ਸ੍ਰੀ ਅਨੰਦਪੁਰ ਸਾਹਿਬ, 5 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਨੇੜਲੇ ਪਿੰਡ ਅਗੰਮਪੁਰ ਦੇ ਇਤਿਹਾਸਿਕ ਸ਼ਿਵ ਮੰਦਿਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਂਵੜੀਆਂ ਦਾ ਇੱਕ ਵੱਡਾ ਜੱਥਾ ਪਵਿੱਤਰ ਗੰਗਾਂ ਜਲ ਲੈਣ ਲਈ ਅੱਜ ਸਵੇਰੇ ਹਰਿਦੁਆਰ ਲਈ ਰਵਾਨਾ ਹੋਇਆ । ਇਸ ਜੱਥੇ ਨੂੰ ਰਵਾਨਾ ਕਰਨ ਮੋਕੇ ਇਲਾਕੇ ਦੇ ਬਹੁਤ ਵੱਡੀ ਗਿਣਤੀ ਮੋਹਤਬਰ ਲੋਕਾਂ ਵਲੋਂ ਜੱਥੇ ਦੇ ਮੈਂਬਰਾਂ ਨੂੰ ਸਿਰੋਪਾਓ ਪਹਿਨਾਏ ਗਏ । ਜੱਥੇ ਨਾਲ ਗਏ ਪਿੰਡ ਅਗੰਮਪੁਰ ਵਾਸੀ ਨਰੇਸ਼ ਪ੍ਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਹਰਿਦੁਆਰ ਲਈ ਰਵਾਨਾ ਹੋਇਆ ਇਹ ਜੱਥਾ 9 ਅਗਸਤ ਨੂੰ ਪਵਿੱਤਰ ਗੰਗਾਂ ਜਲ ਲੈ ਕੇ ਵਾਪਿਸ ਪਿੰਡ ਅਗੰਮਪੁਰ ਮੁੜੇਗਾ, ਜਿੱਥੇ ਇਤਹਿਾਸਿਕ ਸ਼ਿਵ ਮੰਦਿਰ ਵਿਖੇ ਸ਼ੁਸ਼ੋਭਿਤ ਪਵਿੱਤਰ ਸ਼ਿਵਲਿੰਗ ਨੂੰ ਗੰਗਾਂ ਜਲ ਨਾਲ ਇਸ਼ਨਾਨ ਕਰਵਾਇਆ ਜਾਵੇਗਾ। ਜੱਥੇ ਵਿੱਚ ਰਾਜ ਕੁਮਾਰ ਪ੍ਰਾਸ਼ਰ, ਰਾਜੇਸ਼ ਕੁਮਾਰ, ਰਾਣਾ ਜੰਗ ਬਹਾਦਰ, ਦਰਸ਼ਨ ਕੁਮਾਰ, ਅਜੈ ਰਾਣਾ, ਨੈਹਲ ਸ਼ਰਮਾਂ, ਸਤਨਾਮ ਸਿੰਘ, ਰਾਮਪਾਲ ਮਹਿਰ, ਬਲਵਿੰਦਰ ਮਹਿਰ, ਸ਼ਿਵਮ, ਸ਼ਾਦੀ ਸਿੰਘ, ਢਿੱਲੂ ਰਾਣਾ, ਰਾਜ ਕੁਮਾਰ , ਤਰਸੇਮ ਲਾਲ, ਚਰਨ ਸਿੰਘ, ਰਾਮ ਮਹਿਰ, ਪਵਨ ਜੈਲਦਾਰ, ਮਨੋਜ ਕੁਮਾਰ ਸਮੇਤ ਵੱਡੀ ਗਿਣਤੀ ਕਾਂਵੜੀਏ ਸ਼ਾਮਿਲ ਸਨ। ਪਵਿੱਤਰ ਗੰਗਾਂ ਜਲ ਲੈਣ ਲਈ ਪਿੰਡ ਅਗੰਮਪੁਰ ਦੇ ਸ਼ਿਵ ਮੰਦਿਰ ਤੋਂ ਹਰਿਦੁਆਰ ਲਈ ਰਵਾਨਾ ਹੋਣ ਮੋਕੇ ਕਾਂਵੜੀਆਂ ਦਾ ਜੱਥਾ।