April 25, 2026 10:17 pm

ਕਣਕ ਅਤੇ ਚੌਲਾਂ ਦੇ ਗੋਦਾਮ ਲੁੱਟਣ ਵਾਲੇ 11 ਚੋਰ ਪੁਲਿਸ ਦੇ ਹੱਥੀ ਚੜੇ

ਫਰੀਦਕੋਟ, 5 ਅਗਸਤ (ਰਜਿੰਦਰ ਅਰੋੜਾ)- ਫਰੀਦਕੋਟ ਜਿਲੇ ਵਿਚ ਵਖ ਵਖ ਗੋਦਾਮਾਂ ਦੇ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਕਣਕ ਅਤੇ ਚੌਲਾਂ ਦੇ ਗਟੇ ਚੋਰੀ ਕਰਨ ਵਾਲੇ ਗਿਰੋਹ ਦੇ 11 ਮੈਬਰਾਂ ਨੂੰ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਜਦਕਿ ਇਹਨਾ ਦਾ ਇਕ ਹੋਰ ਸਾਥੀ ਭਜਣ ਵਿਚ ਕਾਮਯਾਬ ਹੋ ਗਿਆ। ਇਸ ਸਬੰਧੀ ਪਰੈਸ ਨੋਟ ਜਾਰੀ ਕਰਦਿਆ ਜਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਨੇ ਪਰੈਸ ਨੂੰ ਜਾਣਕਾਰੀ ਦਿਤੀ। ਉਹਨਾ ਦਸਿਆ ਕਿ ਕਾਬੂ ਕੀਤੇ ਗਰੋਹ ਦੇ ਮੈਬਰ ਅਮਰ ਸਿੰਘ ਉਰਫ ਬਬੂ ਵਾਸੀ ਪਤੋ ਹੀਰਾ ਸਿੰਘ, ਮੋਹਨ ਸਿੰਘ ਉਰਫ ਮੋਹਨੀ ਵਾਸੀ ਨਿਆਮੀਵਾਲਾ, ਸਤਪਾਲ ਸਿੰਘ ਉਰਫ ਪਾਲੂ ਵਾਸੀ ਮਚਾਕੀ ਕਲਾਂ, ਲਵਪ੍ਰੀਤ ਸਿੰਘ ਉਰਫ ਲਵਲੀ ਵਾਸੀ ਮਚਾਕੀ ਕਲਾਂ, ਗਗਨਦੀਪ ਸਿੰਘ ਉਰਫ ਗਗਨਾ ਵਾਸੀ ਮਚਾਕੀ ਕਲਾਂ ਅਤੇ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਮਚਾਕੀ ਕਲਾਂ, ਰਵੀ ਦਾਸ ਮਚਾਕੀ ਕਲਾਂ ਮੁਖਤਿਆਰ ਸਿੰਘ ਵਾਸੀ ਮਾੜੀ ਮੁਸਤਫਾ, ਨਛਤਰ ਸਿੰਘ ਵਾਸੀ ਮਾੜੀ ਮੁਸਤਫਾ, ਗੁਰਚਰਨ ਸਿੰਘ ਉਰਫ ਚੰਨਾ ਵਾਸੀ ਅਰਾਈਆ ਵਾਲਾ ਕਲਾ ਸ਼ਾਮਲ ਸਨ।ਉਨ੍ਹਾਂ ਅਗੇ ਕਿਹਾ ਕਿ ਪਿਛਲੇ ਦਿਨੀ ਥਾਣਾ ਸਦਰ ਫਰੀਦਕੋਟ ਥਾਣਾ ਜੈਤੋ ਅਤੇ ਥਾਣਾ ਸਦਰ ਕੋਟਕਪੂਰਾ ਵਿਖੇ ਵਖ ਵਖ ਗੋਦਾਮਾ ਵਿਚੋ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਕਣਕ ਤੇ ਚੌਲ ਚੋਰੀ ਕੀਤੇ ਜਾਣ ਦੀਆਂ ਘਟਨਾਵਾ ਵਾਪਰੀਆਂ ਸਨ ਜਿਸ ਦੇ ਸਬੰਧ ਵਿਚ ਚੋਰਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ ।ਉਨਾ ਦਸਿਆ ਕਿ 26 ਜੁਲਾਈ ਨੂੰ ਪਿਪਲੀ ਕੋਲ ਗੋਦਾਮ ਵਿਚੋ 120 ਗਟੇ ਚੋਲ , 31 ਜੁਲਾਈ ਨੂੰ ਵੇਅਰ ਹਾਉਸ ਜੈਤੋ ਦੇ ਗੋਦਾਮ ਵਿਚੋ 142 ਗਟੇ ਕਣਕ ਅਤੇ 1 ਅਗਸਤ ਨੂੰ ਪਨਗ੍ਰੇਨ ਗੋਦਾਮ ਕੋਟਕਪੂਰਾ ਵਿਚੋ ਤਾਲੇ ਤੋੜ ਕੇ 160 ਗਟੇ ਚੌਲ ਚੋਰੀ ਕਰਨ ਦੀਆ ਵਾਰਦਾਤਾ ਕੀਤੀਆ ਗਈਆ ਸਨ । ਮੁਕਦਮਿਆ ਨੂੰ ਟਰੇਸ ਕਰਨ ਲਈ ਵਿਸ਼ੇਸ਼ ਤੌਰ ਤੇ ਟੀਮਾ ਬਣਾਇਆ ਗਈਆ ਸਨ ਥਾਣਿਆਂ ਦੇ ਮੁਖੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਤਫਤੀਸ਼ ਕੀਤੀ ਤੇ ਉਕਤ ਸਾਰੇ ਦੋਸ਼ੀਆਂ ਨੂੰ ਨੇੜੇ ਪੁਲ ਨਹਿਰਾਂ ਪਿੰਡ ਹਰੀ ਨੌ ਤੋ ਗਿਰਫਤਾਰ ਕਰ ਲਿਆ ਤੇ ਇਕ ਸਾਥੀ ਭਜਣ ਵਿਚ ਕਾਮਯਾਬ ਹੋ ਗਿਆ ਜਿਸ ਦੀ ਪਹਿਚਾਣ ਮਨਜੀਤ ਸਿੰਘ ਵਾਸੀ ਮਚਾਕੀ ਕਲਾ ਵਜੋ ਹੋਈ ਹੈ ਉਸ ਨੂ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਉਨਾ ਇਹ ਵੀ ਦਸਿਆ ਕਿ ਦੋਸ਼ੀਆ ਪਾਸੋ 2 ਪਿਸਟਲ 32 ਬੋਰ ਸਮੇਤ ਕਾਰਤੂਸ, 1 ਰਾਈਫਲ, 2 ਪਿਸਟਲ ਖਿਡੌਣਾ , 3 ਬੇਸਬਾਲ ਗੰਡਾਸੇ, ਕਾਪਾ ਡਾਂਗਾਂ ਬਰਾਮਦ ਹੋਇਆ । ਉਕਤ ਦੋਸ਼ੀਆ ਨੇ ਮੰਨਿਆ ਕਿ ਚੋਰੀ ਮਾਲ 2 ਪਾਰਟੀਆਂ ਨੂੰ, ਜਿਹਨਾ ਵਿਚ ਵਿਨੋਦ ਕੁਮਾਰ ਪੁਤਰ ਜਗਨ ਨਾਥ, ਅਸ਼ੋਕ ਕੁਮਾਰ ਪੁਤਰ ਜਗਨ ਨਾਥ, ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ, ਅਤੇ ਰਾਜ ਕੁਮਾਰ ਪੁਤਰ ਰਾਮ ਕ੍ਰਿਸ਼ਨ, ਵਾਸੀ ਜਲਾਲਾਬਾਦ, ਸ਼ਮਨਜੀਤ ਸਿੰਘ ਪੁਤਰ ਤੇਜਾ ਸਿੰਘ ਵਾਸੀ ਬਲੂਆਣਾ ਨੂੰ ਵੇਚਦੇ ਸਨ । ਪੁਲਸ ਨੇ ਰੇਡ ਮਾਰ ਕੇ ਸ਼ਮਨਜੀਤ ਸਿੰਘ ਪਾਸੋ ਚੋਰੀ ਦੇ 120 ਗਟੇ ਚੌਲ 543 ਗਟੇ ਕਣਕ ਬਰਾਮਦ ਕਰਕੇ ਸ਼ਮਨਜੀਤ ਸਿੰਘ ਨੂੰ ਵੀ ਗਿਰਫਤਾਰ ਕਰ ਲਿਆ ਹੈ।ਦੋਸ਼ੀਆਂ ਨੇ ਮੰਨਿਆ ਕਿ ਪਹਿਲਾ ਗੋਦਾਮਾਂ ਦੀ ਰੈਕੀ ਕੀਤੀ ਜਾਦੀ ਸੀ ਫਿਰ ਵਾਰਦਾਤ ਨੂੰ ਅੰਜਾਮ ਦਿਤਾ ਜਾਦਾ ਸੀ ਅਤੇ ਚੌਕੀਦਾਰ ਨੂੰ ਬੰਦੀ ਬਣਾਇਆ ਜਾਦਾ ਸੀ।ਦੋਸ਼ੀਆ ਨੇ ਇਹ ਵੀ ਮੰਨਿਆ ਕਿ ਚੋਰੀ ਦਾ ਮਾਲ ਟਾਟਾ 407 ਰਾਹੀ ਲਿਜਾਇਆ ਜਾਦਾ ਸੀ ਅਤੇ ਉਸ ਦੇ ਅਗੇ ਪਿਛੇ ਮੋਟਰਸਾਈਕਲ ਰਸਤਾ ਕਲੀਅਰ ਕਰਵਾਉਂਦੇ ਸਨ ਪਿੰਡ ਲਾਲੇਆਣਾ ਵਿਖੇ ਸਥਿਤ ਇਕ ਖਾਲੀ ਗੋਦਾਮ ਵਿਚ ਲਿਆ ਕੇ ਰੋਕ ਦਿੰਦੇ ਸਨ ਤੇ ਬਾਦ ਵਿਚ ਮੌਕਾ ਦੇਖ ਕੇ ਚੋਰੀ ਕੀਤੇ ਮਾਲ ਉਕਤ ਜਲਾਲਾਬਾਦ ਵਿਖੇ ਵੇਚ ਦਿੰਦੇ ਸਨ। ਉਹਨਾ ਕਿਹਾ ਕਿ ਦੋਸ਼ੀਆਂ ਪਾਸੋ ਹੋਰ ਪੁਛਗਿਛ ਜਾਰੀ ਹੈ।

Send this to a friend