ਅੰਮ੍ਰਿਤਸਰ, 4 ਅਗਸਤ (ਦਵਾਰਕਾ ਨਾਥ ਰਾਣਾ)- ਅੰਮ੍ਰਿਤਸਰ ਤੋਂ ਲੋਕ ਸਭਾ ਦੀ ਨੁਮਾਇੰਦਗੀ ਕਰਦੇ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸੰਸਦ ਵਿਚ ਪੰਜਾਬੀ ਜੁਬਾਨ ਵਿਚ ਗਰਜਿਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਅਤੇ ਇਥੋਂ ਚਲਦੀਆਂ ਰੇਲਗਡੀਆਂ ਦੀ ਬਦਤਰ ਹਾਲਤ ਤੋਂ ਸੰਸਦ ਨੂੰ ਜਾਣੂ ਕਰਵਾਇਆ।ਇਸ ਸੰਬੰਧੀ ਪਾਰਲੀਮੈਂਟ ਦੇ ਕਨੂੰਨ ਦੀ ਧਾਰਾ 377 ਅਨੁਸਾਰ ਸੰਸਦ ਵਿਚ ਸਪੀਕਰ ਨੂੰ ਨੇ ਸਪਲੀਮੈਂਟਰੀ ਪ੍ਰਸ਼ਨ ਦੌਰਾਨ ਸੰਬੋਧਨ ਹੁੰਦਿਆਂ ਸ. ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਅੰਦਰ ਬੁਲੇਟ ਟਰੇਨ ਚਲਾਉਣ ਦੀਆਂ ਗਲਾਂ ਕਰਦੀ ਹੈ, ਪਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਅਤੇ ਇਥੋਂ ਚਲਦੀਆਂ ਰੇਲਗਡੀਆਂ ਦੀ ਹਾਲਤ ਕੁਝ ਬਿਹਤਰ ਨਹੀਂ ਹੈ। ਸ. ਔਜਲਾ ਨੇ ਸ. ਔਜਲਾ ਨੇ ਸੰਸਦ ਵਿਚ ਸਿਖਾਂ ਦੇ ਦੋ ਤਖਤਾਂ ਦਰਮਿਆਨ ਚਲਣ ਵਾਲੀ ਸਚਖੰਡ ਐਕਸਪ੍ਰੈਸ ਦੀ ਮਾੜੀ ਹਾਲਤ ਦਾ ਜਿਕਰ ਕੀਤਾ।