April 28, 2026 2:53 am

ਇਮਰਾਨ ਖਾਨ ਨੇ ਫੋਨ ਕਰ ਕੇ ਨਵਜੋਤ ਸਿੰਘ ਸਿੱਧੂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ

ਚੰਡੀਗੜ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣ ਜਾ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ. ਏ.) ਦੇ ਚੇਅਰਮੈਨ ਇਮਰਾਨ ਖਾਨ ਵਲੋਂ ਆਪਣੇ ਸਹੁੰ ਚੁਕ ਸਮਾਗਮ ਲਈ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਸਦਾ ਪਤਰ ਭੇਜਿਆ ਹੈ। ਇਸ ਤੋਂ ਇਲਾਵਾ ਇਮਰਾਨ ਖਾਨ ਨੇ ਸ. ਸਿਧੂ ਨੂੰ ਨਿਜੀ ਤੌਰ ਉਤੇ ਫ਼ੋਨ ਕਰ ਕੇ ਸਹੁੰ ਚੁਕ ਸਮਾਗਮ ਲਈ ਸਦਾ ਦਿਤਾ ਜਿਸ ਨੂੰ ਸ. ਸਿਧੂ ਨੇ ਹਲੀਮੀ ਨਾਲ ਕਬੂਲਿਆ ਉਤੇ ਸਹੁੰ ਚੁਕ ਸਮਾਗਮ ਵਿਚ ਸ਼ਾਮਲ ਹੋਣ ਦੀ ਸਹਿਮਤੀ ਦਿਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਿਧੂ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਸਕਤਰੇਤ ਵਲੋਂ ਆਏ ਸਦਾ ਪਤਰ ਵਿਚ ਉਨਾਂ ਨੂੰ 18 ਅਗਸਤ ਨੂੰ ਇਸਲਾਮਾਬਾਦ ਵਿਖੇ ਹੋ ਰਹੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕ ਲਈ ਸਦਾ ਦਿਤਾ।ਉਨ੍ਹਾਂ ਕਿਹਾ ਕਿ ਸਦਾ ਪਤਰ ਤੋਂ ਇਲਾਵਾ ਇਮਰਾਨ ਖਾਨ ਨੇ ਫ਼ੋਨ ਕਰ ਕੇ ਬੁਲਾਵਾ ਦਿਤਾ। ਉਨਾਂ ਕਿਹਾ ਕਿ ਸੰਖੇਪ ਜਿਹੀ ਗਲਬਾਤ ਦੌਰਾਨ ਇਮਰਾਨ ਖਾਨ ਨੇ ਉਨ੍ਹਾਂ ਬਾਰੇ ਦਿਤੇ ਬਿਆਨ ਵਿਚ ਕੀਤੀ ਪ੍ਰਸੰਸਾ ਉਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਦਾ ਪਤਰ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਦੇ ਐਸ.ਓ. ਇਨਾਮ ਸ਼ਾਹ ਵਲੋਂ ਲਿਖਿਆ ਗਿਆ ਹੈ ਕਿ ਉਨਾਂ ਦੇ ਸਮਾਗਮ ਵਿਚ ਸ਼ਾਮਲ ਹੋਣ ਸਬੰਧੀ ਚੇਅਰਮੈਨ ਸਕਤਰੇਤ ਵਲੋਂ ਉਨਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਲੋੜੀਂਦੀ ਇੰਤਜ਼ਾਮ ਕੀਤੇ ਜਾਣਗੇ।ਸ.ਸਿਧੂ ਨੇ ਕਿਹਾ ਕਿ ਸਹੁੰ ਚੁਕ ਸਮਾਗਮ ਵਿਚ ਸ਼ਾਮਲ ਹੋਣ ਬਾਰੇ ਉਨਾਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਦੇ ਮੁਖ ਮੰਤਰੀ ਦਫਤਰ ਨੂੰ ਸੂਚਨਾ ਦੇ ਦਿਤੀ ਹੈ। ਇਸ ਤੋਂ ਇਲਾਵਾ ਇਸਲਾਮਾਬਾਦ ਜਾਣ ਸੰਬੰਧੀ ਰਸਮੀ ਕਾਰਵਾਈ ਲਈ ਪੰਜਾਬ ਸਰਕਾਰ ਦੇ ਸਕਤਰ ਪਰੋਟੋਕੋਲ ਸ੍ਰੀ ਕਿਰਪਾ ਸ਼ੰਕਰ ਸਰੋਜ ਨੂੰ ਕਹਿ ਦਿਤਾ ਹੈ।ਇਸ ਦੌਰਾਨ ਸ. ਸਿਧੂ ਨੇ ਕਿਹਾ ਕਿ ਉਨਾਂ ਦੀ ਸਾਬਕਾ ਭਾਰਤੀ ਕ੍ਰਿਕਟ ਦੇ ਕਪਤਾਨ ਕਪਿਲ ਦੇਵ ਨਾਲ ਵੀ ਗਲਬਾਤ ਹੋਈ ਹੈ ਅਤੇ ਉਨਾਂ ਨੂੰ ਵੀ ਸਦਾ ਪਤਰ ਮਿਲਿਆ ਹੈ।

Send this to a friend