April 26, 2026 6:22 am

ਸਾਬਕਾ ਕੈਬਨਿਟ ਮੰਤਰੀ ਜੱਸੀ ਨੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ

ਰਾਮਪੁਰਾ ਫੂਲ, 6 ਅਗਸਤ (ਮਨਪ੍ਰੀਤ ਸਿੰਘ ਗਿੱਲ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਹਲਕਾ ਮੌੜ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਚੇਅਰਮੈਨ ਜਗਰਾਜ ਸਿੰਘ ਗਿੱਲ ਦੇ ਗ੍ਰਹਿ ਵਿਖੇ ਬਲਾਕ ਰਾਮਪੁਰਾ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੀਆ ਮੰਗਾਂ ਅਤੇ ਮੁਸ਼ਕਿਲਾਂ ਨੂੰ ਸੁਣਨ ਉਪਰੰਤ ਉਨਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ। ਸਮਾਗਮ ਦੋਰਾਨ ਜੱਸੀ ਨੇ ਹਲਕੇ ਦੇ ਲੋਕਾਂ ਜਿਨਾਂ ਨੇ ਵਿੱਤ ਕਮਿਸ਼ਨਰ ਕੋਲੋਂ ਪਿਛਲੇ ਸਮੇਂ 50 ਹਜ਼ਾਰ ਦੀ ਰਕਮ ਤੋਂ ਹੇਠਾਂ ਦੇ ਕਰਜ ਲਏ ਸਨ ਨੂੰ ਸਰਕਾਰ ਵੱਲੋ ਮੁਆਫ ਕੀਤੇ ਜਾਣ ’ਤੇ ਉਨ੍ਹਾਂ ਨੂੰ ਕਰਜਾ ਮੁਕਤੀ ਦੇ ਸਰਟੀਫਿਕੇਟ ਵੀ ਵੰਡੇ। ਸਰਟੀਫਿਕੇਟ ਵੰਡਣ ਉਪਰੰਤ ਜੱਸੀ ਨੇ ਵਰਕਰ ਮੀਟਿੰਗ ਦੋਰਾਨ ਕਿਹਾ ਕਿ ਕਾਂਗਰਸ ਵੱਲੋ ਆਪਣੇ ਚੋਣ ਵਾਅਦਿਆਂ ਨੂੰ ਲਗਾਤਾਰ ਨਿਭਾਇਆ ਜਾ ਰਿਹਾ ਹੈ, ਭਾਵੇਂ ਉਹ ਕਿਸਾਨਾਂ ਜਾਂ ਮਜਦੂਰਾਂ ਨਾਲ ਕੀਤਾ ਕਰਜ ਮੁਕਤੀ ਦਾ ਸਭ ਤੋ ਵੱਡਾ ਵਾਅਦਾ ਹੀ ਕਿਉ ਨਾ ਹੋਵੇ। ਜੱਸੀ ਨੇ ਇਹ ਵੀ ਕਿਹਾ ਕਿ ਹਲਕੇ ਅੰਦਰ ਆਪ ਪਾਰਟੀ ਦਾ ਆਧਾਰ ਪੂਰੀ ਤਰਾਂ ਖਤਮ ਹੋ ਚੁੱਕਿਆ ਹੈ ਕਿਉਕਿ ਸ਼ੋਸ਼ਲ ਮੀਡੀਆ ਸਹਾਰੇ ਜਿੱਤਣ ਵਾਲੇ ਆਪ ਵਿਧਾਇਕਾਂ ਉਪਰ ਉਨ੍ਹਾਂ ਦੀ ਹੀ ਸ਼ੋਸ਼ਲ ਮੀਡੀਆ ਵਾਲੀ ਖੇਡ ਭਾਰੂ ਪੈ ਰਹੀ ਹੈ। ਅੱਜ ਚਹੁੰ ਪਾਸੇ ਸ਼ੋਸ਼ਲ ਮੀਡੀਆ ਉਪਰ ਪਾਰਟੀ ਦੇ ਆਗੂ ਇਕ ਦੂਜੇ ਉਪਰ ਦੂਸ਼ਣਬਾਜੀ ਦਾ ਚਿੱਕੜ ਸੁੱਟਦੇ ਨਜਰ ਆ ਰਹੇ ਹਨ। ਇਸ ਮੌਕੇ ਗਗਨਦੀਪ ਸਿੰਘ ਸਿੱਪੀ ਭਾਕਰ ਨਿਜੀ ਸਕੱਤਰ, ਸ਼ਮਿੰਦਰ ਸਿੰਘ ਗੋਰਾ ਭੂੰਦੜ, ਬੱਬੀ ਭੂੰਦੜ, ਅੰਗਰੇਜ ਸਿੰਘ ਤੇਜਾ, ਸੁਖਵਿੰਦਰ ਸਿੰਘ ਸੁਖਨਾ ਗਿੱਲ ਕਲਾਂ, ਮਨਦੀਪ ਸਿੰਘ ਹੈਪੀ ਬੁੱਗਰ, ਸ਼ੈਂਬਰ ਸਿੰਘ ਗਾਹਲੇ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।

Send this to a friend