April 28, 2026 2:53 am

ਪੰਜਾਬ ’ਚ ਲਾਏ ਜਾਣਗੇ 6.25 ਲਖ ਪੌਦੇ : ਵਿੱਤ ਮੰਤਰੀ

ਬਠਿੰਡਾ, 11 ਅਗਸਤ (ਸੁਖਵਿੰਦਰ ਸਰਾਂ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਬਠਿੰਡਾ ਨੂੰ ਦੇਸ਼ ਦਾ ਸਭ ਤੋਂ ਹਰਿਆਵਲ ਅਤੇ ਤੰਦਰੁਸਤ ਜ਼ਿਲਾ ਬਣਾਉਣ ਲਈ ਵੰਡੇ ਪਧਰ ‘ਤੇ ਪੌਦੇ ਲਗਾਏ ਜਾ ਰਹੇ ਹਨ ਜਿਸ ਅਨੁਸਾਰ ਇਸ ਵਿਤੀ ਸਾਲ ਦੌਰਾਨ 6.25 ਲਖ ਪੌਦੇ ਲਗਾਏ ਜਾਣਗੇ।ਇਹ ਜਾਣਕਾਰੀ ਵਿਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅਜ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਬਸਤੀ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਿਤੀ। ਉਨਾਂ ਦਸਿਆ ਕਿ ਬਠਿੰਡਾ ਸ਼ਹਿਰ ਦੇ ਵਖ-ਵਖ ਵਾਰਡਾਂ ਵਿਚ ਪੌਦੇ ਲਗਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਵਿਤ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਜ਼ਿਲੇ ਨੂੰ ਸਭ ਤੋਂ ਸਾਫ਼, ਤੰਦਰੁਸਤ ਅਤੇ ਹਰਿਆਵਲ ਜ਼ਿਲਾ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਹਰ ਇਕ ਵਿਅਕਤੀ ਘਟੋ-ਘਟ ਇਕ ਪੌਦਾ ਲਗਾਏ ਅਤੇ ਉਸ ਦੀ ਦੇਖ-ਭਾਲ ਕਰੇ। ਇਹ ਮੁਹਿੰਮ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਵੈ ਸੇਵੀ ਸੰਸਥਾਵਾਂ ਦਾ ਵੀ ਸ਼੍ਰੀ ਮਨਪ੍ਰੀਤ ਬਾਦਲ ਨੇ ਸ਼ੁਕਰੀਆ ਕੀਤਾ ਅਤੇ ਕਿਹਾ ਕਿ 15 ਅਗਸਤ ਆਜ਼ਾਦੀ ਦੇ ਦਿਹਾੜੇ ‘ਤੇ ਸਿਰਫ਼ ਸਰਕਾਰੀ ਮੁਲਾਜ਼ਮ ਹੀ ਨਾ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਲਈ ਜਾਣ ਬਲਕਿ ਆਮ ਵਿਅਕਤੀ ਵੀ ਇਸ ਦਾ ਹਿਸਾ ਬਣੇ ਤਾਂ ਜੋ ਮੁਸ਼ਕਿਲਾਂ ਨਾਲ ਮਿਲੀ ਆਜ਼ਾਦੀ ਦਾ ਜਸ਼ਨ ਸਹੀ ਤਰੀਕੇ ਨਾਲ ਮਨਾਇਆ ਜਾ ਸਕੇ।ਇਸ ਮੌਕੇ ਵਿਤ ਮੰਤਰੀ ਪੰਜਾਬ ਨੇ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਬਸਤੀ ਵਿਚ ਕਲਾਸ ਰੂਮ ਦੀ ਛਤ ‘ਤੇ ਬਣਾਏ ਗਏ ਸੋਰ ਮੰਡਲ ਦੀ ਪੇਂਟਿੰਗ ਅਤੇ ਆਂਗਣਵਾੜੀ ਵਿਚ ਬਚਿਆਂ ਲਈ ਤਿਆਰ ਕੀਤੇ ਗਏ ਨਵੇਂ ਕਮਰਿਆਂ ਦਾ ਵੀ ਦੌਰਾ ਕੀਤਾ। ਇਸ ਕੰਮ ਦੀ ਸ਼ਲਾਘਾ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਇਸ ਤਰਾਂ ਦੀਆਂ ਪੇਂਟਿੰਗਾਂ ਰਾਹੀਂ ਬਚੇ ਜਲਦੀ ਸਿਖਦੇ ਹਨ ਅਤੇ ਉਨਾਂ ਦੀ ਪੜਾਈ ਅਤੇ ਸਕੂਲ ਪ੍ਰਤੀ ਖਿਚ ਵੀ ਬਣੀ ਰਹਿੰਦੀ ਹੈ।ਵਿਤ ਮੰਤਰੀ ਅਤੇ ਸਕੂਲੀ ਬਚਿਆਂ ਨੇ ਇਸ ਮੌਕੇ ਲਗਾਏ ਪੌਦਿਆਂ ਨੂੰ ਰਖੜੀ ਬੰਨ ਕੇ ਰੁਖ ਤੇ ਮਨੁਖ ਦੇ ਗਹਿਰੇ ਰਿਸ਼ਤੇ ਦਾ ਸੁਨੇਹਾ ਦਿਤਾ।ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਡਾ. ਰਿਸ਼ੀ ਪਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਸਾਕਸ਼ੀ ਸਾਹਨੀ, ਡਵੀਜ਼ਨ ਜੰਗਲਾਤ ਅਫ਼ਸਰ ਸ਼੍ਰੀ ਅਮ੍ਰਿਤਪਾਲ ਸਿੰਘ, ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ ਹਾਜ਼ਰ ਸਨ। ਇਸ ਤੋਂ ਇਲਾਵਾ ਅਸ਼ੋਕ ਪ੍ਰਧਾਨ, ਮੋਹਨ ਲਾਲ ਝੂੰਬਾ, ਟਹਿਲ ਸੰਧੂ, ਪਵਨ ਮਾਨੀ, ਕੇ ਕੇ ਅਗਰਵਾਲ, ਰਾਜਨ ਗਰਗ, ਅਰੁਣ ਵਧਾਵਨ, ਰਾਜ ਨੰਬਰਦਾਰ, ਓ.ਐਸ.ਡੀ. ਜਗਤਾਰ ਢਿਲੋਂ, ਰਾਜਾ ਸਿੰਘ, ਮਲਕੀਤ ਸਿੰਘ, ਜਗਰਾਜ ਸਿੰਘ, ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿਧੂ ਅਤੇ ਹੋਰ ਹਾਜ਼ਰ ਸਨ।

Send this to a friend