400 ਮੈਗਾਵਟ ਹਾਈਡਰੋ ਬਿਜਲੀ ਉਤਪਾਦਨ ਘੱਟਨ ਦੇ ਬਾਵਜੂਦ ਵੀ ਪੰਜਾਬ ’ਚ ਜਾਰੀ ਹੈ ਨਿਰਵਿਘਨ ਸਪਲਾਈ
ਪਟਿਆਲਾ, 4 ਅਗਸਤ- ਇੰਜ. ਬਲਦੇਵ ਸਿੰਘ ਸਰ੍ਹਾਂ ਸੀ.ਐਮ.ਡੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੱਸਿਆ ਕਿ ਪੰਜਾਬ ਵਿੱਚ ਝੌਨੇ ਦੇ ਸੀਜਨ ਦੌਰਾਨ ਖੇਤੀਬਾੜੀ ਦੇ ਟਿਊਬਵੈਲ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਸ਼੍ਰੇਣੀ ਦੇ ਖਪਤਕਾਰਾਂ ਨੂੰ ਵੀ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਉਮੀਦ ਨਾਲੋਂ ਘੱਟ ਬਾਰਿਸ਼ ਹੋਣ ਕਾਰਨ ਬੀ.ਬੀ.ਐਮ.ਬੀ., ਪੋਂਗ ਡੈਮ ਅਤੇ ਰਣਜੀਤ ਸਾਗਰ ਡੈਮਾਂ ਵਿਚ ਪਾਣੀ ਦਾ ਪੱਧਰ ਘੱਟਣ ਨਾਲ 200 ਮੈਗਾਵਾਟ ਬਿਜਲੀ ਘੱਟ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹਾਈਡਰੋ ਉਤਪਾਦਨ ਘੱਟਨ ਨਾਲ 200 ਮੈਗਾਵਾਟ ਬਿਜਲੀ ਦਾ ਘੱਟ ਉਤਪਾਦਨ ਹੋਇਆ ਹੈ, ਅਤ ਕਲ 400 ਮੈਗਾਵਾਟ ਘੱਟ ਹਾਈਡਰੋ ਬਿਜਲੀ ਦਾ ਉਤਪਾਦਨ ਘੱਟਨ ਦੇ ਬਾਵਜੂਦ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਵਲੋਂ ਸਾਰੇ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਖੇਤੀਬਾੜੀ ਟਿਊਬਵੈਲ ਬਿਜਲੀ ਖਪਤਕਾਰ ਨੂੰ 8 ਘੰਟੇ ਅਤੇ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।