ਚੰਨੋ, 4 ਅਗਸਤ (ਇਕਬਾਲ ਬਾਲੀ, ਕ੍ਰਿਸ਼ਨ ਗਰਗ)- ਅੱਜ ਸਥਾਨਿਕ ਨਗਰ ਚੰਨੋਂ ਨਿਦਾਮਪੁਰ ਵਿਖੇ ਪਹਿਲੀ ਵਾਰ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸ:ਹਰਪਾਲ ਸਿੰਘ ਚੀਮਾਂ ਜੀ ਦਾ ਸੰਗਰੂਰ ਜਿਲੇ ਦੇ ਵੱਖ-ਵੱਖ ਬਲਾਕਾ ਚੋ ਪਹੁੰਚੇ ਵਲੰਟੀਅਰਾ ਨੇ ਕੇਜਰੀਵਾਲ ਅਤੇ ਹਰਪਾਲ ਚੀਮਾਂ ਜਿੰਦਾਬਾਦ ਦੇ ਨਾਅਰੇ ਲਾਏ ਅਤੇ ਆਪਣੇ ਮਹਿਬੂਬ ਨੇਤਾ ਦੀ ਇੱਕ ਝਲਕ ਦੇਖਣ ਲਈ ਲੋਕ ਪੱਬਾ ਭਾਰ ਹੁੰਦੇ ਰਹੇ,ਇਸ ਸਮੇ ਸ; ਚੀਮਾਂ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸ ਚੀਮਾਂ ਨੇ ਆਖਿਆ ਕਿ ਕਾਂਗਰਸ ਪਾਰਟੀ ਜੋ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਅਗਲੇ ਸੈਸਨ ਵਿੱਚ ਉਹਨਾ ਨੂੰ ਯਾਦ ਕਰਵਾਇਆ ਜਾਵੇਗਾ ਜੋ ਵੀ ਪੰਜਾਬ ਦੇ ਵੱਡੇ ਮਸਲੇ ਨੇ ਉਹਨਾ ਉਪਰ ਡਟਵਾਂ ਪਹਿਰਾ ਦੇ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ।ਪਾਰਟੀ ਚ’ ਆਏ ਬਵਾਲ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਆਖਿਆ ਕਿ ਅਸੀ ਸਾਰਿਆ ਨੂੰ ਨਾਲ ਲੈ ਕੇ ਚੱਲਾਗੇ ਸਾਰਿਆ ਦੀ ਸਹਿਮਤੀ ਨਾਲ ਹੀ ਹਾਈ ਕਮਾਨ ਨੇ ਇਹ ਫੈਸਲਾ ਲਿਆ ਹੈ। ਇਸ ਸਮੇਂ ਦਿਨੇਸ਼ ਬਾਸਲ, ਬਚਨ ਬੇਦਿਲ, ਰਾਜਵੰਤ ਘੁੱਲੀ, ਅਨਵਰ ਭਸ਼ੌੜ, ਹਰਪ੍ਰੀਤ ਬਾਜਵਾਂ, ਹਰਪ੍ਰੀਤ ਹੰਜਰਾਅ, ਮੇਜਰ ਬਾਲਦ ਅਤੇ ਪੂਰੇ ਸੰਗਰੂਰ ਜਿਲੇ ਦੇ ਵਲੰਟੀਅਰ ਹਾਜਰ ਸਨ।