਬੂ

ਲੁਧਿਆਣਾ, 11 ਅਗਸਤ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਨਾਕੇਬੰਦੀ ਦੌਰਾਨ ਲੁਟਾ-ਖੋਹਾਂ ਕਰਨ ਵਾਲੇ 2 ਮੁਲਜਮਾਂ ਨੂੰ ਥਾਣਾ ਸਦਰ ਦੀ ਪੁਲਿਸ ਵਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਦੇ ਏ.ਡੀ.ਸੀ.ਪੀ-2 ਸੁਰਿੰਦਰਾ ਲਾਂਬਾਂ, ਏ.ਸੀ.ਪੀ ਸਰਤਾਜ ਸਿੰਘ ਨੇ ਦਸਿਆ ਕਿ ਥਾਣਾ ਮੁਖੀ ਸੁਖਦੇਵ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਫਲਾਵਰ ਇੰਕਲੇਵ, ਫੁਲਾਂਵਾਲ ਵਿਖੇ ਨਾਕੇਬੰਦੀ ਦੇ ਸਬੰਧ ਵਿਚ ਮੌਜੂਦ ਸਨ ਤਾਂ ਇਕ ਮੋਟਰਸਾਈਕਲ ਤੇ 3 ਨੌਜਵਾਨ ਸਵਾਰ ਹੋ ਕਿ ਆ ਰਹੇ ਸਨ ਜੋ ਸਾਹਮਣੇ ਖੜੀ ਪੁਲਿਸ ਨੂੰ ਦੇਖ ਕਿ ਮੋਟਰਸਾਈਕਲ ਪਿਛੇ ਮੋੜਨ ਲਗੇ ਪਰ ਉਹਨਾਂ ਦਾ ਮੋਟਰਸਾਈਕਲ ਬੰਦ ਹੋ ਗਿਆ ਜਿਸਤੇ ਪੁਲਿਸ ਨੂੰ ਭਜ ਕਿ ਉਹਨਾਂ ਨੂੰ ਕਾਬੂ ਕਰਨ ਚਾਹਿਆ ਪਰ ਪਿਛੇ ਬੈਠਾ ਨੌਜਵਾਨ ਭਜਣ ਵਿਚ ਕਾਮਯਾਬ ਹੋ ਗਿਆ। ਜਦੋ ਕਾਬੂ ਕੀਤੇ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸੋ 2 ਪਿਸਟਲ 32 ਬੋਰ ਦੇ ਬਰਾਮਦ ਹੋਏ ਜਿਹਨਾਂ ਊਪਰ 32 ਐਮ.ਐਮ ਯੂ.ਐਸ.ਏ ਅਤੇ 32 ਐਮ.ਐਮ ਆਰਮੀ ਲਿਖਿਆ ਹੋਇਆ ਸੀ। ਦੋਨਾਂ ਕੋਲ ਪਿਸਟਲ ਦਾ ਲਾਇਸੈਂਸ ਨਹੀਂ ਸੀ ਜਿਨ੍ਹਾਂ ਨੂੰ ਕਾਬੂ ਕਰਕੇ ਆਰਮਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕਰ ਦਿਤਾ। ਪੁਛਗਿਛ ਦੌਰਾਨ ਮੁਲਜਮਾਂ ਨੇ ਦਸਿਆ ਕਿ ਉਹਨਾਂ ਦੇ ਗਰੁਪ ਦਾ ਸਰਗਨਾ ਸੋਨੂੰ ਉਰਫ ਕਾਂਚਾ ਹੈ ਜਿਸਦੇ ਉਪਰ ਲੁਟਾ-ਖੋਹਾਂ ਤੇ ਇਰਾਦਾ ਕਤਲ ਦੇ 5 ਮੁਕਦਮੇ ਦਰਜ ਹਨ ਤੇ ਕਰੀਬ 2 ਮਹੀਨੇ ਤੋਂ ਪਟਿਆਲਾ ਜੇਲ੍ਹ ਵਿਚ ਸਜ਼ਾ ਕਟ ਰਿਹਾ ਹੈ। ਫੜੇ ਗਏ ਮੁਲਜਮਾਂ ਦੀ ਪਹਿਚਾਣ ਜਤਿਨ ਪੁਤਰ ਰਾਜਪਾਲ ਵਾਸੀ ਧਕਾ ਕਲੌਨੀ ਮਾਡਲ ਟਾਊਨ, ਸੂਰਜ ਪੁਤਰ ਜੋਗਿੰਦਰ ਸਿੰਘ ਵਾਸੀ ਦਾਣਾ ਮੰਡੀ, ਸ਼ਿਮਲਾਪੁਰੀ ਤੇ ਫਰਾਰ ਹੋਏ ਮੁਲਜ਼ਮ ਦੀ ਪਛਾਣ ਰਾਹੁਲ ਪੁਤਰ ਰਾਜੇਸ਼ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਸ਼ਿਮਲਾਪੁਰੀ ਦੇ ਰੂਪ ਵਿਚ ਹੋਈ ਹੈ। ਜਿਸਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਉਕਤ ਸਾਰੇ ਮੁਲਜਮਾਂ ਉਪਰ ਲੜਾਈ ਝਗੜਾ ਤੇ 307 ਧਾਰਾ ਦੇ ਤਹਿਤ ਮੁਕਦਮੇ ਦਰਜ਼ ਹਨ। ਮੁਲਜਮਾਂ ਦਾ ਅਦਾਲਤ ਪਾਸੋ ਰਿਮਾਂਡ ਹਾਸਲ ਕਰਕੇ ਹੋਰ ਮੁਢਲੀ ਪੁਛਗਿਛ ਕੀਤੀ ਜਾਵੇਗੀ ਜਿਨ੍ਹਾਂ ਕੋਲੋ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।

Send this to a friend