April 26, 2026 6:12 am

ਪੁਲਿਸ ਦੀ ਕਾਰਗੁਜਾਰੀ, ਸੁਝਾਓ, ਨਸ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਹੈਲਪਲਾਇਨ ਸ਼ੁਰੂ

ਖੰਨਾ, 6 ਅਗਸਤ (ਲਾਲ ਸਿੰਘ ਮਾਂਗਟ) : ਸ਼੍ਰੀ ਧਰੁਵ ਦਹਿਆ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਦੀ ਤੱਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ, ਪੁਲਿਸ-ਪਬਲਿਕ ਨੇੜਤਾ ਵਧਾਉਣ ਲਈ ਜਿੱਥੇ ਖੰਨਾ ਪੁਲਿਸ ਵੱਲੋਂ ਪਹਿਲਾਂ ਹੀ ਸ਼ੋਸ਼ਲ ਮੀਡੀਆ ਪਰ ਖੰਨਾ ਪੁਲਿਸ ਦੇ ਨਾਮ ਫੇਸਬੁੱਕ ਅਤੇ ਟਵੀਟਰ ਅਕਾਊਟਸ ਖੋਲੇ ਗਏ ਹਨ ਇੰਨ੍ਹਾਂ ਅਕਾਊਟਸ ਪਰ ਪਬਲਿਕ ਵੱਲੋ- ਜਿੱਥੇ ਆਪੋ-ਆਪਣੇ ਸੁਝਾਅ ਦਿੱਤੇ ਜਾ ਰਹੇ ਹਨ ਉਥੇ ਖੰਨਾ ਪੁਲਿਸ ਦੀ ਰੋਜ਼ਾਨਾਂ ਦੀ ਕਾਰਜ਼ਸ਼ੈਲੀ, ਕਾਰਜ਼ਗੁਜ਼ਾਰੀ ਨੂੰ ਵੀ ਅਪਲੋਡ ਕੀਤਾ ਜਾ ਰਿਹਾ ਹੈ। ਇੰਨ੍ਹਾਂ ਅਕਾਊਟਸ ਦੇ ਨਾਲ-ਨਾਲ ਖੰਨਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਗੁਪਤ ਸੂਚਨਾਂ ਦੇ ਆਧਾਰ ਉਪਰ ਕਾਰਵਾਈ ਕਰਨ ਲਈ ਇਕ ਹੋਰ ਉਪਰਾਲਾ ਕਰਦੇ ਹੋਏ ਡਰੱਗ ਇੰਨਫਰਮੇਸ਼ਨ ਰਿਹਾਲਬਿਸੇਨ ਹੈਲਪ ਲਾਈਨ 24 ਘੰਟੇ ਸ਼ੁਰੂ ਕੀਤੀ ਗਈ ਹੈ। ਇਸ ਹੈਲਪ ਲਾਈਨ ਲਈ ਮੋਬਾਇਲ ਫੋਨ ਨੰਬਰ 95929-13600 ਜਾਰੀ ਕੀਤਾ ਗਿਆ ਹੈ। ਇਹ ਹੈਲਪ ਲਾਈਨ ਨੰਬਰ ਜਿਲ੍ਹਾ ਕੰਟਰੋਲ ਰੂਮ ਖੰਨਾ ਪਰ ਸਥਾਪਿਤ ਕੀਤਾ ਗਿਆ ਹੈ, ਜਿਸ ਸਬੰਧੀ ਜਿਲ੍ਹਾ ਪੁਲਿਸ ਕੰਟਰੋਲ ਦੇ ਦੋ ਕਰਮਚਾਰੀ 24 ਘੰਟੇ ਲਈ ਡਿਊਟੀ ਪਰ ਲਗਾਏ ਗਏ ਹਨ। ਇਸ ਹੈਲਪ ਲਾਈਨ ਪਰ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਪੁਲਿਸ ਪਾਸ ਨਸ਼ਿਆਂ ਸਬੰਧੀ ਸੂਚਨਾਂ ਦੇਣੀ ਚਾਹੁੰਦਾ ਹੋਵੇ, ਨਸ਼ਾ ਐਡੀਕਟ ਵਿਅਕਤੀਆਂ ਪਾਸੋਂ ਪ੍ਰੇਸ਼ਾਨ ਹੋਵੇ, ਕਿਸੇ ਵੀ ਨਸ਼ਾ ਐਡੀਕਟ ਵਿਅਕਤੀ ਨੂੰ ਇਲਾਜ ਲਈ ਰੀਹੈਬਲੀਏਸ਼ਨ ਸੈਟਰ ਵਿੱਚ ਭੇਜਣ ਲਈ ਮਦਦ ਲੈਣੀ ਚਾਹੁੰਦਾ ਹੋਵੇ, ਕੋਈ ਵੀ ਨਸ਼ਾ ਐਡੀਕਟ ਵਿਅਕਤੀ ਖੁਦ ਨਸ਼ਾ ਤੋ ਮੁਕਤ ਹੋਣ ਲਈ ਇਲਾਜ ਕਰਾਉਣ ਵਾਸਤੇ ਪੁਲਿਸ ਪਾਸੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣੀ ਚਾਹੁੰਦਾ ਹੋਵੇ ਜਾਂ ਕੋਈ ਸੂਚਨਾਂ ਦੇਣੀ ਚਾਹੁੰਦਾ ਹੋਵੇ ਉਕਤ ਹੈਲਪ ਲਾਈਨ ਨੰਬਰ ਪਰ ਸੰਪਰਕ ਕਰ ਸਕਦਾ ਹੈ। ਅਜਿਹੀ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਬਿਲਕੁੱਲ ਹੀ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਅਗਰ ਕੋਈ ਸਮਾਜ ਸੇਵੀ ਸੰਸਥਾ, ਐਨ.ਜੀ.ਓ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਜਾਂ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ ਅੱਗੇ ਆਉਣਾ ਚਾਹੁੰਦੀ ਹੋਵੇ ਉਸ ਸੰਸਥਾ ਦਾ ਕੋਈ ਵੀ ਮੈਂਬਰ/ਸਮੂਹ ਮੈਬਰ ਇਸ ਹੈਲਪ ਲਾਈਨ ਨੰਬਰ ਪਰ ਸੰਪਰਕ ਕਰ ਸਕਦਾ ਹੈ।

Send this to a friend